ਇੱਕੋ ਦਿਨ ਵਿੱਚ ਕਰੋਨਾ ਦੇ 11 ਹਜ਼ਾਰ ਮਰੀਜ਼ ਠੀਕ

ਨਵੀਂ ਦਿੱਲੀ (ਸਮਾਜਵੀਕਲੀ):  ਭਾਰਤ ਵਿੱਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਦੇ 14,933 ਨਵੇਂ ਮਾਮਲੇ ਸਾਹਮਣੇ ਹਨ ਤੇ ਨਾਲ ਹੀ ਇੱਕੋ ਦਿਨ ’ਚ 11 ਹਜ਼ਾਰ ਦੇ ਕਰੀਬ ਮਰੀਜ਼ ਸਿਹਤਯਾਬ ਵੀ ਹੋਏ ਹਨ। ਦੇਸ਼ ’ਚ ਕਰੋਨਾ ਪੀੜਤਾਂ ਦੀ ਗਿਣਤੀ 4,40,215 ਹੋ ਗਈ ਜਦਕਿ 312 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 14,011 ਹੋ ਗਿਆ ਹੈ।

ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ ਕਰੋਨਾ ਦੇ 1,78,014 ਸਰਗਰਮ ਕੇਸ ਹਨ ਜਦਕਿ ਹੁਣ ਤੱਕ 2,48,189 ਮਰੀਜ਼ ਠੀਕ ਹੋਏ ਹਨ। ਇੱਕੋ ਦਿਨ ’ਚ 10994 ਮਰੀਜ਼ ਠੀਕ ਹੋਣ ਨਾਲ ਦੇਸ਼ ’ਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 56.38 ਫੀਸਦ ਹੋ ਗਈ ਹੈ। ਮਹਾਰਾਸ਼ਟਰ, ਤਾਮਿਲ ਨਾਡੂ, ਦਿੱਲੀ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਵੱਧ ਕਰੋਨਾ ਪੀੜਤ ਸੂਬੇ ਹਨ।

Previous articleਕੀ ਭਾਰਤੀ ਖੇਤਰ ’ਤੇ ਕਾਬਜ਼ ਹੋਇਆ ਚੀਨ: ਰਾਹੁਲ
Next articleਪੁਲਵਾਮਾ ਮੁਕਾਬਲੇ ’ਚ ਦੋ ਅੱਤਿਵਾਦੀ ਢੇਰ, ਸੀਆਰਪੀਐੱਫ ਜਵਾਨ ਸ਼ਹੀਦ