ਔਰਤਾਂ ’ਤੇ ‘ਜ਼ੁਲਮ’ ਖ਼ਿਲਾਫ਼ ਪੂਰੀ ਦੁਨੀਆਂ ਵਿੱਚ ਹੋਈਆਂ ਰੈਲੀਆਂ

ਔਰਤਾਂ ਖਿਲਾਫ਼ ਹਿੰਸਾ ਦੇ ਖਾਤਮੇ ਲਈ ਮਨਾਏ ਜਾਂਦੇ ਕੌਮਾਂਤਰੀ ਦਿਵਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਦੁਨੀਆਂ ਭਰ ਵਿੱਚ ਰੈਲੀਆਂ ਕੀਤੀਆਂ। ਫਰਾਂਸ ਨੇ ਘਰੇਲੂ ਹਿੰਸਾ ਨਾਲ ਸਿੱਝਣ ਲਈ ਕਈ ਕਦਮ ਚੁੱਕੇ ਹਨ। ਵੱਖ ਵੱਖ ਮੁਲਕਾਂ ਜਿਵੇਂ ਗੁਆਟੇਮਾਲਾ, ਰੂਸ, ਸੁਡਾਨ ਅਤੇ ਤੁਰਕੀ ਵਿੱਚ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਇਕੱਠੇ ਹੋਏ। ਇਸੰਤਬੁਲ ਵਿੱਚ ਪੁਲੀਸ ਨੇ ਮੁਜ਼ਾਹਰਾਕਾਰੀਆਂ ’ਤੇ ਅਥਰੂ ਗੈਸ ਦੇ ਗੋਲੇ ਸੁੱਟੇ ਤੇ ਭੀੜ ਨੂੰ ਖਿੰਡਾਉਣ ਲਈ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ। ਫਰਾਂਸ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਡਾਕਟਰਾਂ ਲਈ ਹਿੰਸਾ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਔਰਤਾਂ ਸਬੰਧੀ ਜਾਣਕਾਰੀ ਸਾਂਝੀ ਕਰਨ ਦੇ ਤਰੀਕੇ ਨੂੰ ਸੌਖਾ ਬਣਾਏਗੀ ਅਤੇ ਮਨੋਵਿਗਿਆਨਕ ਧੋਖਾਧੜੀ ਦੀ ਧਾਰਨਾ ਨੂੰ ਕਾਨੂੰਨ ਵਿੱਚ ਸ਼ਾਮਲ ਕਰੇਗੀ। ਸੰਯੁਕਤ ਰਾਸ਼ਟਰ ਦੇ ਇਕ ਅੰਦਾਜ਼ੇ ਮੁਤਾਬਕ 2017 ਵਿੱਚ ਪੂਰੀ ਦੁਨੀਆਂ ਵਿੱਚ 87000 ਔਰਤਾਂ ਅਤੇ ਲੜੀਕਆਂ ਦੀ ਹੱਤਿਆ ਕੀਤੀ ਗਈ। ਇਸ ਮੌਕੇ ਆਈਫਿਲ ਟਾਵਰ ਦੀਆਂ ਲਾਈਟਾਂ ਇਕ ਮਿੰਟ ਲਈ ਬੰਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਸੋਮਵਾਰ ਨੂੰ ਖੁੱਲ੍ਹੀ ਚਿੱਠੀ ਵਿੱਚ ਦਰਜਨ ਤੋਂ ਵਧ ਜੱਜਾਂ ਨੇ ਔਰਤਾਂ ਤੋਂ ਅਜਿਹੀ ਪ੍ਰਣਾਲੀ ਵਿੱਚ ਵਿਸ਼ਵਾਸ ਕਰਨ ਦੀ ਅਪੀਲ ਕੀਤੀ ਹੈ ਜੋ ਆਪਣੇ ਆਪ ਵਿੱਚ ਸੁਧਾਰ ਕਰ ਰਹੀ ਹੈ ਤੇ ਉਸ ਅਨੁਸਾਰ ਚੱਲ ਰਹੀ ਹੈ। ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਵਿਸ਼ਵ ਵਿੱਚ ਇਸ ਦਿਸ਼ਾ ਵਿੱਚ ਹੋਰ ਕਦਮ ਚੁੱਕਣ ਦੀ ਲੋੜ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਅਫਗਾਨਿਸਤਾਨ ਤੇ ਦੱਖਣੀ ਅਫਰੀਕਾ ਅਜਿਹੇ ਮੁਲਕ ਹਨ ਜਿਥੇ ਜਿਨਸੀ ਸ਼ੋਸ਼ਣ, ਬਲਾਤਕਾਰ ਤੇ ਹਿੰਸਾ ਨਾਲ ਨਿਪਟਣ ਦੀ ਦਿਸ਼ਾ ਵਿੱਚ ਬਹੁਤ ਘੱਟ ਕੰਮ ਕੀਤਾ ਗਿਆ ਹੈ। ਇਨ੍ਹਾਂ ਮੁਲਕਾਂ ਦੀਆਂ ਸਰਕਾਰ ਨੂੰ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਰਾਸ਼ਟਰਪਤੀ ਸਿਰੀਲ ਰਮਾਫੋਸਾ ਨੇ ਸੋਮਵਾਰ ਦੇ ਸਮਾਗਮਾਂ ਦੀ ਵਰਤੋਂ ਪੀੜਤਾਂ ਦੀ ਨਿਆਂ ਤੱਕ ਪਹੁੰਚ ਵਿੱਚ ਸੁਧਾਰ ਲਿਆਉਣ ਲਈ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਕੀਤੀ ਅਤੇ ਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ‘ਲਿੰਗਵਾਦੀ ਅਤੇ ਪੁਰਸ਼ਵਾਦੀ ਰਵੱਈਏ’ ਨੂੰ ਛੱਡ ਦੇਣ।

Previous articleIndia to cross 300 foreign satellite launch mark
Next articleRahul, Priyanka meet Chidambaram in Tihar