ਕਨੇਡਾ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਕੱਟੜਤਾ ਦੇ ਸ਼ਬਦ ਵਰਤਣਾ ਤੱਥਾਂ ਤੋਂ ਹੀਣਾ – ਘੁੰਮਣ

ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਦੇ ਸੀਨੀਅਰ ਆਗੂ ਸ.ਦਲਵਿੰਦਰ ਸਿੰਘ ਘੁੰਮਣ
ਪੈਰਿਸ – ਕੈਨੇਡਾ ਦੇ (ਪਬਲਿਕ ਸੇਫਟੀ) ਲੋਕ ਰੱਖਿਆ ਮੰਤਰਾਲੇ (Public Report on the Terrorist Threat to Canada 2018)  ਦੇ ਮੰਤਰੀ ਰਾਲਫ ਗੁਡਾਲੇ ਵਲੋਂ ਕੈਨੇਡਾ ਵਿੱਚ ਅੱਤਵਾਦੀ ਖਤਰਿਆਂ ਬਾਰੇ ਸਲਾਨਾ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਸਿੱਖ (ਖਾਲਿਸਤਾਨੀ) ਕੱਟੜਵਾਦ ਨੂੰ ਕੈਨੇਡਾ ਨੂੰ ਅੱਤਵਾਦੀ ਖਤਰਿਆਂ ਦੀ ਸੂਚੀ ਦੇ ਵਿੱਚ ਲਿਖਿਆ ਗਿਆ। ਖਾਲਿਸਤਾਨ ਲਹਿਰ ਦੇ ਵੱਖਵਾਦ ਪ੍ਰਤੀ ਐਕਸਟਰੀਜਮ ਜਿਹੇ ਸਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਇਸ ਨੂੰ ਲੈ ਕੇ ਕੈਨੇਡਾ ਵੱਸਦੇ ਸਿੱਖਾਂ ਸਮੇਤ ਦੁਨੀਆਂ ਭਰ ਦੇ ਸਿੱਖਾਂ ਅੰਦਰ ਭਾਰੀ ਨਿਰਾਸ਼ਾ ਵੇਖੀ ਜਾ ਰਹੀ ਹੈ।
ਸਿੱਖ ਜਿਥੇ ਵੀ ਵਸਿਆ ਹੈ ਉਥੇ ਹੀ ਇੰਨਸਾਨੀਅਤ, ਅਧਿਕਾਰਾਂ, ਜ਼ਲਮ ਦੇ ਖਿਲਾਫ ਲੜਿਆ ਹੈ। ਵਿਦੇਸ਼ਾਂ ਵਿੱਚ ਵਸਦਾ ਹਰ ਸਿੱਖ, ਪੰਜਾਬੀ ਆਪਣੇ ਆਪ ਦੇ ਦੇਸ਼ ਦੇ ਕਨੂੰਨੀ ਦਾਇਰੇ ਵਿੱਚ ਰਹਿ ਕੇ ਉਸ ਦੇਸ਼ ਦੀ ਉਨਤੀ ਵਿੱਚ ਵਧੇਰੇ ਯੋਗਦਾਨ ਪਾ ਰਿਹਾ ਹੈ। ਅਜ ਸਿੱਖਾਂ ਨੂੰ ਕਨੇਡਾ ਵਿਚ ਵੱਸਿਆ ਇਕ ਸਦੀ ਤੋ ਵਧੇਰੇ ਸਮਾਂ ਹੋ ਗਿਆ ਹੈ। ਜਿਸ ਵਿੱਚ ਰਹਿੰਦਿਆਂ ਉਚ ਅਹੁਦੇ ਅਤੇ ਰਾਜਨੀਤੀ ਵਿੱਚ ਮੰਤਰੀਆਂ ਦੇ ਅਹੁਦਿਆਂ ਤਕ ਪਹੁੰਚ ਬਣਾਈ ਹੈ। ਸਿੱਖਾਂ ਵਲੋਂ ਕਨੇਡਾ ਦੀ ਰਾਜਨੀਤੀ ਵਿੱਚ ਅਹਿਮ ਭੁਮਿਕਾ ਨਿਭਾਈ ਜਾ ਰਹੀ ਹੈ। ਵਰਤਮਾਨ ਟਰੂਡੋ ਸਰਕਾਰ ਵਿੱਚ ਚਾਰ ਮੰਤਰੀਆ ਨੂੰ ਲਿਆ ਜਾਣਾ ਇਸ ਗਲ ਦਾ ਸਬੂਤ ਹੈ ਕਿ ਸਿੱਖ ਵਿੱਚ ਕੱਟੜਤਾ ਨਾ ਹੋ ਕੇ ਕੌਮ ਦੀ ਆਜ਼ਾਦੀ ਪ੍ਰਤੀ ਸੰਜੀਦਾ ਤਰੀਕੇ ਨਾਲ਼ ਲੜਾਈ ਲੜੀ ਜਾ ਰਹੀ ਹੈ। ਜੋ ਸੰਸਾਰ ਦੇ ਬਾਸਿੰਦੇਆਂ ਦਾ ਮੌਲਕ ਅਧਿਕਾਰ ਹੈ।
ਕਨੇਡਾ ਦੀ ਵਿਰੋਧੀ ਧਿਰ ਐਨ ਡੀ ਪੀ ਦੇ ਆਗੂ ਸ. ਜਗਮੀਤ ਸਿੰਘ ਵਲੋਂ ਤੱਥਾਂ ਤੋ ਹੀਣੀ ਇਸ ਰਿਪੋਰਟ ਤੇ ਸਖਤ ਇਤਰਾਜ਼ ਜਿਤਾਇਆ ਹੈ। ਅਤੇ ਭਾਰਤ ਸਰਕਾਰ ਨੂੰ ਖੁਸ਼ ਕਰਨ ਹਿਤ ਦੱਸਿਆ ਹੈ। ਮੌਜੂਦਾ ਟਰੂਡੋ ਸਰਕਾਰ ਦੇ ਰੱਖਿਆ ਮੰਤਰੀ ਸ. ਸੱਜਣ ਸਿੰਘ ਵਲੋਂ ਵੀ ਇਸ ਰਿਪੋਰਟ ਨਾਲ ਅਸਹਿਮਤੀ ਪ੍ਰਗਟਾਈ ਹੈ।
ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਦੇ ਸੀਨੀਅਰ ਆਗੂ ਸ. ਦਲਵਿੰਦਰ ਸਿੰਘ ਘੁੰਮਣ ਵਲੋਂ ਕਿਹਾ ਗਿਆ ਕਿ ਕਨੇਡਾ ਦੇ ਰੱਖਿਆ ਮੰਤਰੀ ਵਲੋਂ ਇਸ ਫੈਸਲੇ ਉਪਰ ਨਜ਼ਰਸਾਨੀ ਕਰਨ ਦੀ ਗਲ ਕਹੀ ਜਾ ਰਹੀ ਜਿਸ ਤੋ ਸਾਫ ਦਿਖਾਈ ਦਿੰਦਾ ਹੈ ਕਿ ਰਿਪੋਰਟ ਤਿਆਰ ਕਰਨ ਵਿੱਚ ਵੱਡੀਆਂ ਖਾਮੀਆਂ ਹਨ ਅਤੇ ਕਿਤੇ ਨਾ ਕਿਤੇ ਭਾਰਤ ਦੇ ਦਬਾਅ ਹੇਠ ਰਿਪੋਰਟ ਜਾਰੀ ਹੋਈ ਹੈ।  ਸਿੱਖਾਂ ਦੀਆਂ ਭਾਵਨਾਵਾਂ ਨੂੰ ਪੁੱਜੀ ਠੇਸ ਨੂੰ ਕਨੇਡਾ ਸਰਕਾਰ ਸੰਜੀਦਾ ਤਾਰੀਕੇ ਨਾਲ ਹਲ ਕਰਕੇ ਇਸ ਸੂਚੀ ਵਿੱਚੋ ਨਾਂ ਬਾਹਰ ਕੱਢੇ ਅਤੇ ਸਿੱਖਾਂ ਦੀ ਸ਼ਾਤਮਈ ਰਾਜਨੀਤਿਕ ਅਤੇ ਧਾਰਮਿਕ ਅਜਾਦੀ ਦੀ ਲੜਾਈ ਨੂੰ ਪ੍ਰਵਾਨ ਕਰਕੇ ਸਹਿਯੋਗ ਕਰੇ।
Previous articleਪਾਕਿ ਕਿ੍ਰਕਟ ਬੋਰਡ ਨੂੰ ਹਰਜਾਨੇ ਬਾਅਦ ਅਹੁਦੇਦਾਰਾਂ ’ਚ ਖੜਕੀ
Next articleਭਾਨ ਵਾਂਗ ਖਿੱਲਰੀਆਂ ਸਿਆਸੀ ਪਾਰਟੀਆਂ