ਔਰਤ ਨੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ

ਬਲਾਚੌਰ ਸਧਾਰਣ ਜਣੇਪੇ ਦੌਰਾਨ ਬਿਨਾਂ ਕਿਸੇ ਚੀਰਫਾੜ ਸਥਾਨਕ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਵਿਖੇ 27 ਸਾਲਾ ਇਕ ਔਰਤ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਇਹ ਤਿੰਨੇ ਬੱਚੇ ਲੜਕੇ ਹਨ। ਜੱਚਾ ਬੱਚਾ ਵਿਭਾਗ ਦੀ ਡਾਕਟਰ ਮਨਦੀਪ ਕਮਲ ਨੇ ਦੱਸਿਆ ਕਿ 27 ਸਾਲਾ ਬਿਮਲਾ ਪਤਨੀ ਅਮਨਦੀਪ ਸਿੰਘ ਵਾਸੀ ਪਿੰਡ ਬਿੰਝੋ ਜ਼ਿਲ੍ਹਾ ਹੁਸ਼ਿਆਰਪੁਰ ਨੇ ਬਿਨਾ ਅਪ੍ਰੇਸ਼ਾਨ ਨਾਰਮਲ ਡਿਲੀਵਰੀ ਰਾਹੀਂ ਉਸ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਉਨ੍ਹਾਂ ਦੱਸਿਆ ਕਿ ਜੱਚਾ ਅਤੇ ਤਿੰਨੇ ਬੱਚੇ ਤੰਦਰੁਸਤ ਹਨ। ਬਿਮਲਾ ਦੇ ਪਹਿਲਾਂ ਇਕ ਤਿੰਨ ਕੁ ਸਾਲ ਦਾ ਲੜਕਾ ਹੈ।

Previous articleMaha BJP welcomes CAB passage in RS, Congress protests
Next article‘ਨਾਗਰਿਕਤਾ: ਪਾਕਿ ਦੀ ਭਾਸ਼ਾ ਬੋਲ ਰਹੀ ਹੈ ਵਿਰੋਧੀ ਧਿਰ’