”ਐਨ.ਆਰ.ਆਈ. ਲਾੜਿਆਂ ਨਾਲ ਨਰੜ-ਵਿਆਹ, ਸਮੱਸਿਆਵਾਂ ਤੇ ਹੱਲ”


-ਰਾਜਿੰਦਰ ਕੌਰ ਚੋਹਕਾ

  “ਐਨ.ਆਰ.ਆਈ.” ਲਾੜਿਆਂ ਨਾਲ ਵਿਹਾਈਆਂ ਗਈਆਂ ਪੰਜਾਬ ਦੀਆਂ ਮੁਟਿਆਰਾਂ, ਜਿਨ੍ਹਾਂ ਨੂੰ ਬਾਅਦ ਵਿੱਚ ਪ੍ਰਵਾਸੀ ਲਾੜੇ ਰੱਖਦੇ ਨਹੀਂ ! ਅਜਿਹੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਿਹਾ ਵਾਧਾ ਜੋ ਇੱਕ ਚਿੰਤਾਂ ਦਾ ਵਿਸ਼ਾ ਹੈ ! ਜੇਕਰ ! ਇਸ ਸਮਾਜਿਕ ਤੇ ਆਰਥਿਕ ਬਿਮਾਰੀ ਤੇ ਕਾਬੂ ਨਾ ਪਾਇਆ ਗਿਆ ਤਾਂ ਪੰਜਾਬ ਅੰਦਰ ”ਭਰੂਣ ਹੱਤਿਆ” ਵਾਂਗ ਇਹ ਵੀ ਇੱਕ ਭਿਆਨਕ ਵਰਤਾਰਾ ਬਣ ਜਾਵੇਗਾ। ਇਸ ਵੇਲੇ ਇੱਕ ਅਨੁਮਾਨ ਅਨੁਸਾਰ ਪੰਜਾਬ ਦੇ ”ਦੁਆਬਾ” ਅਤੇ ”ਮਾਲਵੇ” ਦੇ ਮੋਗਾ ਖੇਤਰ ਅੰਦਰ ਲੱਗ-ਪੱਗ 30-ਹਜ਼ਾਰ ਤੋਂ ਵੱਧ ਐਨ.ਆਰ.ਆਈ. ਲਾੜਿਆਂ ਵੱਲੋਂ ਛੱਡੀਆਂ ਗਈਆਂ ਅਜਿਹੀਆਂ ਲੜਕੀਆਂ ਦੇ ਕੇਸ ਕਚਿਹਰੀਆਂ ਵਿੱਚ ਚੱਲ ਰਹੇ ਹਨ ? ਦੇਸ਼ ਦਾ ਕਾਨੂੰਨ ਇਨ੍ਹਾਂ ਪੀੜ੍ਹਤ ਲੜਕੀਆਂ ਨੂੰ ਕੋਈ ਰਾਹਤ ਦੇਣ ਲਈ ਵੀ ਕਾਰਗਰ ਸਾਬਿਤ ਨਹੀਂ ਹੋ ਰਿਹਾ ਹੈ। ਦਰ-ਦਰ ਭਟਕ ਰਹੀਆਂ ਇਹ ਨੌਜਵਾਨ ਮੁਟਿਆਰਾਂ ਆਪਣੀ ਹੋਣੀ ਨੂੰ ਹੁਣ ਕੋਸ ਵੀ ਰਹੀਆਂ ਹਨ। ਪਰ ! ਨਾ ਤਾਂ ਕੇਂਦਰ ਦੀ ਸਰਕਾਰ ! ਅਤੇ ਨਾ ਹੀ ਰਾਜ ਸਰਕਾਰਾਂ !! ਵੱਲੋਂ ਇਸ ਸਮੱਸਿਆ ਦੇ ਹੱਲ ਲਈ ਅਤੇ ਪੀੜ੍ਹਤ ਲੜਕੀਆਂ ਦੇ ਵਸੇਬੇ ਲਈ ਕੋਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ। ਇਹ ਮਸਲਾ ਹੁਣ ਬਹੁਤ ਹੀ ਗੰਭੀਰ ਬਣਦਾ ਜਾ ਰਿਹਾ ਹੈ ! ਜੋ ਇੱਕ ਸਮਾਜ ਲਈ ਵੱਡੀ ਚੁਣੌਤੀ ਹੈ।
 ”ਪ੍ਰਵਾਸ” ਇੱਕ ਕੁਦਰਤੀ ਵਰਤਾਰਾ ਹੈ। ਮਨੁੱਖ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਮੁੱਢ ਕਦੀਮ ਤੋਂ ਹੀ ਪ੍ਰਵਾਸ ਕਰਦਾ ਆਇਆ ਹੈ। ਸਿੱਖ ਰਾਜ ਦੇ 1849-ਨੂੰ ਬਰਤਾਨਵੀ ਸਾਮਰਾਜ ਦੇ ਅਧੀਨ ਆਉਣ ਬਾਅਦ ਪੰਜਾਬੀਆਂ ਦੇ ਪ੍ਰਵਾਸ ਕਰਨ ਦੇ ਹਵਾਲੇ 19-ਵੀਂ ਸਦੀ ਤੋਂ ਹੀ ਮਿਲਦੇ ਹਨ। 