ਐਨਰੋਲਮੈਂਟ ਡ੍ਰਾਈਵ ਸੈਸ਼ਨ 2021-22 ਦਾ ਡਡਵਿੰਡੀ ਸਕੂਲ ਤੋਂ ਸ਼ਾਨਦਾਰ ਆਗਾਜ਼

ਕੈਪਸ਼ਨ-ਐਨਰੋਲਮੈਂਟ ਡ੍ਰਾਈਵ ਸੈਸ਼ਨ 2021-22 ਦਾ ਡਡਵਿੰਡੀ ਸਕੂਲ ਤੋਂ ਸ਼ਾਨਦਾਰ ਆਗਾਜ਼ ਮੌਕੇ ਮੀਨਾਕਸ਼ੀ ਸ਼ਰਮਾ ਸੈਂਟਰ ਹੈੱਡ ਟੀਚਰ ਡਡਵਿੰਡੀ,ਬਲਾਕ ਮਾਸਟਰ ਟ੍ਰੇਨਰ ਹਰਜਿੰਦਰ ਸਿੰਘ ਜੋਸਨ ਤੇ ਕਲੱਸਟਰ ਮਾਸਟਰ ਟ੍ਰੇਨਰ ਰਾਜੂ ਜੈਨਪੁਰੀ ਤੇ ਸਮੂਹ ਸਟਾਫ਼

 ਬੱਚਿਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਆਪਣੇ ਬੱਚੇ ਕਰਵਾਏ ਸਕੂਲ ਵਿੱਚ ਦਾਖ਼ਲ  

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ ਸਿੱ) ਗੁਰਭਜਨ ਸਿੰਘ ਲਸਾਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ,ਬਲਾਕ ਸਿੱਖਿਆ ਅਧਿਕਾਰੀ ਹਰਜਿੰਦਰ ਕੌਰ ਦੀ ਅਗਵਾਈ   ਤੇ ਮੀਨਾਕਸ਼ੀ ਸ਼ਰਮਾ ਸੈਂਟਰ ਹੈੱਡ ਟੀਚਰ ਡਡਵਿੰਡੀ ਦੀ ਦੇਖਰੇਖ ਹੇਠ   ਸਰਕਾਰੀ ਐਲੀਮੈਂਟਰੀ ਸਕੂਲ ਡਡਵਿੰਡੀ ਤੋਂ   ਨਵੇਂ ਸੈਸ਼ਨ 2021-22  ਲਈ ਐਨਰੋਲਮੈਂਟ ਡਰਾਈਵ ਸ਼ੁਰੂ ਕੀਤੀ ਗਈ।   ਜਿਸ ਦੌਰਾਨ  ਬਲਾਕ ਮਾਸਟਰ ਟ੍ਰੇਨਰ ਹਰਜਿੰਦਰ ਸਿੰਘ ਜੋਸਨ ਤੇ ਕਲੱਸਟਰ ਮਾਸਟਰ ਟ੍ਰੇਨਰ ਰਾਜੂ ਜੈਨਪੁਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਇਸ ਦੌਰਾਨ ਬੀ ਐੱਮ ਟੀ ਹਰਮਿੰਦਰ ਸਿੰਘ ਜੋਸਨ ਨੇ ਬੱਚਿਆਂ ਦੇ ਮਾਪਿਆਂ ਨੂੰ   ਜਿੱਥੇ  ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਤੇ ਪੜ੍ਹੋ ਪੰਜਾਬ ਪ੍ਰੋਜੈਕਟ, ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉੱਥੇ ਹੀ   ਸੈਂਟਰ ਹੈੱਡ ਟੀਚਰ ਮੀਨਾਕਸ਼ੀ   ਸ਼ਰਮਾ ਨੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਨਾਲ ਨਾਲ ਸਕੂਲ ਵਿੱਚ ਚੱਲ ਰਹੀਆਂ ਸਮਾਰਟ ਕਲਾਸਾਂ ਈ ਕੰਟੈਂਟ     ਤੇ ਆਨਲਾਈਨ ਪੜ੍ਹਾਈ ਸਬੰਧੀ ਵੀ ਵਿਸਥਾਰਪੂਰਵਕ   ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪਡ਼੍ਹਾਉਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਜਿਥੇ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਦੇ ਨਵੇਂ ਦਾਖਲਿਆਂ ਦੀ ਸ਼ੁਰੂਆਤ ਕੀਤੀ ਗਈ। ਉਥੇ ਹੀ ਸਰਕਾਰੀ ਸਕੂਲਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲ   ਕਰਵਾਉਣ ਨੂੰ ਪਹਿਲ ਦਿੱਤੀ।   ਇਸ ਦੌਰਾਨ ਵਿਸ਼ੇਸ਼ ਤੌਰ ਤੇ ਸਟੇਜ ਸਕੱਤਰ ਦੀ ਭੂਮਿਕਾ ਰਾਜੂ ਜੈਨਪੁਰੀ ਨੇ ਨਿਭਾਈ।   ਵਿਭਾਗ ਦੁਆਰਾ ਚਲਾਈ ਐਨਰੋਲਮੈਂਟ ਡਰਾਈਵ ਸੈਸ਼ਨ 2021-22 ਦੀ ਸ਼ੁਰੁਆਤ ਨੂੰ ਕਾਮਯਾਬ ਬਣਾਉਣ ਲਈ ਰਣਜੀਤ ਕੌਰ, ਹਰਜੀਤ ਕੌਰ, ਕਮਲਪ੍ਰੀਤ ਕੌਰ, ਨਵਨੀਤ ਕੌਰ, ਕਮਲਜੀਤ ਕੌਰ ਤੇ ਬਬੀਤਾ    ਆਦਿ ਨੇ ਜਿੱਥੇ ਅਹਿਮ ਭੂਮਿਕਾ ਨਿਭਾਈ। ਉਥੇ ਇਸ ਮੌਕੇ ਤੇ ਐਸ ਐਮ ਸੀ ਮੈਂਬਰ ਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜ਼ਰ ਸਨ  ।

Previous articleTrump administration slaps fresh sanctions against Iran
Next articleBiden appoints Sameera Fazili to National Economic Council