ਐੱਮਡੀਐੱਚ ਦੇ ਮਾਲਕ ਮਹਾਸ਼ਾ ਧਰਮਪਾਲ ਗੁਲਾਟੀ ਦਾ ਦੇਹਾਂਤ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿੱਚ ਮਸਾਲਿਆਂ ਦੇ ਬਾਦਸ਼ਾਹ ਅਤੇ ਐੱਮਡੀਐੱਚ ਦੇ ਮਾਲਕ ਮਹਾਸ਼ਾ ਧਰਮਪਾਲ ਗੁਲਾਟੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 97 ਸਾਲ ਦੇ ਸਨ। ਉਨ੍ਹਾਂ ਨੂੰ ਪਿਛਲੇ ਸਾਲ ਦੇਸ਼ ਦਾ ਤੀਜਾ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਮਿਲਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਉਹ ਬਿਮਾਰ ਸਨ ਤੇ ਅੱਜ ਸਵੇਰੇ ਦਿਲ ਦੇ ਦੌਰੇ ਕਾਰਨ ਉਨ੍ਹਾਂ ਦਾ ਦੇਹਾਂਤ ਹੋਇਆ। ਉਨ੍ਹਾਂ ਦਾ ਜਨਮ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਵਿੱਚ 27 ਮਾਰਚ, 1923 ਨੂੰ ਹੋਇਆ ਸੀ। ਉਹ ਵੰਡ ਤੋਂ ਬਾਅਦ ਭਾਰਤ ਆ ਗਏ ਅਤੇ ਆਪਣਾ ਕਾਰੋਬਾਰ ਦਿੱਲੀ ਵਿੱਚ ਸਥਾਪਤ ਕੀਤਾ। ਮਹਾਸ਼ਿਆਂ ਦੀ ਹੱਟੀ (ਐੱਮਡੀਐੱਚ) ਦੀ ਸਥਾਪਨਾ ਉਨ੍ਹਾਂ ਦੇ ਮਰਹੂਮ ਪਿਤਾ ਮਹਾਸ਼ਾ ਚੁੰਨੀ ਲਾਲ ਗੁਲਾਟੀ ਨੇ ਕੀਤੀ ਸੀ।

Previous articleਮੁਲਤਾਨੀ ਕਤਲ ਕੇਸ: ਸੁਪਰੀਮ ਕੋਰਟ ਵੱਲੋਂ ਸਮੇਧ ਸੈਣੀ ਨੂੰ ਪੇਸ਼ਗੀ ਜ਼ਮਾਨਤ
Next articleਜਬਰੀ ਧਰਮ ਤਬਦੀਲੀ: ਯੂਪੀ ਵਿੱਚ ਪਹਿਲਾ ਕੇਸ ਦਰਜ, ਨੌਜਵਾਨ ਗ੍ਰਿਫ਼ਤਾਰ