ਈਡੀ ਵੱਲੋਂ ਟਰੈਵਲ ਏਜੰਸੀਆਂ ’ਤੇ ਛਾਪੇ, 3.57 ਕਰੋੜ ਦੀ ਨਕਦੀ ਜ਼ਬਤ

ਨਵੀਂ ਦਿੱਲੀ, (ਸਮਾਜਵੀਕਲੀ) :  ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਤਹਿਤ ਦਿੱਲੀ ਤੇ ਗਾਜ਼ੀਆਬਾਦ ਵਿੱਚ ਅੱਠ ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਲਈ ਗਈ। ਤਲਾਸ਼ੀ ’ਚ ਕਈ ਟਰੈਵਲ ਕੰਪਨੀਆਂ ਦੇ ਡਾਇਰੈਕਟਰਾਂ ਦੇ ਦਫਤਰ ਤੇ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਸ਼ਾਮਲ ਸਨ।

ਕਈ ਗੈਰ ਕਾਨੂੰਨੀ ਦਸਤਾਵੇਜ਼ਾਂ ਅਤੇ ਡਿਜੀਟਲ ਰਿਕਾਰਡਾਂ ਸਮੇਤ 3.57 ਕਰੋੜ ਰੁਪਏ ਦੀ ਅਣ-ਗਿਣਤ ਭਾਰਤੀ ਕਰੰਸੀ ਨੂੰ ਜ਼ਬਤ ਕੀਤਾ ਗਿਆ। ਫੇਮਾ ਤਹਿਤ ਵੱਖ-ਵੱਖ ਇਕਾਈਆਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ’ਚ ਟੂਰ ਅਤੇ ਟਰੈਵਲ ਕੰਪਨੀਆਂ ਸ਼ਾਮਲ ਸਨ। ਇਨ੍ਹਾਂ ਨੂੰ ਖਾਸ ਜਾਣਕਾਰੀ ਦੇ ਆਧਾਰ ‘ਤੇ ਦੱਸਿਆ ਗਿਆ ਸੀ ਕਿ ਇਹ ਸੰਸਥਾਵਾਂ ਵਿਦੇਸ਼ੀ ਲੋਕਾਂ ਨੂੰ ਈ-ਵੀਜ਼ਾ ਸੇਵਾਵਾਂ ਦੇਣ ਦੇ ਨਾਮ ’ਤੇ ਭੁਗਤਾਨ ਗੇਟਵੇਜ਼ ਦੁਆਰਾ ਅਣਅਧਿਕਾਰਤ ਵਿਦੇਸ਼ੀ ਰਸੀਦਾਂ ਦਾ ਦੇਣ-ਲੈਣ ਕਰਦੀਆਂ ਹਨ।

ਤਲਾਸ਼ੀ ਅਭਿਆਨ ਦੌਰਾਨ 3.57 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕਰਨ ਦੇ ਨਾਲ-ਨਾਲ ਅਜਿਹੀਆਂ ਸੰਸਥਾਵਾਂ ਦੇ ਕੰਮਕਾਜ ਅਤੇ ਉਨ੍ਹਾਂ ਵੱਲੋਂ ਕਾਨੂੰਨ ਦੀ ਨਿਰੰਤਰ ਉਲੰਘਣਾ ਬਾਰੇ ਹੋਰ ਸ਼ੰਕੇ ਖੜ੍ਹੇ ਹੋ ਗਏ ਹਨ।

Previous articleਭਾਜਪਾ ਨੇ ਕੇਜਰੀਵਾਲ ਤੋਂ ਮੁਲਾਕਾਤ ਦਾ ਸਮਾਂ ਮੰਗਿਆ
Next articleਕੋਵਿਡ-19: ਮੋਦੀ ਵੱਲੋਂ ਕੇਂਦਰ ਤੇ ਦਿੱਲੀ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