ਇੰਡੀਅਨ ਉਵਰਸੀਜ ਕਾਂਗਰਸ ਪਾਰਟੀ ਜਰਮਨ ਦੀ ਨਵੀਂ ਕਮੇਟੀ ਬਨਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ, ਸ੍ਰੀ ਹਿੰਮਾਸੂ ਵਿਆਸ ਤੇ ਰਾਜਵਿੰਦਰ ਸਿੰਘ ਕਨਵੀਨਰ ਯੂਰਪ।

(ਸਮਾਜ ਵੀਕਲੀ)

ਹਮਬਰਗ (ਰੇਸ਼ਮ ਭਰੋਲੀ)- ਜੋ ਪਿਛਲੇ ਦਿਨੀਂ ਕੁਝ ਕੁਝ ਲੋਕਾਂ ਨੇ ਆਪਣੇ ਆਪ ਇਕਠੇ ਹੋਕੇ ਨਵੀਂ ਕਾਂਗਰਸ ਕਮੇਟੀ ਬਨਾਈ ਹੈ ਉਸ ਨੂੰ ਮੇਰੇ ਨਾਲ ਵੀਡੀਓ ਕਾਲ ਰਾਹੀਂ ਇੰਡੀਅਨ ਉਵਰਸੀਜ ਕਾਂਗਰਸ ਦੇ ਕੌਮੀ ਸਕੱਤਰ ਸ੍ਰੀ ਹਿੰਮਾਸੂ ਵਿਆਸ ਤੇ ਯੂਰਪ ਦੇ ਕਨਵੀਨਰ ਸ੍ਰੀ ਰਾਜਵਿੰਦਰ ਸਿੰਘ ਸਵਿਜਰਲੈਡ ਨੇ ਸਾਂਝੇ ਤੋਰ ਤੇ ਗੱਲ ਕਰਦਿਆ ਕਿਹਾ ਕਿ ਜੋ ਸ਼ਰਾਰਤੀ ਲੋਕ ਕਾਂਗਰਸ ਵਿੱਚ ਫੁੱਟ ਪਾਉੱਣਾ ਚਾਹੁੰਦੇ ਹਨ ਉਹਨਾ ਨੂੰ ਕੋਈ ਵੀ ਹੱਕ ਨਹੀਂ ਕਿ ਆਪਣੀ ਮਰਜ਼ੀ ਨਾਲ ਕੁਝ ਵੀ ਕਰੀ ਜਾਣ , ਅਗਰ ਕੋਈ ਪਰੋਬਲਮ ਹੈ ਤਾਂ ਸਾਡੇ ਨਾਲ ਗੱਲ ਕਰ ਸਕਦੇ ਹੋ ਅਸੀਂ ਉਹਨਾ ਦੀ ਸਾਰੀ ਗੱਲ ਹਾਈਕਮਾਨ ਦੇ ਧਿਆਨ ਵਿੱਚ ਲਿਆਵਾਂਗੇ। ਨਵੀਂ ਕਮੇਟੀ ਬਨਾਉਣ ਦਾ ਹੱਕ ਸਿਰਫ ਤੇ ਸਿਰਫ ਹਾਈਕਮਾਨ ਤੇ ਉਵਰਸੀਜ ਕਾਂਗਰਸ ਦੇ ਚੇਅਰਮੈਨ ਸ੍ਰੀ ਸੈਮ ਪਟਰੋਡਾ ਜੀ ਨੂੰ ਹੈ ਅਤੇ ਸੈਮ ਪਟਰੋਡਾ ਜੀ ਤੇ ਅਸੀਂ ਇਸ ਵੇਲੇ ਜਰਮਨ ਵਿੱਚ ਪਾਰਟੀ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ ਦੇ ਨਾਲ ਹਾਂ ਤੇ ਸਾਰੇ ਕਾਂਗਰਸ ਵਰਕਰਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਸਾਰੇ ਪਰਮੋਦ ਕੁਮਾਰ ਦਾ ਸਾਥ ਦਿਉ ਤੇ ਸ਼ਰਾਰਤੀ ਲੋਕਾਂ ਤੋਂ ਬਚੋ, ਜੋ ਪਾਰਟੀ ਨੂੰ ਤੋੜਣ ਦੀ ਨਾਂਕਾਮ ਕੋਸ਼ਿਸ਼ ਕਰਦੇ ਹਨ।

ਬੇਸੱਕ ਇੰਡੀਅਨ ਉਵਰਸੀਜ ਕਾਂਗਰਸ ਪਾਰਟੀ ਜਰਮਨ ਵਿੱਚ ਤਕਰੀਬਨ ਪਿਛਲੇ 20 ਕੁ ਸਾਲ ਤੋਂ ਸਰਗਰਮ ਹੈ ਇਸ ਸਮੇਂ ਦੌਰਾਨ ਜਰਮਨ ਵਿੱਚ ਕਈ ਪ੍ਰਧਾਨਗੀ ਦੇ ਅਹੁਦਿਆਂ ਤੇ ਬਰਾਜਮਾਨ ਰਹੇ ਤੇ ਥੋੜਾ ਬਹੁਤਾ ਆਪਣੇ ਤਰੀਕੇ ਨਾਲ ਕੰਮ ਵੀ ਕਰਦੇ ਰਹੇ ਪਰ ਪਿਛਲੇ ਕੁਝ ਸਮੇਂ ਤੋਂ ਜਰਮਨ ਦੇ ਨਵੇਂ ਚੁਣੇ ਗਏ ਪ੍ਰਧਾਨ ਸ੍ਰੀ ਪਰਮੋਦ ਕੁਮਾਰ (ਮਿੰਟੂ)ਨੇ ਥੋੜੇ ਹੀ ਸਮੇਂ ਦੁਰਾਨ ਕਾਂਗਰਸ ਪਾਰਟੀ ਲਈ ਬਹੁਤ ਕੰਮ ਕੀਤੇ ਹਨ। ਜਿਸ ਤਰਾਂ ਕਿ ਸਾਰੇ ਜਰਮਨ ਵਿੱਚ ਕਾਂਗਰਸ ਪਾਰਟੀ ਦੀਆਂ ਇਕਾਈਆਂ ਬਨ੍ਹਾਉਣੀਆਂ ਇਸ ਵਿੱਚ ਵੀ ਪਰਮੋਦ ਦੀ ਮਿਹਨਤ ਹੈ ਕਿ ਸਾਰੇ ਜਰਮਨ ਵਿੱਚ ਰਾਬਤਾ ਕਾਇਮ ਕਰਕੇ ਤੇ ਦੂਜੇ ਸ਼ਹਿਰਾਂ ਵਿੱਚ ਜਾਕੇ ਲੋਕਾਂ ਨੂੰ ਮਿਲਣਾ ਤੇ ਸਾਰਿਆਂ ਨੂੰ ਨਾਲ ਲੈਕੇ ਚੱਲਣਾ ਤੇ ਜਿਵੇਂ ਕੇ ਪਿਛਲੀਆਂ ਚੋਣਾਂ ਵਿੱਚ ਵਿਸ਼ੇਸ਼ ਤੋਰ ਤੇ ਇੰਡੀਆ ਜਾਕੇ ਵੋਟਰਾਂ ਨੂੰ ਪਾਰਟੀ ਬਾਰੇ ਜਾਣੋ ਕਰਾਉਣਾ।

Previous articleChina fired 2 deadly missiles ahead of US visa ban
Next articleਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣ ਲਈ ਕਿਸਾਨ ਵੀਰ ਪੱਬਾਂ ਭਾਰ: ਸਨਦੀਪ ਸਿੰਘ