ਇੰਡੀਅਨ ਉਵਰਸੀਜ ਕਾਂਗਰਸ ਜਰਮਨ ਕਮੇਟੀ ਦੀ ਮੀਟਿੰਗ ਹਨੋਵਰ ਵਿੱਚ ਪ੍ਰਧਾਨ ਸ਼੍ਰੀ ਪਰਮੋਦ ਕੁਮਾਰ ਮਿੰਟੂ ਤੇ ਸ: ਰਾਜਵਿੰਦਰ ਸਿੰਘ ਕਨਵੀਨਰ ਯੂਰਪ ਦੀ ਦੇਖ ਰੇਖ ਵਿੱਚ ਹੋਈ

ਹਮਬਰਗ (ਰੇਸ਼ਮ ਭਰੋਲੀ)- ਇਡੀਅਨ ਉਵਰਸੀਜ ਕਾਂਗਰਸ ਕਮੇਟੀ ਦੀ ਮੀਟਿੰਗ ਹਨੋਵਰ ਇੰਡੀਅਨ ਰੈਸਟੂਰੈਟ ਸ਼ਾਲੀਮਾਰ ਵਿੱਚ ਹੋਈ, ਜਿਸ ਵਿੱਚ ਜਰਮਨ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ ਜੋ ਸਾਰੇ ਆਪਣੇ ਕੀਮਤੀ ਸਮੇਂ ਚੋ ਸਮਾਂ ਕੱਡਕੇ ਇਹਥੇ ਪਹੁੰਚੇ. ਕੁਝ ਖ਼ਾਸ ਗੱਲ ਬਾਤ ਤੋਂ ਬਾਦ ਪਰਮੋਦ ਜੀ ਨੇ ਵਿਸ਼ੇਸ਼ ਤੋਰ ਤੇ ਸਵਿਜਰਲੈਡ ਤੋਂ ਇਸ ਮੀਟਿੰਗ ਵਿੱਚ ਸਾਮਲ ਹੋਣ ਲਈ ਪਹੁੰਚੇ ਸ: ਰਾਜਵਿੰਦਰ ਸਿੰਘ ਕਨਵੀਨਰ ਯੂਰਪ ਨੂੰ ਮੰਚ ਤੇ ਸੱਦਿਆ ਤੇ ਰਾਜਵਿੰਦਰ ਨੇ ਸਾਰਿਆ ਦਾ ਧੰਨਵਾਦ ਕੀਤਾ ਤੇ ਸਾਰਿਆ ਨੂੰ ਕਾਂਗਰਸ ਪਾਰਟੀ ਵਾਰੇ ਸਮੇਂ ਦੇ ਹਾਲਾਤਾਂ ਤੋਂ ਜਾਣੋ ਕਰਵਾਇਆ ਤੇ ਨਾਲ ਹੀ ਰਾਜਵਿੰਦਰ ਤੇ ਪਰਮੋਦ ਨੇ ਜੋ ਅਹੁਦੇ ਖਾਲ਼ੀ ਪਏ ਸਨ ਉਹਨਾ ਬਾਰੇ ਅਨਾਊਸ ਕੀਤਾ।