1890-ਦੇ ਲੱਗ-ਪੱਗ ਬਹੁਤ ਸਾਰੇ ਪੰਜਾਬੀ ਰੁਜ਼ਗਾਰ ਦੀ ਭਾਲ ਵਿੱਚ ਬਰਤਾਨਵੀ ਸਾਮਰਾਜ ਦੀਆਂ ਕਲੋਨੀਆਂ ਬਰਮਾ, ਸਿੰਘਾਂਪੁਰ, ਮਲੇਸ਼ੀਆਂ, ਥਾਈਲੈਂਡ, ਉਤਰੀ ਅਮਰੀਕਾ, ਕੈਨੇਡਾ ਅਤੇ ਅਰਬ ਦੇਸ਼ਾਂ ਵਿੱਚ ਗਏ। ਭਾਵੇਂ ਪੰਜਾਬੀਆਂ ਦੇ ਪ੍ਰਵਾਸ ਦਾ ਮੁੱਖ ਕਾਰਨ ਪੰਜਾਬ ਅੰਦਰ ਕਿਸਾਨੀ ਦੀ ਮਾੜੀ ਹਾਲਤ, ਗਰੀਬੀ ਅਤੇ ਮਨ ਵਿੱਚ ਕੁਝ ਕਰਨ ਦੀ ਤਾਂਘ ਸੀ। ਕੁਝ ਪੰਜਾਬੀ ਪੜ੍ਹਾਈ ਲਈ ਵੀ ਇੰਗਲੈਂਡ ਅਤੇ ਬਰਤਾਨਵੀ ਕਲੋਨੀਆਂ ‘ਚ ਗਏ। ਪ੍ਰਵਾਸ ਕਰਨ ਬਾਅਦ ਪੰਜਾਬੀਆਂ ਨੂੰ ਜਿਸ ਗੱਲ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ! ਉਹ ਸੀ !! ”ਗੁਲਾਮ ਅਤੇ ਆ॥ਾਦ ਦੇਸ਼ ਦੇ ਮਾਹੌਲ ਦਾ ਫਰਕ।” ਜਿਸ ਕਾਰਨ ਵਿਦੇਸ਼ਾਂ ਵਿੱਚ ਪ੍ਰਵਾਸੀ ਪੰਜਾਬੀਆਂ ਅੰਦਰ ਇੱਕ ਦੇਸ਼ ਭਗਤੀ ਦੀ ਚਿੰਗਿਆੜੀ ਵੀ ਪੈਦਾ ਹੋਈ। ਪੰਜਾਬੀਆਂ ਨੇ ਸਖ਼ਤ ਮਿਹਨਤ ਕੀਤੀ, ਜਾਇਦਾਦਾਂ ਬਣਾਈਆਂ ਅਤੇ ਗੁਰੂਦੁਆਰਿਆਂ ਦੀਆਂ ਉਸਾਰੀਆਂ ਕੀਤੀਆਂ। ਵਿਦੇਸ਼ਾਂ ਅੰਦਰ ਇੱਕ ਪੰਜਾਬੀ ਭਾਈਚਾਰੇ ਦੀ ਹੋਂਦ ਨੂੰ ਸਾਹਮਣੇ ਲਿਆਂਦਾ ਭਾਵੇਂ ਇਸ ਦਾ ਮੁੱਖ ਕਾਰਨ ਆਰਥਿਕਤਾ ਸੀ।
  ਜਿਉਂ-ਜਿਉਂ ਆਜ਼ਾਦੀ ਦਾ ਜਜ਼ਬਾ ਘਰ ਕਰਦਾ ਗਿਆ ਇਨ੍ਹਾਂ ਪੰਜਾਬੀ ਦੇਸ਼ ਭਗਤਾਂ ਨੇ ”ਜਾਇਦਾਦਾਂ” ਤਿਆਗ ਕੇ ਹਿੰਦੁਸਤਾਨ ‘ਚ ”ਗਦਰ” ਕਰਨ ਲਈ ”ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ” ਆਦਿ ਆਗੂਆਂ ਦੀ ਅਗਵਾਈ ਵਿੱਚ ਸਾਮਰਾਜੀ ਬਰਤਾਨਵੀ ਬਸਤੀਵਾਦ ਵਿਰੁੱਧ ਬਗਾਵਤ ਕਰ ਦਿੱਤੀ। ਬਹੁਤ ਸਾਰੇ ਦੇਸ਼ ਭਗਤਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਫਾਂਸੀਆਂ ਦੇ ਰੱਸੇ ਚੁੰਮੇ, ਲੰਬੀਆਂ ਜੇਲ੍ਹਾਂ ਕੱਟੀਆਂ ਤੇ ਜਾਇਦਾਦਾਂ ਕੁਰਕ ਕਰਵਾਈਆਂ। ਇਨ੍ਹਾਂ ਪ੍ਰਵਾਸੀ ਦੇਸ਼ ਭਗਤਾਂ ਵੱਲੋਂ ਬਰਤਾਨਵੀ ਸਾਮਰਾਜ ਦੀ ਡੱਟ ਕੇ ਕੀਤੀ ਵਿਰੋਧਤਾ, ਗਦਰ ਪਾਰਟੀ ਦੀ ਸਥਾਪਨਾ, ਅਫਰੀਕਾ ਦੀ ਮਜ਼ਦੂਰ ਲਹਿਰ ‘ਚ ਯੋਗਦਾਨ ਅਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਕ੍ਰਾਂਤੀਕਾਰੀ ਲਹਿਰਾਂ ਵਿੱਚ ਪਾਈ ਹਿੱਸੇਦਾਰੀ, ਅੱਜ ਵੀ ਇਤਿਹਾਸ ਦੇ ਪੰਨ੍ਹਿਆਂ ‘ਚ ਉਕਰੀ ਹੋਈ ਹੈ ! ਇਸ ਸਭ ਦਾ ਸਦਕਾ ਹੀ ਭਾਰਤ ਨੇ ਆ॥