ਕਰਜ਼ਾ ਮੁਆਫ਼ੀ ਲਈ ਕਿਸਾਨਾਂ ਵੱਲੋਂ ਧਰਨੇ ਸ਼ੁਰੂ

ਬਠਿੰਡਾ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਹਨੀ ਦੀ ਅਗਵਾਈ ਹੇਠ ਬਠਿੰਡਾ ਦੇ ਪ੍ਰਬੰਧਕੀ ਕੰਪਲੈਕਸ ਅੱਗੇ 3 ਰੋਜ਼ਾ ਧਰਨੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਪੰਜਾਬੀ ਦੇ ਛੋਟੀ ਕਿਸਾਨ ਦਿਨ ਦਿਨ ਪਛੜ ਰਹੀ ਹੈ ਤੇ ਕਰਜ਼ੇ ਕਾਰਨ ਕਿਸਾਨ ਖ਼ੁਦਕੁਸ਼ੀ ਕਰਨ ਲਈ ਮਜਬੂਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਦੀ ਛੋਟੀ ਕਿਸਾਨੀ ਲਈ ਸਰਕਾਰੀ ਪੱਧਰ ’ਤੇ ਸੰਦ ਮੁਹੱਈਆ ਕਰਵਾਏ ਜਾਣ, ਛੋਟੀ ਕਿਸਾਨੀ ਲਈ ਨਹਿਰੀ ਤੇ ਮੋਟਰ ਦਾ ਪਾਣੀ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਵੇ। ਪਿੰਡਾਂ ’ਚ ਸਰਕਾਰੀ ਜ਼ਮੀਨ ਦੀ ਬੋਲੀ ਲਈ ਛੋਟੀ ਕਿਸਾਨੀ ਨੂੰ ਬੋਲੀ ਲਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਕਿਸਾਨ ਉੱਚੇ ਉੱਠ ਸਕਣ, ਸ਼ਾਮਲਾਟ ਜ਼ਮੀਨ ਵਿਚ ਦਲਿਤਾਂ ਦਾ ਤੀਜਾ ਹਿੱਸਾ ਕੱਢ ਕਿ ਛੋਟੇ ਕਿਸਾਨਾਂ ਨੂੰ ਦਿੱਤਾ ਜਾਵੇ, 10 ਏਕੜ ਦੀ ਕਿਸਾਨੀ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ।

Previous articleਸਿੱਖ ਕਤਲੇਆਮ: ਦੋ ਜਣਿਆਂ ਨੇ ਟਾਈਟਲਰ ਖ਼ਿਲਾਫ਼ ਗਵਾਹੀ ਦਿੱਤੀ
Next articleਧਨੇਰ ਕੇਸ: ਪੱੱਕੇ ਮੋਰਚੇ ਲਈ ਅੱਜ ਫ਼ੈਸਲੇ ਦੀ ਘੜੀ