ਕਬੱਡੀ ਦੇ ਬਾਬਾ ਬੋਹੜ ਕਬੱਡੀ ਨੂੰ ਦੁਨੀਆਂ ਦੇ ਕੋਨੇ- ਕੋਨੇ ਪਹੁੰਚਾਉਣ ਅਤੇ ਲੋਕ ਭਲਾਈ ਦੇ ਕੰਮ ਸਵਾਰਨ ਵਾਲੇ ਸ: ਮਹਿੰਦਰ ਸਿੰਘ ਮੌੜ ਦੀ ਮੋਤ ਦਾ ਦੁੱਖ ਪ੍ਰਗਟ ਕਰਦੇ ਹੋਏ।ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ (ਯੂ ਐਸੈ ਏ)

ਅਮਰੀਕਾ /ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ) : ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਬਾਬਾ ਬੋਹੜ ਸਤਿਕਾਰ ਯੋਗ ਮਹਿੰਦਰ ਸਿੰਘ ਮੌੜ(ਕਾਲਾ ਸੰਘਿਆਂ) ਦਾ ਕਬੱਡੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਜ਼ਿੰਦਗੀ ਦਾ ਸਫਰ ਪਿੰਡ ਤੋਂ ਸ਼ੁਰੂ ਕੀਤਾ ਅਤੇ ਨਾਲ ਨਾਲ ਭਲਵਾਨੀ ਵੀ ਕੀਤੀ ਤੇ ਫਿਰ ਬਾਹਰਲੇ ਦੇਸ਼ਾਂ ਦਾ ਸਫ਼ਰ ।ਉਸ ਤੋਂ ਉਪਰੰਤ ਯੂਰਪ ਦੀ ਧਰਤੀ ਤੇ ਆ ਗਏ ਅਤੇ ਬਹੁਤ ਹੀ ਸ਼ਕਤ ਮਿਹਨਤ ਕੀਤੀ।
ਬੱਸ ਫਿਰ ਕੀ ਸੀ ਮਾਂ ਖੇਡ ਕਬੱਡੀ ਨਾਲ ਅਣਥੱਕ ਪਿਆਰ ਹੋਣ ਨਾਲ ਕਬੱਡੀ ਨੂੰ ਵਿਦੇਸ਼ਾਂ ਵਿੱਚ ਲੈ ਆਏ, ਅਨੇਕਾਂ ਚੋਟੀ ਦੇ ਖਿਡਾਰੀ ਵਿਦੇਸ਼ਾ ਵਿੱਚ ਲਿਆਂ ਕਿ ਕਬੱਡੀ ਨੂੰ ਪਰਮੋਟ ਕੀਤਾ ਬੱਸ ਫਿਰ ਕੀ ਸੀ ਮਾਂ ਖੇਡ ਕਬੱਡੀ ਨਾਲ ਅਣਥੱਕ ਪਿਅਅੱਜ ਤੁਸੀ ਦੇਖ ਸਕਦੇ ਹੋ ਦੇਸ਼ਾਂ-ਵਿਦੇਸ਼ਾਂ ਵਿੱਚ ਕਬੱਡੀ ਕਿਸ ਤਰਾਂ ਛਾਈ ਹੋਈ ਹੈ । ਇਹ ਸਾਰੀ ਦੇਣ ਸਰਦਾਰ ਮਹਿੰਦਰ ਸਿੰਘ ਮੌੜ ਦੀ ਹੀ ਹੈ।ਇਸ ਕਰਕੇ ਇੰਨਾ ਦਾ ਨਾਮ ਹੀ ਕਬੱਡੀ ਦਾ “ਬਾਬਾ ਬੋਹੜ” ਪੈ ਗਿਆ। ਕਬੱਡੀ ਦੇ ਨਾਲ ਨਾਲ ਹੋਰ ਬਹੁਤ ਸਾਰੇ ਲੋਕ-ਭਲਾਈ ਦੇ ਕੰਮ-ਕਾਰ ਵੀ ਕੀਤੇ ਜਿਨਾਂ ਤੋ ਅੱਜ ਸਾਰਾ ਸਮਾਜ ਜਾਣੂ ਹੈ।
ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ USA ਦੇ ਸਾਰੇ ਮੈਂਬਰ ਸਰਦਾਰ ਮਹਿੰਦਰ ਸਿੰਘ ਮੋੜ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਅਕਾਲ-ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਤੇ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ।
Previous articleਵਿਸ਼ਵ ਅਤੇ ਭਾਰਤੀ ਹਵਾਬਾਜ਼ੀ ‘ਤੇ ਕੋਰੋਨਾਵਾਇਰਸ ਦਾ ਪ੍ਰਭਾਵ
Next articleਪਿੰਡ ਬਰਨਾਲਾ ਵਿਖੇ ਪਾਜਟਿਵ ਮਰੀਜ਼ ਮਿਲਣ ‘ਤੇ ਸਿਹਤ ਟੀਮ ਨੇ ਕੀਤਾ ਸਰਵੇਖਣ