“ਉਹ ਦਿਨ”

ਸੰਦੀਪ ਸਿੰਘ (ਬਖੋਪੀਰ)

(ਸਮਾਜ ਵੀਕਲੀ)

ਠੰਡੀਆਂ ਰਾਤਾਂ ਦੇ ਵਿੱਚ ਨਿੱਗੀਆਂ ਬਾਤਾਂ ਹੁੰਦੀਆਂ ਸੀ,ਬੇਬੇ , ਨਾਨੀ ਕੋਲ ਤੇ ਖੂਬ ਸੌਗਾਤਾ ਹੁੰਦੀਆਂ ਸੀ।

ਸਿੱਖਣ ਲਈ ਦੁਨੀਆਦਾਰੀ ਬਸ ਗੱਲਾਂ- ਬਾਤਾਂ ਹੁੰਦੀਆਂ ਸੀ,ਬਾਬੇ,ਬੋਹੜਾਂ ਕੋਲ ਤੇ ਖੂਬ ਸੌਗਾਤਾਂ ਹੁੰਦੀਆਂ ਸੀ।

ਹਰ ਕੋਈ ਤਕੜਾ ਹੁੰਦਾ ਮਿਹਨਤੀ ਬੰਦਾ ਸੀ, ਘਿਊ-ਮੱਖਣੀ ਓਦੋਂ ਦੇਸੀ ਖੂਬ  ਖੁਰਾਕਾਂ ਹੁੰਦੀਆਂ ਸੀ।

ਸਿਆਲ ਚੁ ਛੋਟੇ ਦਿਨ ਤੇ ਲੰਮੀਆਂ ਰਾਤਾਂ ਹੁੰਦੀਆਂ ਸੀ,ਬੇਬੇ ਦੀ ਮੰਜੀ ਤੇ ਰੌਣਕ ਲੱਗ ਜਾਂਦੀ, ਸਿੱਖਿਆ ਦੇਣੀਆਂ ਸਾਰੀਆਂ ਓਦੋਂ ਬਾਤਾ ਹੁੰਦੀਆਂ ਸੀ।

ਬਾਤਾਂ ਸੁਣਦਿਆਂ ਸਭ ਨੂੰ ਨੀਂਦਰ ਆ ਜਾਂਦੀ,ਰਾਤਾਂ ਜਿੱਡੀਆਂ ਬੇਬੇ ਜੀ ਦੀਆਂ ਬਾਤਾਂ ਹੁੰਦੀਆਂ ਸੀ।

ਚਾਰ ਵਜੇ ਨਾਲ ਖੁੱਲਦੀ ਨੀਂਦਰ ਟੱਬਰ ਦੀ,ਅੱਜ ਜਿਹੀਆਂ ਨਹੀਂ ਕਿਸੇ ਵੀ ਘਰ ,ਪ੍ਭਾਤਾਂ ਹੁੰਦੀਆਂ ਸੀ।

ਸਾਰਾ ਟੱਬਰ ਵੱਡਿਆਂ ਕੋਲੋ ਡਰਦਾ ਸੀ। ਆਹਮਣੇ ਸਾਹਮਣੇ ਬੈਠ ਨਾ ਗੱਲਾਂ ਬਾਤਾਂ ਹੁੰਦੀਆਂ ਸੀ।

ਹਰ ਕੋਈ ਵੱਡਿਆਂ ਕੋਲੋ ਸਿੱਖਦਾ ਗੁਣ ਵੱਡੇ,ਸਿੱਖਣ ਸਿਖਾਉਣ ਲਈ ਸਭ ਹੀ ਗੱਲਾਂ ਬਾਤਾਂ ਹੁੰਦੀਆਂ ਸੀ।

ਰਾਤ ਹਨੇਰੀ ਜੁਗਨੂੰਆਂ ਪਿੱਛੇ ਭੱਜਦੇ ਸੀ,ਕਿੰਨੀਆਂ ਚੰਗੀਆਂ ਰਾਤਾਂ ਤੇ ਪ੍ਭਾਤਾਂ ਹੁੰਦੀਆਂ ਸੀ।

ਸੰਦੀਪ ਨੂੰ ਬੇਬੇ ,ਬਾਪੂ ਕਦੇ ਵੀ ਭੁੱਲਣੇ ਨਹੀਂ,ਜੀਵਨ ਮੇਰੇ ਦੀਆਂ ਉਹਨਾਂ ਨਾਲ ਸੌਗਾਤਾ  ਹੁੰਦੀਆਂ ਸੀ।

ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017

Previous article“ਕਰੋਨਾ”
Next articleਖੇਤ ਜਾਗੇ ਪਿੰਡ ਉੱਠੇ ਇਸ ਨੂੰ ਕਹਿੰਦੇ ਹਨ ਕਿਸਾਨ ਮੋਰਚਾ