ਾਦੀ ਪ੍ਰਾਪਤ ਕੀਤੀ ਸੀ। ਆਜ਼ਾਦੀ ਤੋਂ ਪਹਿਲੇ ਪ੍ਰਵਾਸੀਆਂ ਦੀ ਸਾਮਰਾਜ ਵਿਰੋਧੀ ਧਾਰਨਾ, ਮੁੱਕਤੀ ਅੰਦੋਲਨਾਂ ਵਿੱਚ ਹਿੱਸੇਦਾਰੀ ਅਤੇ ਸਮਾਜਵਾਦ ਵਿੱਚ ਨਿਸ਼ਚਾ ਉਹਨਾਂ ਦੇ ”ਦੇਸ਼ ਭਗਤ” ਹੋਣ ਦਾ ਵੱਡਾ ਸਬੂਤ ਸੀ। ਜਿਸ ਦੀ ਅੱਜ ਵੀ ਇਤਿਹਾਸ ਗਵਾਹੀ ਭਰਦਾ ਹੈ।
 ਆ॥ਾਦੀ ਬਾਅਦ ਦੇਸ਼ ਦੇ ਹਾਕਮਾਂ ਵੱਲੋਂ ਅਪਣਾਈਆਂ ਲੋਕ ਵਿਰੋਧੀ ਨੀਤੀਆਂ ਕਾਰਨ ਫੈਲੀ ਬੇਰੁ॥ਗਾਰੀ, ਕਿਸਾਨੀ ਸੰਕਟ, ਚੰਗਾ ਤੇ ਬਿਹਤਰ ਜੀਵਨ ਜਿਊਣ ਦੀ ਲਾਲਸਾ ਕਾਰਨ ਬਹੁਤ ਸਾਰੇ ਪੰਜਾਬੀ 1960 ਤੋਂ 1964-ਤੱਕ ਇੰਗਲੈਂਡ, 1970 ਤੋਂ 1975-ਤੱਕ ਉਤਰੀ ਅਮਰੀਕਾ ਅਤੇ 80-ਵਿਆਂ ਵਿੱਚ ਅਰਬ ਦੇਸ਼ਾਂ ਵੱਲ ਪ੍ਰਵਾਸ ਕਰ ਗਏ ਹੈ। ਪੱਛਮੀ ਦੇਸ਼ਾਂ ਦੇ ”ਡਾਲਰਾਂ” ਤੇ ”ਪੌਂਡਾ” ਦੀ ਚਮਕ-ਦਮਕ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਵਾਲੇ ਖਪਤਵਾਦੀ ਰੁਝਾਨਾਂ ਕਾਰਨ ਇਸ ਦੌੜ ਨੇ ਪੰਜਾਬ ਅੰਦਰ ”ਐਨ.ਆਰ.ਆਈ. ਭੁਚਲਾਵੇ” ਵਾਲੇ ਇੱਕ ਖਾਸ ਵਰਗ ਦੀ ਸੋਚ ਨੂੰ ਜਨਮ ਦਿੱਤਾ। ਜਿਸ ਕਾਰਨ ਹੁਣ ਹਰ ਪਰਿਵਾਰ ਅੰਦਰ ਯੂਰਪ, ਅਮਰੀਕਾ, ਕੈਨੇਡਾ ਅਤੇ ਅਰਬ ਦੇਸ਼ਾਂ ਵਿੱਚ ਜਾਣ ਦੀ ਦੌੜ ਲੱਗ ਗਈ ਹੈ। ਜਿਸ ਨੇ ਬੱਚਿਆਂ ਅਤੇ ਪਰਿਵਾਰਾਂ ਨੂੰ ਬਾਹਰ ਭੇਜਣ ਲਈ ਐਨ.ਆਰ.ਆਈ. ਵਿਆਹਾਂ ਨੂੰ ਜਨਮ ਦਿੱਤਾ। ਦੇਸ਼ ਅੰਦਰ ਫੈਲੀ ਬੇਰੁ॥ਗਾਰੀ ਵਿਰੁੱਧ ਸੰਘਰਸ਼ ਨੂੰ ਤਿਆਗਦਿਆਂ  ਹੋਇਆ, ਇਹ ਖਾਸ ਸੋਚ ਵਾਲਾ ਵਰਗ ਹੁਣ ਕਿਸੇ ਨਾ ਕਿਸੇ ਹੀਲੇ-ਵਸੀਲੇ ਨਾਲ ਵਿਦੇਸ਼ ਜਾਇਆ ਜਾਵੇ ”ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਪੰਜਾਬੀ ਅੱਲ੍ਹੜ ਮੁਟਿਆਰਾਂ ਨੂੰ !” ਅੱਜ ! ਪੰਜਾਬ ਅੰਦਰ ਵਿਦੇਸ਼ਾਂ ‘ਚ ਜਾਣ ਦੀ ਲਾਲਸਾ ਨੇ ਲੜਕੀਆਂ ਦਾ ਇੱਕ ॥ਬਰੀ ਪ੍ਰਵਾਸ ਕਰ ਕੇ ਇਸ ਵਰਤਾਰੇ ਨੂੰ ਇੱਕ ਮੁੱਖ ਕੇਂਦਰ ਬਣ ਦਿੱਤਾ ਹੈ। ਇਸ ਮੰਤਵ ਲਈ ਇੱਕ ਦੌੜ ਲੱਗ ਗਈ ਹੈ। ਐਨ.ਆਰ.ਆਈ. ॥