ਕਦ ਮੁੜਕੇ ਆਉਣਗੇ ਉਹ ਦਿਨ

ਤਰਵਿੰਦਰ ਕੌਰ ਝੰਡੋਕ

(ਸਮਾਜ ਵੀਕਲੀ)

ਭਾਈਚਾਰੇ ਦਾ ਰਾਹ ਕਿੱਥੇ ਗਿਆ ,
ਜਿੱਥੇ ਸਾਰੇ ਰਲ ਮਿਲ ਖੁਸ਼ੀ ਦੇ ਗੀਤ ਗਾਉਂਦੇ ਸੀ ,
ਕਦਰਾਂ ਕੀਮਤਾਂ ਨੂੰ ਜੋ ਭੁੱਲੀ ਬੈਠੇ ਨੇ ਸਾਰੇ ,
ਜੋ ਸੱਚ ਦਾ ਰਾਹ ਦਿਖਾਉਂਦੇ ਸੀ,
ਕਦ ਮੁੜਕੇ ਆਉਣਗੇ ਉਹ ਦਿਨ ?
ਗੱਲ ਗੱਲ ਤੇ ਪਿਆਰ ਭਰੀ ਜੋ ਸਾਂਝ ਪਾਉਂਦੇ ਸੀ,
ਉਹ ਦਿਨ ਕਿੱਥੇ ਗਏ ,
ਜੋ ਆਪਣਾ ਕਹਿ ਕੇ ਅਾਪਣਾ ਹੱਕ ਜਤਾਉਂਦੇ ਸੀ,
ਕਦ ਮੁੜਕੇ ਆਉਣਗੇ ਉਹ ਦਿਨ ?
ਪੈਸਿਆਂ ਦੇ ਲੋਭ ਲਾਲਚ ਵਿਚ ਹੁਣ ,
ਆਪਣਿਆਂ ਦੀ ਕਦਰ ਜੋ ਗਵਾਈ ਬੈਠੇ ,
ਰਿਸ਼ਤਿਆਂ ਨੂੰ ਸੂਲੀ ਚਾੜ੍ਹ ,
ਮੋਹ ਮਾਇਆਂ ਦੇ ਚੱਕਰਾਂ ਵਿਚ ,
ਜੋ ਆਪਣੀ ਮੱਤ ਗਵਾਈ ਬੈਠੇ ,
ਨਾਂ ਰਿਹਾ ਕੋਈ ਆਪਸੀ ਪਿਆਰ ,
ਨਾਂ ਰਹੀ ਕੋਈ ਭਾਈਚਾਰਕ ਸਾਂਝ ,
ਰਿਸ਼ਤਿਆਂ ਨੂੰ ਪੈਸੇ ਦੇ ਛਿੱਕੂ ਵਿਚ ਟੰਗ ਕੇ ,
ਆਪਣਾ ਜ਼ਮੀਰ ਜੋ ਗਵਾਈ ਬੈਠੇ ,
ਕਦ ਮੁੜਕੇ ਆਉਣਗੇ ਉਹ ਦਿਨ?
ਗੁਰਦੁਆਰੇ ,ਮੰਦਿਰਾਂ ਤੇ ਮਸਜਿਦਾਂ ਵਿਚ ,
ਪੈਸਿਆਂ ਦੇ ਜੋ ਗੋਰਖ ਧੰਦੇ ਚੱਲਦੇ ,
ਗੁਰਬਾਣੀ ਨੂੰ ਪੜ੍ਹਣੋ ਛੱਡ ,
ਪੈਸਿਆਂ ਦੀ ਹਨੇਰੀ ਪਿੱਛੇ ਲੱਗ ਕੇ  ,
ਆਪਣਾ ਸੁਨਹਿਰੀ ਜੀਵਨ ,
ਜੋ ਗਵਾਈ ਬੈਠੇ ,
ਕਦ ਮੁੜਕੇ ਅਾੳੁਣਗੇ ੳੁਹ ਦਿਨ?
ਲੜ ਫੜ ਲੋ ਸੱਚੇ ਗੁਰੂ ਦਾ,
ਵੈਰ, ਵਿਰੋਧਤਾ ਮਾਰ ਮੁੱਕਾ ਕੇ,
ਕਿਰਤ – ਕਰੋ, ਵੰਡ – ਛਕੋ,
ਸਰਬ- ਸਾਂਝੀਵਾਲਤਾ ਦਾ,
ਨਾਅਰਾ ਡੱਟ ਕੇ ਲਗਾਉ ਜੀ ,
ਬੇੜੀਆਂ ਦੇ ਬੰਧਨਾਂ ਵਿੱਚ,
ਫੱਸੇ ਸਮਾਜ ਨੂੰ ਚੰਗੀ ਸੇਧ,
ਦਿਖਾਉ ਜੀ,
ਕਲਯੁੱਗ ਵਿੱਚ ਸਤਿਯੁੱਗ ਦਾ,
ਪਹਿਰਾ ਤੁਸੀਂ ਹੁਣ ਲਗਾਉ ਜੀ ||
ਤਰਵਿੰਦਰ ਕੌਰ ਲੁਧਿਆਣਵੀ 
98144-50239
Previous articleਸਰਕਾਰੀ ਹਸਪਤਾਲਾਂ ‘ਚ ਮਰੀਜ਼ ਮਰਨ ਲਈ ਮਜਬੂਰ, ਸਿਆਸਤਦਾਨ ਮੱਕਾਰ ਤੇ ਪ੍ਰਬੰਧਕ ਹੰਕਾਰ ‘ਚ ਚੂਰ
Next articleਵਿਸਾਖੀ