ਜਿਸ ਵਿੱਚ ਇੰਡੀਅਨ ਉਵਰਸੀਜ ਕਾਂਗਰਸ ਜਰਮਨ ਕਮੇਟੀ ਵਿੱਚ ਚੇਅਰਮੈਨ ਸ: ਗੁਰਭਗਵੰਤ ਸਿੰਘ ਸੰਧਾਵਾਲ਼ੀਆ ਜੀ ਤੇ ਸੀਨੀਅਰ ਮੀਤ ਪ੍ਰਧਾਨ ਸ: ਰਣਜੀਤ ਸਿੰਘ ਮੱਲ ਬਰਲਿਨ, ਸ: ਭੁਪਿੰਦਰ ਸਿੰਘ ਲਾਲੀ ਮਗਡੇਬੁਰਗ ਜਰਨਲ ਸਕੱਤਰ, ਸ੍ਰੀ ਰਾਜੀਵ ਬੇਰੀ ਹਮਬਰਗ ਨੂੰ ਮੀਤ ਪ੍ਰਧਾਨ ਬਨਾਇਆ, ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਜਰਮਨ ਦਾ ਪ੍ਰਧਾਨ ਸ: ਮਨਵੀਰ ਸਿੰਘ ਵਚੈੜ(ਮੰਨਾਂ )ਤੇ ਸ: ਜੁਝਾਰ ਸਿੰਘ ਨੂੰ ਇੰਨਹਾਲਟ ਜੈਕਸਨ ਸਟੇਟ ਦੀ ਪ੍ਰਧਾਨ ਦੀ ਜ਼ੁੰਮੇਵਾਰੀ ਸੌਂਪੀ ਤੇ ਬਹੁਤ ਜਲਦ ਪੂਰੀ ਕਮੇਟੀ ਬਨਾ ਕੇ ਸਾਰੇ ਵਰਕਰਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਨਗੇ ਤੇ ਨਾਲ ਹੀ ਹਰਿਆਣਾ ਪ੍ਰਦੇਸ਼ ਕਾਂਗਰਸ ਜਰਮਨ ਦਾ ਪ੍ਰਧਾਨ ਸ੍ਰੀ ਸੰਜੀਵ ਸ਼ਰਮਾ ਸੰਨੀ, ਕੇਰਲਾਂ ਪ੍ਰਦੇਸ਼ ਕਾਂਗਰਸ ਜਰਮਨ ਦਾ ਪ੍ਰਧਾਨ ਸੰਨੀ ਯੂਸਿਫ ਤੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰ ਯੋਗ ਵੀਰ ਸ: ਹਰਿੰਦਰ ਸਿੰਘ ਅੋਲਖ ਮਗਡੇਬੁਰਗ ਨੂੰ ਜਰਮਨ ਕਮੇਟੀ ਵਿੱਚ ਸਰਪ੍ਰਸਤ ਬਨਾਇਆ ਤੇ ਨਾਲ ਹੀ ਰਾਜਵਿੰਦਰ ਜੀ ਨੇ ਹਰਿੰਦਰ ਸਿੰਘ ਬਾਰੇ ਕਿਹਾ ਕਿ ਬਹੁਤ ਸੀਨੀਅਰ ਲੀਡਰ ਨੇ ਤੇ ਇਹਨਾ ਦੀ ਪਾਰਟੀ ਨੂੰ ਬਹੁਤ ਜ਼ਰੂਰਤ ਹੈ।

ਇਸ ਮੀਟਿੰਗ ਵਿੱਚ ਹਮਬਰਗ ਤੋਂ ਸ੍ਰੀ ਪਰਮੋਦ ਕੁਮਾਰ ਮਿੰਟੂ , ਸ੍ਰੀ ਰੇਸ਼ਮ ਭਰੋਲੀ, ਸ੍ਰੀ ਰਾਜੀਵ ਬੇਰੀ, ਸ੍ਰੀ ਰਾਜ ਸ਼ਰਮਾ, ਸ: ਸੁਖਦੇਵ ਸਿੰਘ ਚਾਹਲ ਤੇ ਸ: ਗੁਰਮੇਲ ਸਿੰਘ ਮਾਨ ਤੇ ਹਨੋਵਰ ਤੋਂ ਬਿਕਰਮ ਸਿੰਘ ਬਾਜਵਾ, ਮੇਵਾ ਸਿੰਘ, ਸਤਾਰਾ ਸਿੰਘ, ਗੁਰਚੇਤਨ ਸਿੰਘ, ਜਗਜੀਤ ਸਿੰਘ, ਕੰਮਲਜੀਤ ਸਿੰਘ ਸੈਲੇ, ਸਨੀ ਸਿੰਘ ਰੋਸਟੁੱਕ , ਰਿੰਪੀ ਧਾਰੀਵਾਲ ਤੇ ਹੋਰ ਬਹੁਤ ਸਾਰੇ ਕਾਂਗਰਸੀ ਵਰਕਰ ਪਹੁੰਚੇ ਹੋਏ ਸੀ ਮੇਰੇ ਖਿਆਲ ਨਾਲ ਜਦ ਸਾਰਿਆ ਦੇ ਨਾਮ ਦੀ ਲਿਸਟ ਬਨਾਈ ਸੀ ਤਾਂ 72 ਵਰਕਰ ਹਾਜ਼ਰ ਸੀ ਮੀਟਿੰਗ ਦੀ ਸਮਾਪਤੀ ਤੇ ਇਕ ਵਾਰ ਫਿਰ ਜਰਮਨ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਜੀ ਨੇ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਕੀਤਾ।

Previous articleਮਹਿਤਪੁਰ ਦੇ ਸੀਨੀਅਰ ਅਕਾਲੀ ਆਗੂ ਰਵੀਪਾਲ ਸਿੰਘ ਦੀ ਕੋਰੋਨਾ ਕਾਰਨ ਮੌਤ
Next articleDhyan Chand left a legacy for all sportsmen, says son Ashok Kumar