ਕਰਤਾਰਪੁਰ ਸਾਹਿਬ ਜਾਣਗੇ ਸੰਯੁਕਤ ਰਾਸ਼ਟਰ ਮੁਖੀ ਗੁਟੇਰੇਜ਼

ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਅਗਲੇ ਹਫ਼ਤੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਗੇ। ਗੁਟੇਰੇਜ਼ ਐਤਵਾਰ ਨੂੰ ਇਸਲਾਮਾਬਾਦ ਪੁੱਜਣਗੇ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ ਕਰਨਗੇ। ਉਹ ਸਥਾਈ ਵਿਕਾਸ ਤੇ ਜਲਵਾਯੂ ਤਬਦੀਲੀ ਬਾਰੇ ਇਕ ਸਮਾਗਮ ’ਚ ਵੀ ਸ਼ਿਰਕਤ ਕਰਨਗੇ। ਸਰਕਾਰੀ ਬੁਲਾਰੇ ਫ਼ਰਹਾਨ ਹੱਕ ਨੇ ਮੀਡੀਆ ਨੂੰ ਦੱਸਿਆ ਕਿ ਅਗਲੇ ਮੰਗਲਵਾਰ ਗੁਟੇਰੇਜ਼ ਗੁਰਦੁਆਰਾ ਸਾਹਿਬ ਜਾ ਸਕਦੇ ਹਨ। ਗੁਟੇਰੇਜ਼ 17 ਫਰਵਰੀ ਨੂੰ ਪਾਕਿ ’ਚ ਅਫ਼ਗਾਨ ਸ਼ਰਨਾਰਥੀਆਂ ਬਾਰੇ ਇਕ ਕੌਮਾਂਤਰੀ ਕਾਨਫ਼ਰੰਸ ਨੂੰ ਵੀ ਸੰਬੋਧਨ ਕਰਨਗੇ। ਉਹ ਹੋਰ ਵੀ ਕਈ ਉੱਚ ਪੱਧਰੀ ਪੈਨਲ ਸੰਵਾਦਾਂ ਤੇ ਸਮਾਗਮਾਂ ਵਿਚ ਸ਼ਿਰਕਤ ਕਰਨਗੇ। ਗੁਟੇਰੇਜ਼ 19 ਫਰਵਰੀ ਨੂੰ ਨਿਊਯਾਰਕ ਪਰਤਣਗੇ। ਇਸ ਤੋਂ ਪਹਿਲਾਂ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨਾਲ ਵੀ ਮੁਲਾਕਾਤ ਕਰਨਗੇ।

Previous articleਸੜਕ ਹਾਦਸੇ ’ਚ ਪਰਿਵਾਰ ਦੇ ਚਾਰ ਜੀਅ ਹਲਾਕ
Next articleਵਾਦੀ ’ਚ ਮੋਬਾਈਲ ਇੰਟਰਨੈੱਟ ਬੰਦ ਕਰਨ ਮਗਰੋਂ ਮੁੜ ਬਹਾਲ