ਬਰੀ ਪ੍ਰਵਾਸ ਨੂੰ ਨਾ ਤਾਂ ਸਾਡੀਆਂ ਸਰਕਾਰਾਂ ਅਤੇ ਨਾ ਹੀ ਸਾਡਾ ਸਮਾਜ ਰੋਕ ਸੱਕਿਆ ਹੈ। ਦੇਸ਼ ਦੇ ਹਾਕਮ ਵੀ ਇਸ ਨੂੰ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਕਾਨੂੰਨ ਬਨਾਉਣ ਲਈ ਅਜੇ ਤਿਆਰ ਨਹੀਂ ਹਨ। ਬਹੁਤ ਸਾਰੇ ”ਬੇਜੋੜ ਵਿਆਹਾਂ ਅਤੇ ਪਾਗਲਪਨ” ਵਾਲੀ ਵਿਦੇਸ਼ ਜਾਣ ਵਾਲੀ ਲਾਲਸਾ ਨੇ ਰਾਜ ਅੰਦਰ ਹ॥ਾਰਾਂ ਮੁਟਿਆਰਾਂ ਦੀਆਂ ॥ਿੰਦਗੀਆਂ ਨੂੰ ਤਬਾਹ ਕਰ ਦਿੱਤਾ ਹੈ। ਪ੍ਰਵਾਸੀ ਲਾੜਿਆਂ ਪਾਸੋਂ ਅਸਮਤਾਂ ਲੁੱਟਾ ਚੁੱਕੀਆਂ ਲੜਕੀਆਂ ਦੀ ਮ॥ਬੂਰੀ ਵਾਲੀ ਇਸ ਪੰਜਾਬੀ ਮਾਨਸਿਕਤਾ ਨੇ ਇਸਤਰੀਆਂ ਦੀਆਂ ਕਦਰਾਂ-ਕੀਮਤਾਂ ਨੂੰ ਕੌਡੀਆਂ ਦੇ ਭਾਅ ਰੋਲ ਦਿੱਤਾ ਹੈ। ਹਜ਼ਾਰਾਂ ਲੜਕੀਆਂ ਨੂੰ ਖੱਜਲ-ਖੁਵਾਰ ਹੋ ਕੇ ਸਬਰ ਦਾ ਘੁੱਟ ਪੀਣਾ ਪੈ ਰਿਹਾ ਹੈ ਅਤੇ ਉਹ ਆਪਣੀ ਕਿਸਮਤ ਨੂੰ ਕੋਸ ਰਹੀਆਂ ਹਨ।
  ਵਿਦੇਸ਼ਾਂ ‘ਚ ਭੇਜਣ ਦੇ ਇਸ ਧੰਦੇ ਵਿੱਚ ਮਾਪਿਆਂ ਤੋਂ ਇਲਾਵਾ ਬਹੁਤ ਸਾਰੇ ਟਰੈਵਲ ਏਜੰਟ, ਉਹਨਾਂ ਦੇ ਦਲਾਲ, ਬੋਗਸ ਖੜੀਆਂ ਕੀਤੀਆਂ ਰੁ॥ਗਾਰ ਕੰਪਨੀਆਂ ਅਤੇ ਚਲਾਕ ਮੀਡੀਆਂ ਵੀ ਹੁਣ ਇਸ ਵਿੱਚ ਸ਼ਾਮਿਲ ਹੈ। ਇਸ ਧੰਦੇ ‘ਚ ਐਨ.ਆਰ.ਆਈ. ਲੜਕਿਆਂ ਤੋਂ ਬਿਨ੍ਹਾਂ ਹੁਣ ਐਨ.ਆਰ.ਆਈ. ਲੜਕੀਆਂ ਵੀ ਸਰਗਰਮ ਹਨ, ਜੋ ਭੋਲੇ-ਭਾਲੇ ਲੋਕਾਂ ਨੂੰ ਲੁੱਟ ਰਹੇ ਹਨ। ਮਾਲਟਾ ਦੁਰਘਟਨਾ, ਅਰਬ, ਉਤਰੀ ਅਮਰੀਕਾ ਅਤੇ ਯੂਰਪ ਅੰਦਰ ਸੈਂਕੜੇ ਕੈਦਾਂ ਭੁਗਤ ਰਹੇ ਪੰਜਾਬੀਆਂ ਦੀਆਂ ਅਜਿਹੀਆਂ ਕਹਾਣੀਆਂ ਸਾਡੇ ਸਾਹਮਣੇ ਆਉਣ ਦੇ ਬਾਵਜੂਦ ਵੀ ਅਸੀਂ ਕੋਈ ਸਬਕ ਨਹੀਂ ਸਿੱਖਿਆ ਹੈ ! ਅਜੇ ਵੀ ਬਾਹਰ ਜਾਣ ਦੀ ਲਾਲਸਾ ਵਿੱਚ ਆਪਣੀ ਲੜਕੀ ਨੂੰ ਉਸ ਦੀ ਉਮਰ ਤੋਂ ਦੁੱਗਣੀ-ਤਿਗਣੀ ਉਮਰ ਦੇ ਲਾੜੇ ਨਾਲ ਵਿਆਉਣ ਤੋਂ ਗੁਰੇਜ ਨਹੀਂ ਕੀਤਾ ਜਾਂਦਾ। ਕਈਆਂ ਕੇਸਾਂ ‘ਚ ਤਾਂ ਪ੍ਰਵਾਸੀ ਲਾੜੇ ਦੇ ਬੱਚੇ ਵੀ ਹੁੰਦੇ ਹਨ ਜੋ ਲੜਕੀ ਦੇ ਹਾਣ ਦੇ ਹੋਣ ਕਾਰਣ ਅੱਗੋਂ ਜਾ ਕੇ ਲੜਕੀ ਦੇ ਜੀਵਨ ਨੂੰ ਨਰਕ ਬਣਾ ਦਿੰਦੇ ਹਨ। ਭਾਰਤ ਅੰਦਰ ਇਹ ਪ੍ਰਵਾਸੀ ਲਾੜੇ ਥੋੜੇ ਸਮੇਂ ਲਈ ਵਿਆਹ ਕਰਾ ਕੇ ਐਸ਼ ਕਰਦੇ ਹਨ ਤੇ ਲੜਕੀ ਨੂੰ ਵਾਪਸ ਸੱਦਣ ਦਾ ਲਾਰਾ ਲਾ ਕੇ ਫਿਰ ਕਦੇ ਵੀ ਬਾਤ ਨਹੀਂ ਪੁੱਛਦੇ। ਬਹੁਤ ਸਾਰੇ ਕੇਸਾਂ ਵਿੱਚ ਇਹ ਪ੍ਰਵਾਸੀ ਲਾੜੇ ਲੜਕੀ ਵਾਲਿਆਂ ਪਾਸੋਂ ਲੱਖਾਂ ਰੁਪਏ ਬਟੋਰ ਕੇ ਵੀ ਲੈ ਗਏ। ਲੜਕੀ ਬਾਹਰ ਚਲੀ ਵੀ ਜਾਵੇ ਤਾਂ ਉੱਥੇ ਵੀ ਉਸ ਦੀਆਂ ਦੁਸ਼ਵਾਰੀਆਂ ਘੱਟ ਨਹੀਂ ਹੁੰਦੀਆਂ। ਜੇਕਰ ! ਉਹ ਭਾਰਤ ਵਿੱਚ ਹੀ ਰਹਿ ਜਾਵੇ ਤਾਂ ਲੜਕੇ ਦੇ ਮਾਂ-ਬਾਪ ਦੇ ਰਹਿਮੋਂ ਕਰਮ ਤੇ ਰਹਿੰਦੀ ਹੋਈ ਕੁੱਟ-ਮਾਰ, ਤਸੀਹੇ ਤੇ ਮਾਨਸਿਕ ਪੀੜ੍ਹਾ ਦੀ ਸ਼ਿਕਾਰ ਹੁੰਦੀ ਹੈ। ਅਜਿਹੇ ਹ॥ਾਰਾਂ ਕੇਸ ਕੋਰਟ, ਕਚਿਹਰੀਆਂ ਅਤੇ ਪੁਲੀਸ ਵੋਮੇਨ ਥਾਣਿਆਂ ‘ਚ ਚੱਲ ਰਹੇ ਹਨ, ਜਿੱਥੇ ਹਰ ਤਰ੍ਹਾਂ ਦੀ ਖੱਜਲ-ਖੁਆਰੀ ਦਾ ਇਹ ਪੀੜਤ ਲੜਕੀਆਂ ਖਮਿਆਜਾ ਭੁਗਤ ਰਹੀਆਂ ਹਨ।
  ਅਸਲ ‘ਚ ! ਪੰਜਾਬ ਅੰਦਰ ਕਿਸਾਨੀ ਦਾ ਸੰਕਟ, ਮੱਧਵਰਗੀ ਜਮਾਤ ਦੀ ਹੈਂਕੜ ਭਰੀ ਹਊਮੈ, ਜਗੀਰੂ ਮਾਨਸਿਕਤਾ, ਦੇਸ਼ ਅੰਦਰ ਫੈਲੀ ਬੇਰੁ॥ਗਾਰੀ ਅਤੇ ਪੱਛਮੀਕਰਨ ਦੇ ਰਾਜ ਪ੍ਰਬੰਧ ਵਾਲੀ ਮਾਨਸਿਕਤਾ ਅੰਦਰ ਇਸ ਬੁਰਾਈ ਲਈ ਇੱਕ ਬਹੁਤ ਹੀ ਉਪਜਾਊ ॥ਮੀਨ ਮੁਹੱਈਆਂ ਕਰਵਾਈ ਹੈ। ਦੂਸਰਾ ! ਬਹੁਤ ਸਾਰੇ ਕਾਨੂੰਨ ਅਤੇ ਜਾਗਰਿਤੀ ਹੋਣ ਦੇ ਬਾਵਜੂਦ ਵੀ ਭਾਰਤੀ ਇਸਤਰੀ ਅਜੇ ਵੀ ਸਮਾਜਿਕ ਦਾਬਿਆਂ ਅਧੀਨ ਦੱਬੀ ਹੋਈ ਹੈ। ਸਾਡੇ ਦੇਸ਼ ਅੰਦਰ ”ਲੰਬਾ ਕਾਨੂੰਨੀ ਵਰਤਾਰਾ ਅਤੇ ਨਿੱਘਰਿਆਂ ਰਾਜ ਤੰਤਰ” ਇਸਤਰੀ ਨੂੰ ਇਨਸਾਫ਼ ਦਿਵਾਉਣ ਲਈ ਬਹੁਤਾ ਕਾਰਗਰ ਅਤੇ ਪ੍ਰਭਾਵਸ਼ਾਲੀ ਨਹੀਂ ਹੈ। ਜਿਸ ਕਾਰਨ ਪੀੜ੍ਹਤ ਲੜਕੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਫੌਰੀ ਇਨਸਾਫ ਨਾ ਮਿਲਣ ਕਾਰਨ ਉਨ੍ਹਾਂ ਦਾ ਮੌਜੂਦਾ ਰਾਜਤੰਤਰ ਤੇ ਵਿਸ਼ਵਾਸ ਘੱਟਦਾ ਜਾ ਰਿਹਾ ਹੈ। ਜੋ ਅੱਗੋਂ ਹੋਰ ਵਿਗਾੜ ਪੈਦਾ ਕਰਦਾ ਹੈ। ਮੌਕੇ ਦਾ ਰਾਜਤੰਤਰ ਤੇ ਗਲਿਆ-ਸੜਿਆ ਸਮਾਜਕ ਢਾਂਚਾ ਪੀੜ੍ਹਤ ਲੜਕੀਆਂ ਨੂੰ ਇਨਸਾਫ਼ ਨਹੀਂ ਦੇ ਸੱਕਿਆ ਹੈ। ਬਹੁਤ ਸਾਰੇ ਕੇਸਾਂ ਵਿੱਚ ਮੁ॥ਲਮ ਲਾੜੇ ਬਰੀ ਹੋ ਜਾਂਦੇ ਹਨ। ਇਹ ਸਾਰਾ ਕੁਝ ਭਾਵੇਂ ਇਸ ਪੂੰਜੀਵਾਦੀ ਸਿਸਟਮ ਦਾ ਹੀ ਇੱਕ ਹਿੱਸਾ ਹੈ ਜਿਸ ਨੂੰ ਦੇਸ਼ ਅੰਦਰ ਜਗੀਰੂ ਰਹਿੰਦੂ-ਖੂੰਹਦ ਵੀ ਜਿਊਂਦਾ ਰੱਖਣ ਲਈ ਸਹਾਇਕ ਹੋ ਰਿਹਾ ਹੈ।
