ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਭੋਗਪੁਰ (ਦੋਆਬਾ) ਦਾ ਗਠਨ

ਫੋਟੋ : - ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਭੋਗਪੁਰ ਦੀ ਨਾਮਜਦ ਕੀਤੀ ਗਈ ਟੀਮ।

ਭੋਗਪੁਰ/ਸ਼ਾਮਚੁਰਾਸੀ, (ਚੁੰਬਰ) – ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਸੂਬਾ ਪ੍ਰਧਾਨ ਗਾਇਕ ਹਾਕਮ ਬਖ਼ਤੜੀਵਾਲਾ ਦੇ ਦਿਸ਼ਾ ਨਿਰਦੇਸ਼ ਹੇਠ ਕਲਾਕਾਰਾਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸਰਕਾਰ ਤੋਂ ਹੱਲ ਕਰਵਾਉਣ ਲਈ ਭੋਗਪੁਰ ਵਿਖੇ ਯੂਨਿਟ ਸਥਾਪਿਤ ਕੀਤਾ ਗਿਆ। ਸੰਗੀਤਕਾਰ ਮੁੱਖਾ ਦੋਰਾਹਾ ਦੇ ਉਪਰਾਲਿਆਂ ਸਦਕਾ ਇਸ ਯੂਨਿਟ ਦੇ ਪ੍ਰਧਾਨ ਤਾਜ ਨਗੀਨਾ, ਉਪ ਪ੍ਰਧਾਨ ਕੁਲਦੀਪ ਚੁੰਬਰ, ਐਸ ਰਿਸ਼ੀ, ਸੀਨੀਅਰ ਮੁੱਖ ਮੈਂਬਰ ਗਾਇਕ ਸੁਰਿੰਦਰ ਲਾਡੀ ਅਤੇ ਰਾਏ ਜੁਝਾਰ, ਜਨਰਲ ਸੈਕਟਰੀ ਸੁੱਖ ਨੰਦਾਚੌਰੀਆ, ਖਜ਼ਾਨਚੀ ਚਰਨਜੀਤ ਚੰਨੀ, ਸਰਪ੍ਰਸਤ ਸਰਬਜੀਤ ਫੁੱਲ, ਚੇਅਰਮੈਨ ਕੁਲਵਿੰਦਰ ਕਿੰਦਾ, ਵਾਈਸ ਚੇਅਰਮੈਨ ਦਲਵੀਰ ਸ਼ੌਂਕੀ, ਮੁੱਖ ਸਲਾਹਕਾਰ ਗੁਰਪ੍ਰੀਤ ਗੋਰਾ, ਕੁਮਾਰ ਰਾਜਨ, ਪ੍ਰੈਸ ਸਕੱਤਰ ਨਿਸ਼ਾਨ ਬਹਿਰਾਮੀਆ, ਬਲਦੇਵ ਰਾਹੀ, ਉਪ ਸਕੱਤਰ ਦਲਜੀਤ ਬੱਗਾ, ਸਲਾਹਕਾਰ ਹਰੀ ਮੋਹਨ ਲੜੋਈ, ਮਿੰਟੂ ਕਾਲੂਵਾਹਰੀਆ, ਗਾਇਕਾ ਬਲਜਿੰਦਰ ਜੋਤੀ ਅਤੇ ਜਸਪਾਲ ਪਿੰਕਾ ਨੂੰ ਮੈਂਬਰ ਨਿਯੁੁਕਤ ਕੀਤਾ ਗਿਆ। ਇਸ ਤੋਂ ਇਲਾਵਾ ਇਲਾਕੇ ਦੀਆਂ ਅਨੇਕਾਂ ਹੀ ਕਲਾ ਹਸਤੀਆਂ ਨੂੰ ਇਸ ਯੂਨਿਟ ਵਿਚ ਬਤੌਰ ਏ ਮੈਂਬਰ ਨਾਮਜਦ ਕਰਕੇ ਲਾਮਬੰਦ ਕੀਤਾ ਗਿਆ।

Previous articleਜਨਕਰਾਜ ਸਰੋਆ ਨੂੰ ਸਦਮਾ
Next articleਗਾਇਕ ਉਂਕਾਰ ਜੱਸੀ ‘ਫ਼ਕੀਰਾ’ ਸਿੰਗਲ ਟਰੈਕ ਨਾਲ ਰੂ-ਬ-ਰੂ