‘ਏਕਲਾ ਚਲੋ ਰੇ’ ਦੇ ਸਿਧਾਂਤ ‘ਤੇ ਪਹਿਰਾ ਦੇ ਕੇ ਦਿੱਲੀ ਚੱਲੀ ਮਾਈ ਭਾਗੋ ਜੀ ਦੀ ਵਾਰਸ ਕੁਲਦੀਪ ਕੌਰ

(ਸਮਾਜ ਵੀਕਲੀ)

ਦਿੱਲੀ ਲੋਕ ਸੰਘਰਸ਼ ਲਈ ਖਰੜ ਪਹੁੰਚ ਕੇ ਨਾਲ਼ ਦੇ ਸਾਥੀ ਨਾਲ਼ ਫੋਨ ‘ਤੇ ਗੱਲ ਕਰ ਰਿਹਾ ਸੀ ਤਾਂ ਇੱਕ ਬਜੁਰਗ ਬੀਬੀ ਕੋਲ਼ ਆ ਕੇ ਖੜ੍ਹ ਗਈ। ਫੋਨ ਕੱਟਣ ਤੇ ਕਹਿਣ ਲੱਗੀ।

– ਬੇਟਾ ਦਿੱਲੀ ਬਲ ਨੂੰ ਜਾਇਆ ਕਰਦੇ।

– ਹਾਂਜੀ ਆਂਟੀ ਜੀ।

– ਮਿੰਨੂ ਵੀ ਬਿਠਾ ਲਓ ਨਾਲ਼। ਮਵੀ ਜਾਣਾ।

– ਅੱਛਾ… ਵੈਰੀ ਗੁੱਡ ਆਂਟੀ। ਕਿੰਨੇ ਜਣੇ ਓਂ ?

– ਹੋਰ ਤਾਂ ਕੋਈ ਨੀ’ ਪੁੱਤਰਾ। ‘ਕੱਲੀ ਓ ਜਾਇਆ ਕਰਦੀ ਮੈਂ ਹੀ ਬੱਸ।

ਬੇਬੇ ਦਾ ਜਵਾਬ ਸੁਣ ਕੇ ‘ਕੇਰਾਂ ਤਾਂ ਮੈਂ ਹੱਕਾ ਬੱਕਾ ਜਿਹਾ ਹੋ ਗਿਆ ਤੇ ਐਡਰੈੱਸ ਪੁੱਛਣ ‘ਤੇ ਦੱਸਿਆ ਕਿ ਉਹ ਕੁਲਦੀਪ ਕੌਰ ਪਤਨੀ ਟਹਿਲ ਸਿੰਘ ਪਿੰਡ ਸਰਥਲੀ (ਨੂਰਪੁਰ ਬੇਦੀ) ਦੀ ਰਹਿਣ ਵਾਲ਼ੀ ਹੈ ਤੇ ਦਿੱਲੀ ਵਿਖੇ ਪਹਿਲਾਂ ਵੀ ਕਈ ਵਾਰ ਜਾ ਚੁੱਕੀ ਹੈ। ਪਹਿਲਾਂ ਇਕੱਲੀ ਕਦੇ ਨਹੀਂ ਗਈ ਪਰ ਇਸ ਵਾਰ ਇਕੱਠ ਘਟਣ ਦੀਆਂ ਅਫਵਾਹਾਂ ਜਿਹੀਆਂ ਸੁਣ ਇਕੱਲੀ ਹੀ ਤੁਰ ਪਈ।

ਅੱਗੇ ਵਾਰਤਾ ਬਹੁਤ ਲੰਮੀ ਹੋ ਜਾਵੇਗੀ ਪਰ ਬੇਬੇ ਦੀ ਇਸ ਮਿਲਣੀ ਮੌਕੇ ਮੈਨੂੰ ਟੈਗੋਰ ਦਾ ਬੰਗਾਲੀ ਗੀਤ ‘ਏਕਲਾ ਚਲੋ ਰੇ..’ ਮੱਲੋਮਲੀ ਚੇਤੇ ਆ ਗਿਆ। ਜਿਸਦਾ ਮੁੱਖ ਕੇਂਦਰੀ ਭਾਵ ਇਹੀ ਹੈ ਕਿ ਜਦੋਂ ਕਿਤੇ ਸਾਧਨ ਜਾਂ ਸਾਥੀ ਨਾ ਹੋਣ ਤਾਂ ਇਕੱਲਿਆਂ ਹੀ ਤੁਰ ਪਵੋ। ਸਾਧਨ ਅਤੇ ਸਾਥੀ ਆਪਣੇ ਆਪ ਬਣਦੇ ਜਾਣਗੇ। ਸੋ ਮਾਈ ਭਾਗੋ ਜੀ ਦੀ ਵਾਰਸ ਇਸ ਬੀਬੀ ਕੁਲਦੀਪ ਕੌਰ ਨੁੰ ਧੁਰ ਦਿੱਲੋਂ ਇਨਕਲਾਬੀ ਸਲਾਮ ਤੇ ਪਾਠਕਾਂ ਨੂੰ ਸਨਿਮਰ ਬੇਨਤੀ ਕਿ ਆਉ ਆਪੋ-ਆਪਣਾ ਬਣਦਾ ਸਰਦਾ ਯੋਗਦਾਨ ਜਰੂਰ ਪਾਈਏ ਦਿੱਲੀ ਲੋਕ ਸੰਘਰਸ਼ ਵਿੱਚ।

ਰੋਮੀ ਘੜਾਮੇਂ ਵਾਲ਼ਾ।
98552-81105

Previous article“ਮੋਰਚੇ ਨੂੰ ਮਲ੍ਹਮ ਲਾ ਦਿਉ”
Next articleਕੇਂਦਰੀ ਬਜਟ: ਸਿਹਤ ਸੇਵਾਵਾਂ ’ਤੇ ਖ਼ਰਚ ਵਧਾਇਆ, ਨਵਾਂ ਖੇਤੀ ਸੈੱਸ ਲਾਇਆ