ਇੱਕ ਦਿਨ ’ਚ 651 ਮੌਤਾਂ ਨਾਲ ਇਟਲੀ ਹਿੱਲਿਆ

ਇਟਲੀ ਵਿੱਚ ਕਰੋਨਾਵਾਇਰਸ ਕਾਰਨ ਅੱਜ ਇੱਕੋ ਦਿਨ ਅੱਦਰ 651 ਮੌਤਾਂ ਹੋ ਗਈਆਂ ਹਨ। ਹਾਲਾਂਕਿ ਇੱਕ ਦਿਨ ਪਹਿਲਾਂ ਰਿਕਾਰਡ 793 ਲੋਕਾਂ ਦੀ ਮੌਤ ਹੋਈ ਸੀ। ਕਰੋਨਾਵਾਇਰਸ ਦੀ ਲਪੇਟ ਵਿੱਚ 59 ਹਜ਼ਾਰ 138 ਲੋਕ ਲਪੇਟ ਵਿੱਚ ਆ ਚੁੱਕੇ ਹਨ। ਇਟਲੀ ’ਚ ਹੁਣ ਤੱਕ 5,476 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਥਿਤੀ ਨੂੰ ਵੇਖਦਿਆਂ ਇਟਲੀ ਦੇ ਪ੍ਰਧਾਨ ਮੰਤਰੀ ਜੋਸੇਪੇ ਕੋਂਤੇ ਨੇ ਬੀਤੀ ਰਾਤ ਬਿਆਨ ਜਾਰੀ ਕੀਤਾ ਕਿ ਇਟਲੀ ਵਿੱਚ ਸਾਰੇ ਕਾਰੋਬਾਰ 3 ਅਪਰੈਲ ਤੱਕ ਬੰਦ ਰਹਿਣਗੇ ਜਦਕਿ ਮੈਡੀਕਲ ਸਟੋਰ, ਖਾਣ-ਪੀਣ ਵਾਲੇ ਸਟੋਰ ਅਤੇ ਕਰਿਆਨਾ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਕਿਹਾ, ‘ਮੇਰੇ ਕੋਲੋਂ ਆਪਣੇ ਲੋਕਾਂ ਦੀ ਮੌਤ ਨਹੀਂ ਵੇਖੀ ਜਾ ਰਹੀ। ਅਸੀਂ ਧਰਤੀ ’ਤੇ ਜਿੰਨੀ ਵੀ ਤਾਕਤ ਸੀ, ਉਸ ਨੂੰ ਵਰਤ ਬੈਠੇ ਹਾਂ ਅਤੇ ਹੁਣ ਕੋਈ ਵੱਸ ਨਹੀਂ ਚੱਲ ਰਿਹਾ। ਲੋਕ ਪ੍ਰਮਾਤਮਾ ਅੱਗੇ ਅਰਦਾਸ ਕਰਨ।’ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਸੰਸਾਰ ਦੀ ਸਭ ਤੋਂ ਵੱਡੀ ਇਤਿਹਾਸਕ ਘਟਨਾ ਬਣਦੀ ਜਾ ਰਹੀ ਹੈ ਅਤੇ ਇਟਲੀ ਦੀ ਸਾਰੀ ਫ਼ੌਜ ਆਪਣੀ ਡਿਊਟੀ ਨਿਭਾ ਰਹੀ ਹੈ। ਦੱਸਣਯੋਗ ਹੈ ਕਿ ਇਟਲੀ ਦੇ ਤਿੰਨ ਸੂਬਿਆਂ (ਨਾਰਥ) ਵਿੱਚ ਕਰੋਨਾਵਾਇਰਸ ਨੇ ਤਰਥੱਲੀ ਮਚਾਈ ਹੋਈ ਹੈ ਤੇ ਰੋਜ਼ਾਨਾ ਤਿੰਨ ਤੋਂ ਚਾਰ ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ ਤੇ ਮੌਤਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ।

Previous articleਸ਼ਾਹੀ ਇਮਾਮ ਵੱਲੋਂ ਮਸਜਿਦਾਂ ਤੇ ਪ੍ਰਬੰਧਕ ਕਮੇਟੀਆਂ ਨੂੰ ਹਦਾਇਤਾਂ
Next articleLeaders inspires through their actions