  ਸਾਡੀ ਮਨਸ਼ਾ ! ਕੋਈ !! ਐਨ.ਆਰ.ਆਈ. ਵਿਆਹਾਂ ਦੇ ਵਿਰੁੱਧ ਨਹੀਂ ਹੈ। ਆ॥ਾਦੀ ਤੋਂ ਪਹਿਲਾਂ ਵੀ ਪ੍ਰਵਾਸ ਹੁੰਦਾ ਸੀ, ਪਰ ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੇ ਇੱਕ ਇਤਿਹਾਸ ਰੱਚਿਆ ਸੀ। ਪਰ ! ਅੱਜ ! ਜੋ ਹੋ ਰਿਹਾ ਹੈ ਇਹ ਪਹਿਲਾਂ ਨਾਲੋਂ ਬਿਲਕੁਲ ਉਲਟ ਹੈ। ਇਸ ਲਈ ਇਹ ॥ਰੂਰੀ ਹੈ, ‘ਕਿ ਪ੍ਰਵਾਸੀ ਲੜਕੇ ਦੀ ਉਮਰ, ਯੋਗਤਾ, ਹਾਣ ਤੇ ਪਿਛੋਕੜ ਨੂੰ ਦੇਖੇ ਬਿਨ੍ਹਾਂ ਫਟਾ-ਫਟ ਲੜਕੀਆਂ ਨੂੰ ਐਨ.ਆਰ.ਆਈ. ਲਾੜੇ ਨਾਲ ”ਨਰੜ” ਨਹੀਂ ਦੇਣਾ ਚਾਹੀਦਾ ਹੈ। ਖੱਪਤਵਾਦੀ ਵਿਕਾਸ ਕਾਰਨ ਮਨੁੱਖੀ ਲਾਲਸਾ ਨੇ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਨੂੰ ਇਸ ਲਾਲਚ ਨਾਲ, ‘ਕਿ ਸਾਡੀ ਲੜਕੀ ਵਿਦੇਸ਼ ਜਾ ਕੇ ਬਾਕੀ ਪਰਿਵਾਰ ਨੂੰ ਸੱਦ ਲਵੇਗੀ, ‘ਨੇ ਵੀ ਸਾਡੀਆਂ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕਰ ਦਿੱਤਾ ਹੈ। ਜਿਸ ਦੇ ਸਿੱਟੇ ਵਜੋਂ ਵਿਕਸਤ ਦੇਸ਼ਾਂ ਅੰਦਰ ਵੀ ਅਜਿਹੇ ਵਿਆਹਾਂ ਨੇ ਹ॥ਾਰਾਂ ਪਰਿਵਾਰਾਂ ਅੰਦਰ ਕਈ ਤਰ੍ਹਾਂ ਦੀਆਂ ਦੀਵਾਰਾਂ ਖੜ੍ਹੀਆਂ ਕਰ ਦਿੱਤੀਆਂ ਹਨ। ਜਿਸ ਕਾਰਨ ਕਤਲ, ਕੁੱਟ-ਮਾਰ ਵੀ ਹੁਣ ਵਿਦੇਸ਼ਾਂ ‘ਚ ਆਮ ਹੋ ਗਈ ਹੈ।
  ਭਾਵੇਂ ! ਬਹੁਤ ਸਾਰੀਆਂ ਇਸਤਰੀ ਜੱਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਇਸ ਬੁਰਾਈ ਵਿਰੁੱਧ ਆਵਾ॥ ਉਠਾਈ ਹੈ, ਪਰ ! ਜਿੰਨਾ ਚਿਰ ਸਮੁੱਚਾ ਇਸਤਰੀ ਵਰਗ ਇਸ ਕੁਰੀਤੀ ਵਿਰੁੱਧ ਲਾਮਬੰਦ ਨਹੀਂ ਹੁੰਦਾ ਉਨ੍ਹਾਂ ਚਿਰ ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਬੁਰਾਈ ਵਿਰੁੱਧ ਮੀਟਿੰਗਾਂ, ਸੈਮੀਨਾਰ ਅਤੇ ਇਸਤਰੀਆਂ ‘ਚ ਜਾਗਰੂਕਤਾ ਪੈਦਾ ਕਰਕੇ ਸਾਰੇ ਜਨ-ਸਮੂਹਾਂ ਦਾ ਧਿਆਨ ਖਿੱਚਣਾ ਪੈਣਾ ਹੈ। ਸਾਡੇ ਦੇਸ਼ ਦਾ ਕਾਨੂੰਨ, ਪੁਲਿਸ ਤੰਤਰ ਅਤੇ ਹਾਕਮ ਇੱਕ ਵਿਸ਼ੇਸ਼ ਵਰਗ ਦੇ ਹਿੱਤਾਂ ਵਿੱਚ ਹੋਣ ਕਰਕੇ ਜਿਸ ਕਾਰਨ ਪੀੜ੍ਹਤ ਲੜਕੀ ਦੀ ਸੁਣਵਾਈ ਨਹੀਂ ਹੁੰਦੀ। ਭ੍ਰਿਸ਼ਟਾਚਾਰ, ਸਿਆਸੀ ਦਖਲ-ਅੰਦਾਜੀ ਅਤੇ ਕਚਿਹਰੀਆਂ ਅੰਦਰ ਕਈ-ਕਈ ਸਾਲ ਕੇਸ ਚੱਲਦੇ ਰਹਿਣ ਕਾਰਨ, ‘ਗਵਾਹਾਂ ਦੀ ਘਾਟ ਅਤੇ ਐਨ.ਆਰ.