ਇੰਡੀਅਨ ਉਵਰਸੀਜ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਧੰਨਵਾਦ ,ਸ: ਗੁਰਜੀਤ ਸਿੰਘ ਰੂਬੀ ਡਿਊਸਬਰਗ।

ਹਮਬਰਗ  (ਸਮਾਜ ਵੀਕਲੀ) ( ਰੇਸ਼ਮ ਭਰੋਲੀ ) ਪੰਜਾਬ ਦੇ ਹਲਕਾ ਅਮਲੋਹ ਦੇ ਪਿੰਡ ਖਨਿਆਣ ਦੇ ਵਿੱਚ ਜੱਮੇ ਪੱਲੇ ਤੇ ਉੱਚ ਸਿੱਖਿਆ ਪ੍ਰਾਪਤ, ਮਿਲਾਪੜੇ ਸੁਭਾਅ ਦੇ ਮਾਲਕ, ਜੋ ਪਿਛਲੇ ਲੰਮੇ ਸਮੇ ਤੋਂ ਇੰਡੀਅਨ ਉਵਰਸੀਜ ਕਾਂਗਰਸ ਜਰਮਨ ਕਮੇਟੀ ਵਿੱਚ ਏਜੇ ਜਰਨਲ ਸਕੇਟਰੀ ਵੱਲੋਂ ਸੇਵਾ ਨਿਭਾਅ ਰਹੇ ਹਨ ਅਤੇ ਰੂਬੀ ਦੀ ਲਗਨ ਤੇ ਮਿਹਨਤ ਨੂੰ ਦੇਖਦੇ ਹੋਏ ,ਗੁਰਜੀਤ ਸਿੰਘ ਰੂਬੀ ਨੂੰ ਪੰਜਾਬ ਸਰਕਾਰ ਵਲੋਂ ਐਨ ਆਰ ਆਈ ਜਰਮਨੀ ਦਾ ਆਨਰੇਰੀ ਕੋਆਰਡੀਨੇਟਰ ਨਿਯੁਕਤ ਕਰਨ ਤੇ ਸਰਕਾਰ ਦਾ ਧੰਨਵਾਦ।

ਉਨ੍ਹਾਂ ਵੱਲੋਂ ਪ੍ਰੈਸ ਨਾਲ ਗੱਲ ਕਰਦਿਆਂ ਰੂਬੀ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਵੱਡੀ ਜ਼ਿੰਮੇਵਾਰੀ ਨੂੰ ਉਹ ਤਨ ਮਨ ਨਾਲ ਨਿਭਾਉਣਗਾ ਅਤੇ ਜਰਮਨੀ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਦੇ ਪੰਜਾਬ ਨਾਲ ਸਬੰਧਤ ਹਰ ਮਸਲੇ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਤੇ ਲੋਕ ਸੇਵਾ ਲਈ ਹਰ  ਵੇਲੇ ਹਾਜ਼ਰ ਹਨ, ਰੂਬੀ ਖਨਿਆਣ ਹੋਰਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਇਸ ਮਾਣ ਤੋਂ ਉਹ ਬਹੁਤ ਖੁਸ਼ ਹਨ, ਅਖੀਰ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ,ਐਮ ਐਲ ਏ ਗੁਰਕੀਰਤ ਸਿੰਘ ਕੋਟਲੀ ਅਤੇ ਐਮ ਐਲ ਏ ਕਾਕਾ ਰਣਦੀਪ ਸਿੰਘ ਦਾ ਤੇ ਸਾਰੀ ਸੀਨੀਅਰ ਲੀਡਰ ਸੈਪ ਦਾ ਤਹਿ ਦਿਲੋਂ ਧੰਨਵਾਦ ਕੀਤਾ।

Previous articleਗੋਰੇ ਰੰਗ ਦੀ ਕਵਿਤਾ
Next articleਧੀਆਂ ਦੀ ਲੋਹੜੀ