ਐਨ ਆਰ ਆਈ ਹਰਭਜਨ ਸਿੰਘ ਅਤੇ ਬਲਵਿੰਦਰ ਕੌਰ ਵਲੋਂ ਸਕੂਲ ਨੂੰ  ਬੂਟ ਅਤੇ ਵਰਦੀਆਂ ਵੰਡੀਆਂ ਗਈਆਂ

ਮਹਿਤਪੁਰ – (ਨੀਰਜ ਵਰਮਾ) ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਬਲਾਕ ਨਕੋਦਰ-1 ਵਿਖੇ ਐਨ ਆਰ ਆਈ ਸ਼੍ਰੀ ਹਰਭਜਨ ਸਿੰਘ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਵਲੋਂ ਸਕੂਲ ਦੇ ਸਾਰੇ ਬੱਚਿਆਂ  ਨੂੰ ਬੂਟ ਵੰਡੇ ਗਏ ਅਤੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੀ ਵੰਡੀਆਂ ਗਈਆਂ । ਸਕੂਲ ਦੇ ਮੁੱਖ ਅਧਿਆਪਕ ਸ.ਜਸਵੰਤ ਸਿੰਘ ਵਲੋਂ ਉਹਨਾਂ ਨੂੰ ਨਿੱਘੀ ਜੀ ਆਇਆਂ ਆਖੀ ਗਈ। ਇਸ ਮੌਕੇ ਜਗਜੀਤ ਸਿੰਘ ਨੇ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸਕੂਲ ਦੇ ਲੱਗਭੱਗ ਸਾਰੇ ਬੱਚਿਆਂ ਨੂੰ ਬੂਟ ਦਿੱਤੇ ਗਏ ਅਤੇ ਅੱਠ ਦੇ ਕਰੀਬ ਬੱਚੇ ਜੋ ਬਹੁਤ ਲੋੜੀਂਦੇ ਸਨ ਉਹਨਾਂ ਨੂੰ ਕੱਪੜੇ ਵੀ ਲੈ ਕੇ ਦਿੱਤੇ ਗਏ।ਇਸ ਮੌਕੇ ਸ਼੍ਰੀਮਤੀ ਹਰਪਾਲ ਕੌਰ ਨੇ ਬੱਚਿਆਂ ਦੁਆਰਾ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕਰਵਾਇਆ । ਐਨ ਆਰ ਆਈ ਸ਼੍ਰੀ ਹਰਭਜਨ ਸਿੰਘ ਅਤੇ ਸ਼੍ਰੀਮਤੀ ਬਲਵਿੰਦਰ ਕੌਰ ਨੇ ਸਕੂਲ ਸਟਾਫ ਅਤੇ ਬੱਚਿਆਂ ਦੀ ਪ੍ਰਸ਼ੰਸਾ ਕੀਤੀ ਤੇ ਅੱਗੋਂ ਵੀ ਬੱਚਿਆਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਸਕੂਲ ਸਟਾਫ ਅਤੇ ਕਮੇਟੀ ਮੈਬਰਾ  ਵਲੋਂ ਹਰਭਜਨ ਸਿੰਘ ਅਤੇ ਬਲਵਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ ਇਸ ਮੋਕੇ ਭੁਪਿੰਦਰ ਸਿੰਘ (ਲਵੀ) ਜਸਦੀਪ ਸਿੰਘ,ਸ਼੍ਰੀਮਤੀ ਪ੍ਰੀਤੀ,ਪ੍ਰਮੋਦ ਰਾਣੀ ਕਿਰਨਾ, ਬਲਵਿੰਦਰ ਕੌਰ ਆਦਿ ਹਾਜਰ ਸਨ।
Previous articleEnvoys of six countries present credentials
Next articleਰਮੇਸ਼ ਵਰਮਾ ਦੇ ਸਰਕਲ ਪ੍ਰਧਾਨ ਬਣਨ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