ਆਈ. ਲਾੜੇ ਦਾ ਥਹੁ ਪਤਾ ਨਾ ਹੋਣ ਕਾਰਨ, ‘ਬਹੁਤ ਸਾਰੇ ਕੇਸ ਡਿਸਮਿਸ ਹੋ ਜਾਂਦੇ ਹਨ। ਜੇਕਰ ਕੋਈ ਕੇਸ ਸਫ਼ਲ ਹੋ ਜਾਵੇ ਤਾਂ ਉਸ ਦੀ ਸਜ਼ਾ ਜਾਂ ਜੁਰਮਾਨੇ ਦੀ ਪੁਸ਼ਟੀ ਵੀ ਨਹੀਂ ਹੁੰਦੀ ਹੈ, ਕਿਉਂਕਿ ਕਈ ਵਾਰੀ ਲਾੜਾ ਬਾਹਰਲੇ ਦੇਸ਼ਾਂ ਵਿੱਚ ਹੁੰਦਾ ਹੈ। ਮੁਲ॥ਮ ਦੀ ਹਵਾਲਗੀ ਰੋਕਣ ਲਈ, ਘਰਦਿਆਂ ਵੱਲੋਂ ਲੜਕੇ ਨੂੰ ਪਹਿਲਾਂ ਹੀ ਬੇਦਖਲ ਕਰ ਦੇਣਾ ਅਤੇ ਲੜਕੀ ਦੀ ਗੈਰ-ਹਾ॥ਰੀ ਵਿੱਚ ਇੱਕ ਤਰਫ਼ਾ ਤਲਾਕ ਆਦਿ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਾਨੂੰਨ ਬਣਨੇ ਚਾਹੀਦੇ ਹਨ। ਵਿਆਹ ਦੌਰਾਨ ਰਸਮਾਂ ਨਿਭਾਉਂਦੇ ਮਾਂ-ਬਾਪ, ਰਿਸ਼ਤੇਦਾਰ ਅਤੇ ਧਾਰਮਿਕ ਅਦਾਰਿਆਂ ਦੇ ਧਾਰਮਿਕ ਆਗੂਆਂ ਨੂੰ ਵੀ ਗਵਾਹ ਸਮਝਦੇ ਹੋਏ ਇਸ ਸਾਰੀ ਪ੍ਰਕਿਰਿਆਂ ਨੂੰ ”ਰਜਿਸਟਰਡ ਵਿਆਹ” ਵੱਲੋਂ ਮਾਨਤਾ ਮਿਲਣੀ ਚਾਹੀਦੀ ਹੈ। ਪੀੜ੍ਹਤ ਲੜਕੀਆਂ ਨੂੰ ਸਰਕਾਰ ਵੱਲੋਂ ਕਾਨੂੰਨੀ ਅਤੇ ਅਦਾਲਤਾਂ ਦੇ ਖਰਚੇ ਤੋਂ ਬਿਨ੍ਹਾਂ ਉਨ੍ਹਾਂ ਦੀ ਮਾਲੀ ਮਦਦ ਦਾ ਵੀ ਪੂਰਾ-ਪੂਰਾ ਪ੍ਰਬੰਧ ਕਰਨਾ ਚਾਹੀਦਾ ਹੈ। ਪੀੜ੍ਹਤ ਲੜਕੀਆਂ ਦੇ ਹੱਕ ਵਿੱਚ ਅੱਜੇ ਕਾਨੂੰਨੀ ਚਾਰਾ-ਜੋਈ ਬਹੁਤ ਸੁਸਤ ਚਾਲ ਨਾਲ ਚੱਲ ਰਹੀ ਹੈ। ਜਨਤਕ ਦਬਾਅ ਰਾਹੀ ਹੀ ਹਾਕਮਾਂ ਅਤੇ ਰਾਜਤੰਤਰ ਨੂੰ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ ਲਈ ਮ॥ਬੂਤ ਕੀਤਾ ਜਾ ਸਕਦਾ ਹੈ।
  ਜਿੰਨਾ ਚਿਰ ਲੜਕੀਆਂ ਖ਼ੁਦ ! ਇਸ ਬੁਰਾਈ ਵਿਰੁੱਧ ਖੜੀਆਂ ਨਹੀਂ ਹੁੰਦੀਆਂ ਅਤੇ ਉਹ ਸਮਾਜਿਕ ਪਰਿਵਰਤਨ ਵਿੱਚ ਯੋਗਦਾਨ ਨਹੀਂ ਪਾਉਂਦੀਆਂ, ‘ਜਿਸ ਨਿਜ਼ਾਮ ਵਿੱਚ ਉਨ੍ਹਾਂ ਨਾਲ ਅਜਿਹੀ ਬੇਇਨਸਾਫੀ ਹੁੰਦੀ ਹੋਵੇ ! ਉਨਾ ਚਿਰ ਇਸ ਖਪਤਵਾਦੀ ਮਾਨਸਿਕਤਾ ਅੰਦਰ ਲੜਕੀਆਂ ਦਾ ਸੋਸ਼ਣ ਹੁੰਦਾ ਰਹੇਗਾ ! ਅੱਜ ! ਪੰਜਾਬ ਵਿੱਚ ਮਨੁੱਖੀ ਰਿਸ਼ਤਿਆਂ ਦਾ ਕਿੰਨਾ ਕੁ ਘਾਣ ਹੋ ਰਿਹਾ ਹੈ, ‘ਇਸ ਦਾ ਅੰਦਾ॥ਾ ਅਸੀਂ ਸਹਿਜੇ ਹੀ ਸਮਾਜ ਦੇ ਸਭ ਤੋਂ ਵੱਧ ਬੁਨਿਆਦੀ ਅਤੇ ਪਵਿੱਤਰ ਮੰਨੇ ਜਾਂਦੇ ਰਿਸ਼ਤੇ, ‘ਭਾਵ ਵਿਆਹ ਦੇ ਰਿਸ਼ਤੇ, ‘ਜਿਨ੍ਹਾਂ ਦਾ ਅੱਜ ਸੰਸਾਰੀਕਰਨ ਹੋ ਗਿਆ ਹੈ ਤੋਂ ਲਗਾ ਸਕਦੇ ਹਾਂ ? ਪੰਜਾਬ ਵਿੱਚ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਜਿਸ ਤਰ੍ਹਾਂ ਪਵਿੱਤਰ ਰਿਸ਼ਤੇ ਵਿਆਹ ਦੀ ਅੱਜ ਸੌਦੇਬਾ॥