ਕਰਜ਼ੇ ਦੇ ਵਿਆਜ ਉਪਰ ਵਿਆਜ ਤੋਂ ਮੁਆਫ਼ੀ ਯੋਜਨਾ: ਖੇਤੀਬਾੜੀ ਲਈ ਕਰਜ਼ੇ ਲੈਣ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗੀ ਰਾਹਤ

ਨਵੀਂ ਦਿੱਲੀ (ਸਮਾਜ ਵੀਕਲੀ) : ਵਿੱਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਲਈ ਲਏ ਹੋਏ ਕਰਜ਼ੇ ਪਿਛਲੇ ਹਫ਼ਤੇ ਸਰਕਾਰ ਦੁਆਰਾ ਐਲਾਨੇ ਵਿਆਜ ’ਤੇ ਵਿਆਜ ਮੁਆਫ਼ੀ ਦੇ ਯੋਗ ਨਹੀਂ ਹਨ। ਇਸ ਤੋਂ ਸਪਸ਼ਟ ਹੈ ਕਿ ਜਿਨ੍ਹਾਂ ਨੇ ਖੇਤੀ ਕੰਮਾਂ ਜਾਂ ਟਰੈਕਟਰਾਂ ਜਾਂ ਹੋਰ ਸੰਦਾਂ ਲਈ ਕਰਜ਼ੇ ਲਏ ਹਨ ਉਹ ਹਾਲ ਹੀ ਵਿੱਚ ਦਿੱਤੀ ਰਾਹਤ ਦੇ ਘੇਰੇ ਵਿੱਚੋਂ ਬਾਹਰ ਹਨ। ਸਰਕਾਰ ਨੇ ਕਿਹਾ ਸੀ ਕਿ ਉਸ ਨੇ ਦੋ ਕਰੋੜ ਰੁਪਏ ਤੱਕ ਦੇ ਕਰਜ਼ਿਆਂ ’ਤੇ ਵਿਆਜ ’ਤੇ ਵਿਆਜ ਮੁਆਫ਼ ਕਰ ਦਿੱਤਾ ਹੈ। ਪਰ ਹੁਣ ਸਪਸ਼ਟ ਕੀਤਾ ਗਿਆ ਹੈ ਕਿ ਇਹ ਰਾਹਤ ਖੇਤੀਬਾੜੀ ਜਾਂ ਟਰੈਕਟਰਾਂ ਲਈ ਕਰਜ਼ਿਆਂ ਉਪਰ ਲਾਗੂ ਨਹੀਂ ਹੋਵੇਗੀ।

Previous articleਨੰਬਰਦਾਰਾਂ ਵਿੱਚ ਰੋਸ : ਸਵਾ ਸਾਲ ਤੋਂ ਨਹੀਂ ਮਿਲਿਆ ਮਾਣ-ਭੱਤਾ – ਅਸ਼ੋਕ ਸੰਧੂ ਨੰਬਰਦਾਰ
Next articleਦੇਸ਼ ’ਚ ਕਰੋਨਾ ਦੇ 48648 ਨਵੇਂ ਮਾਮਲੇ, ਕੁੱਲ ਗਿਣਤੀ 81 ਲੱਖ ਦੇ ਨੇੜੇ ਪੁੱਜੀ