ਔਜਲਾ ਢੱਕ ‘ਚ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ

ਅੱਪਰਾ, (ਸਮਾਜ ਵੀਕਲੀ)- ਨਜ਼ਦੀਕੀ ਪਿੰਡ ਔਜਲਾ ਢੱਕ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਤੇ ਦਲਿਤਾਂ ਦੇ ਮਸੀਹਾ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ 14ਵਾਂ ਮਹਾਂ-ਪ੍ਰੀਨਿਰਵਾਣ ਦਿਵਸ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉਨਾਂ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬਧਨ ਕਰਦਿਆਂ ਸ੍ਰੀ ਲਾਲ ਚੰਦ ਔਜਲਾ ਸੀਨੀਅਰ ਬਸਪਾ ਆਗੂ ਨੇ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਆਪਣਾ ਸਾਰਾ ਹੀ ਜੀਵਨ ਕਮਜੋਰ ਤੇ ਪੱਛੜੇ, ਦਲਿਤ ਵਰਗਾਂ ਦੇ ਸਮਾਜਿਕ ਤੇ ਰਾਜਨੀਤਿਕ ਪੱਧਰ ਨੂੰ ਉੱਚਾ ਚੁੱਕਣ ਲਈ ਨਿਛਾਵਰ ਕਰ ਦਿੱਤਾ।

ਉਨਾਂ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਤੇ ਬਾਬਾ ਸਾਹਿਬ ਜੀ ਦੀ ਬਦੌਲਤ ਹੀ ਅੱਜ ਸਾਡਾ ਸਮਾਜ ਬਰਾਬਰੀ ਦੇ ਹੱਕ ਤੱਕ ਪਹੁੰਚ ਪਾਇਆ ਹੈ। ਉਨਾਂ ਕਿਹਾ ਕਿ ਸਾਡੇ ਸਮਾਜ ਨੂੰ ਵੀ ਇਕਜੁੱਟ ਹੋ ਕੇ ਬਸਪਾ ਦੀ ਸਰਕਾਰ ਬਣਾ ਕੇ ਉਨਾਂ ਦਾ ਸੁਪਨਾ ਸਾਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਲਾਲ ਚੰਦ ਔਜਲਾ ਸੀਨੀਅਰ ਬਸਪਾ ਆਗੂ, ਸੁਖਦੇਵ ਸਿੰਘ ਔਜਲਾ, ਦੇਸ ਰਾਜ ਔਜਲਾ, ਤੀਰਥ ਔਜਲਾ, ਮੌਨੂੰ ਔਜਲਾ, ਨਿਰਮਲ ਸਿੰਘ, ਸੋਨੀ ਔਜਲਾ, ਸ਼ੀਲਾ ਦੇਵੀ, ਕਮਲਜੀਤ ਕੌਰ, ਸੀਸੋ, ਝਲਮਣ ਰਾਮ, ਕਸ਼ਮੀਰ ਲਾਲ, ਸ਼ਾਮ ਲਾਲ, ਬੂਝਾ ਰਾਮ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।

Previous articleਵਾਈਕਾਟੋ ਸ਼ਹੀਦੇ-ਆਜ਼ਮ -ਭੱਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮੈਲਿੱਟਨ ਨੀਉਜੀਲੈਡ ਵੱਲੋਂ ਸ਼ਹੀਦੇ-ਆਜ਼ਮ-ਭੱਗਤ ਸਿੰਘ ਦਾ ਜਨਮ ਦਿੱਨ ਮਨਾਇਆ ਗਿਆ
Next articleਜਰਖੜ ਹਾਕੀ ਅਕੈਡਮੀ ਦੇ ਗੋਲਕੀਪਰ ਗੁਰਿੰਦਰਪਾਲ ਸਿੰਘ ਬੜੈਚ ਅਤੇ ਮਾਤਾ ਸਰਬਜੀਤ ਕੌਰ ਦੀ ਸੜਕ ਹਾਦਸੇ ਵਿੱਚ ਮੌਤ