ੀ ਕਰ ਰਹੇ ਹਨ, ਅਜਿਹੀ ਮਿਸਾਲ ਕਿਸੇ ਸੱਭਿਆਚਾਰ ਵਿੱਚ ਨਹੀਂ ਮਿਲੇਗੀ ? ਇਸ ਤੋਂ ਇਹ ਵੀ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ‘ਕਿ ਜੇਕਰ ਪੰਜਾਬੀ ਪਰਿਵਾਰ ਤੇ ਸਮਾਜ ਦੇ ਸਭ ਤੋਂ ਬੁਨਿਆਦੀ ਰਿਸ਼ਤੇ ਵਿੱਚ ਐਨਾ ਨਿਘਾਰ ਆ ਚੁੱਕਿਆ ਹੈ ਤਾਂ ਸਾਡੇ ਬਾਕੀ ਰਿਸ਼ਤਿਆਂ ਦਾ ਕੀ ਹਾਲ ਹੋਵੇਗਾ ?
 ਜਗੀਰੂ ਰਹਿੰਦ-ਖੁੰਹਦ, ਖੱਪਤਵਾਦੀ ਸੱਭਿਆਚਾਰ ਅਤੇ ਪੂੰੰਜੀਵਾਦੀ ਰਾਜ ਪ੍ਰਬੰਧ ਜੋ ਇਨ੍ਹਾਂ ਸਾਰੀਆਂ ਸਮਾਜਕ ਬੁਰਾਈਆਂ ਲਈ ਜਿੰਮੇਵਾਰ ਹੈ, ‘ਵਿਰੁੱਧ ਕਿਰਤੀ-ਜਮਾਤ ਨਾਲ ਮਿਲ ਕੇ ਇਸਤਰੀ ਵਰਗ ਨੂੰ ਸੰਘਰਸ਼ਸ਼ੀਲ ਹੋਣਾ ਪਏਗਾ। ਲਾਮਬੰਦੀ ਅਤੇ ਸੰਘਰਸ਼ ਹੀ ਇਸ ਬੁਰਾਈ ਦੇ ਖਾਤਮੇ ਦਾ ਰਾਹ ਹੈ। ਭਾਵੇਂ ਸਮਾਜ ਅੰਦਰ ਕਾਫੀ ਹੱਦ ਤੱਕ ਨੌਜਵਾਨ ਲੜਕੀਆਂ ਅੰਦਰ ਜਾਗਰੂਕਤਾ ਆਈ ਹੈ। ਪਰ ਅੱਜੇ ਉਨ੍ਹਾਂ ਦੀ ਮੁਕਤੀ ਦਾ ਨਿਸ਼ਾਨਾ ਦੂਰ ਹੈ। ਸਬਰ ਅਤੇ ਦ੍ਰਿੜਤਾ ਨਾਲ ਮੁਕਤੀ ਦੇ ਰਾਹ ਤੇ ਵੱਧਦੇ ਰਹਿਣਾ, ਤਾਂ ਹੀ ਵਾਟ ਮੁੱਕੇਗੀ ?

-ਰਾਜਿੰਦਰ ਕੌਰ ਚੋਹਕਾ
ਸਾਬਕਾ ਸੂਬਾਈ ਜਨਰਲ-ਸਕੱਤਰ
ਜਨਵਾਦੀ ਇਸਤਰੀ ਸਭਾ ਪੰਜਾਬ। 
ਮੋਬਾ: ਨੰ. 98725-44738

Previous article”ਅਸਹਿਣਸ਼ੀਲਤਾ ਦੇ ਪਰਦੇ ਪਿੱਛੇ ਮੋਦੀ ਸਰਕਾਰ ਦਾ ਫਾਸ਼ੀਵਾਦੀ ਅਜੰਡਾ ਬੇਨਕਾਬ”

RELATED ARTICLESMORE FROM AUTHOR

”ਅਸਹਿਣਸ਼ੀਲਤਾ ਦੇ ਪਰਦੇ ਪਿੱਛੇ ਮੋਦੀ ਸਰਕਾਰ ਦਾ ਫਾਸ਼ੀਵਾਦੀ ਅਜੰਡਾ ਬੇਨਕਾਬ”

Rajasthan cabinet portfolios allocated, Gehlot keeps home, finance

Would busting of IS module have been possible without interception, asks Jaitley

Previous article”ਅਸਹਿਣਸ਼ੀਲਤਾ ਦੇ ਪਰਦੇ ਪਿੱਛੇ ਮੋਦੀ ਸਰਕਾਰ ਦਾ ਫਾਸ਼ੀਵਾਦੀ ਅਜੰਡਾ ਬੇਨਕਾਬ”
Next articleਸ਼ਹੀਦ ਊਧਮ ਸਿੰਘ