ਐਂਟੀ ਕੋਰੋਨਾ ਟਾਸਕ ਫੋਰਸ ਨੇ ਨਵ-ਨਿਯੁਕਤ ਡੀ.ਐਸ.ਪੀ ਨਕੋਦਰ ਨਵਨੀਤ ਸਿੰਘ ਮਾਹਲ ਦਾ ਕੀਤਾ ਸਵਾਗਤ

ਨਕੋਦਰ /ਨੂਰਮਹਿਲ (ਹਰਜਿੰਦਰ ਛਾਬੜਾ) – ਐਂਟੀ ਕੋਰੋਨਾ ਟਾਸਕ ਫੋਰਸ ਜ਼ਿਲਾ ਜਲੰਧਰ ਦੇ ਆਗੂਆਂ ਵੱਲੋਂ ਕੋਵਿਡ-19 ਮਹਾਂਮਾਰੀ ਦੀ ਲੜਾਈ ਵਿੱਚ ਲੋਕਾਂ ਦੀ ਰੱਖਿਆ ਦੇ ਮੱਦੇਨਜ਼ਰ ਕੋਰੋਨਾ ਯੋਧਿਆਂ ਦਾ ਸਨਮਾਨ ਕਰਨ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਦੇ ਚਲਦਿਆਂ ਅੱਜ ਫੋਰਸ ਦੇ ਆਗੂਆਂ ਵੱਲੋਂ ਨਵਨਿਯੁਕਤ ਨੌਜਵਾਨ ਪੁਲਿਸ ਅਫ਼ਸਰ ਡੀ.ਐਸ.ਪੀ ਨਕੋਦਰ ਨਵਨੀਤ ਸਿੰਘ ਮਾਹਲ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਨਕੋਦਰ ਦੇ ਥਾਣਾ ਸਿਟੀ ਦੇ ਐਸ.ਐਚ.ਓ ਅਮਨ ਸੈਣੀ ਅਤੇ ਸਦਰ ਦੇ ਐਸ.ਐਚ.ਓ ਵਿਨੋਦ ਕੁਮਾਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਡੀ.ਐਸ.ਪੀ ਅਤੇ ਥਾਣਾ ਮੁਖੀਆਂ ਨੇ ਲੋਕਾਂ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਬਚਣ ਲਈ ਜਰੂਰੀ ਸਾਵਧਾਨੀਆਂ ਜਿਵੇਂ ਸੋਸ਼ਲ ਡਿਸਟੈਂਸ, ਮਾਸਕ ਪਹਿਣ ਕੇ ਰੱਖਣਾ, ਹੱਥਾਂ ਨੂੰ ਸਾਫ਼-ਸੁਥਰਾ ਰੱਖਣਾ, ਭੀੜ-ਭੜੱਕੇ ਵਾਲੇ ਸਥਾਨਾਂ ਤੋਂ ਦੂਰ ਰਹਿਣਾ, ਜ਼ਿਆਦਾਤਰ ਆਪਣੇ ਘਰ ਵਿੱਚ ਰਹਿਣਾ, ਰੋਜ਼ਾਨਾ ਐਕਸਰਸਾਈਜ਼ ਕਰਨਾ ਆਦਿ ਦੇ ਨੁਕਤੇ ਦੱਸੇ। ਇਸ ਮੌਕੇ ਐਂਟੀ ਕੋਰੋਨਾ ਟਾਸਕ ਫੋਰਸ ਦੇ ਜ਼ਿਲ੍ਹਾ ਇੰਚਾਰਜ ਅਸ਼ੋਕ ਸੰਧੂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਕਿ ਜਿਹੜੇ ਲੋਕ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ ਉਹਨਾਂ ਦੇ ਮਨ ਵਿੱਚ ਇਹ ਭਰਮ ਸੀ ਕਿ ਉਹਨਾਂ ਨੂੰ ਕੋਰੋਨਾ ਨਹੀਂ ਹੋਣਾ ਅਤੇ ਕੋਰੋਨਾ ਦੇ ਨਿਯਮਾਂ ਪ੍ਰਤੀ ਲਾਪਰਵਾਹ ਹੋਣ ਕਾਰਣ ਕੋਰੋਨਾ ਦੇ ਮਰੀਜ਼ ਬਣ ਗਏ, ਇਸੇ ਤਰਾਂ ਸਾਨੂੰ ਸਭ ਨੂੰ ਆਪਣੇ ਮਨਾ ਵਿੱਚ ਇਹ ਭਰਮ ਨਹੀਂ ਰੱਖਣਾ ਚਾਹੀਦਾ ਸਗੋਂ ਕੋਰੋਨਾ ਤੋਂ ਬਚਣ ਲਈ ਹਰ ਜਰੂਰੀ ਸਾਵਧਾਨੀਆਂ ਅਪਣਾਉਣੀਆਂ ਚਾਹੀਦੀਆਂ ਹਨ।
ਡੀ.ਐਸ.ਪੀ ਨਕੋਦਰ ਦਾ ਸਵਾਗਤ ਅਤੇ ਥਾਣਾ ਮੁਖੀਆਂ ਦਾ ਸਨਮਾਨ ਕਰਨ ਮੌਕੇ ਐਂਟੀ ਕੋਰੋਨਾ ਟਾਸਕ ਫੋਰਸ ਦੇ ਪ੍ਰਧਾਨ ਰਵੀ ਥਾਪਰ, ਜ਼ਿਲ੍ਹਾ ਇੰਚਾਰਜ ਅਸ਼ੋਕ ਸੰਧੂ, ਜਨਰਲ ਸਕੱਤਰ ਰਮਨ ਕੁਮਾਰ, ਮੀਡੀਆ ਇੰਚਾਰਜ ਸੋਨੂੰ ਬਹਾਦਰਪੁਰੀ ਉਚੇਚੇ ਤੌਰ ਤੇ ਹਾਜ਼ਰ ਹੋਏ। ਫੋਰਸ ਦੇ ਆਗੂਆਂ ਨੇ ਕਿਹਾ ਕਿ ਅਸੀਂ ਦਿਨ ਰਾਤ ਲੋਕਾਈ ਦੀ ਸੇਵਾ ਲਈ ਹਾਜ਼ਰ ਹਾਂ ਅਤੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਹਰ ਹੀਲਾ ਵਸੀਲਾ ਵਰਤਦੇ ਰਹਾਂਗੇ।
Previous articleਡਿਪਟੀ ਕਮਿਸ਼ਨਰ ਵਲੋਂ ਸੇਵਾ ਕੇਂਦਰਾਂ ਵਿੱਚ ਅਰਜ਼ੀਆਂ ਦੇ ਬਕਾਏ ਨੂੰ ਘੱਟ ਤੋਂ ਘੱਟ ਕਰਨ ’ਤੇ  ਜ਼ੋਰ
Next article*ਨਾ ਰਾਹ, ਨਾ ਹਮਰਾਹ ਹੈ ਕੋਈ*