ਈਦ ਉਲ ਜਿਹਾ (ਬਕਰੀਦ) ਦਾ ਤਿਉਹਾਰ ਮਨਾਇਆ

ਅੱਪਰਾ (ਸਮਾਜ ਵੀਕਲੀ)-ਅੱਪਰਾ ਦੇ ਦਰਬਾਰ ਆਸਾ ਰੂੜਾ ਰਾਮ ਜੀ ਭਾਈ ਮੇਹਰ ਚੰਦ ਚੌਂਕ ਵਿਖੇ ਮੁੱਖ ਸੇਵਾਦਾਰ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਦੀ ਅਗਵਾਈ ਹੇਠ ਈਦ-ਉੱਲ ਜਿਹਾ ਦਾ ਤਿਉਹਾਰ ਕਰੋਨਾ ਵਾਇਰਸ ਦੇ ਮੱਦੇਨਜ਼ਰ ਸ਼ੋਸ਼ਲ ਡਿਸਟੈਂਸਿੰਗ ਨੂੰ ਧਿਆਨ ‘ਚ ਰੱਖਦੇ ਹੋਏ ਮਨਾਇਆ ਗਿਆ। ਇਸ ਮੌਕੇ ਇਮਾਮ ਕਾਰੀ ਮਸ਼ਕੂਰ ਮੁਹੰਮਦ ਅੱਪਰਾ ਦੀ ਅਗਵਾਈ ਹੇਠ ਦੁਆ ਫਰਿਆਦ ਕੀਤੀ ਗਈ। ਇਸ ਮੌਕੇ ਬੋਲਦਿਆਂ ਮੁੱਖ ਸੇਵਾਦਾਰ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਨੇਕਿਹਾ ਕਿ ਇਸ ਮੌਕੇ ਦੁਆ ਕੀਤੀ ਗਈ ਕਿ ਖੁਦਾ ਪੂਰੀ ਕਾਇਨਾਤ ਨੂੰ ਇਸ ਭਿਆਨਕ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਜਲਦ ਹੀ ਨਿਜਾਤ ਦਿਵਾਏ। ਉਨਾਂ ਕਿਹਾ ਕਿ ਹਰ ਤਿਉਹਾਰ ਸਾਰੇ ਵਰਗਾਂ ਤੇ ਧਰਾਂ ‘ਚ ਭਾਈਚਾਰਕ ਏਕਤਾ ਪੈਦਾ ਕਰਦੇ ਹਨ। ਇਸ ਮੌਕੇ ਬਾਬਾ ਰਮਜ਼ਾਨ ਰੁਜ਼ਕਾ ਕਲਾਂ, ਬਾਬਾ ਤ੍ਰਿਲੋਕ ਸ਼ਾਹ ਹਕੂਮਤਪੁਰ, ਬਾਬਾ ਪਿਆਰਦੀਨ, ਮਾਸਟਰ ਬਲਵੀਰ ਮਾਹਲਪੁਰ, ਨਵਤੇਜ ਬਸਰਾ ਬੜਾ ਪਿੰਡ, ਕਿਰਨ ਬਸਰਾ ਬੜਾ ਪਿੰਡ ਤੇ ਹੋਰ ਸੰਗਤਾਂ ਵੀ ਹਾਜ਼ਰ ਸਨ।

 

Previous articleਰਾਏਪੁਰ ਅਰਾਈਆਂ ਵਿਖੇ ਈਦ ਉਲ ਜਿਹਾ ਦਾ ਤਿਉਹਾਰ ਮਨਾਇਆ
Next articleਰੱਖੜੀ ਬੰਨ੍ਹਾਈਂ ਵੀਰਿਆ