ਇੰਜ. ਐਸ ਡੀ ਓ ਰੇਸ਼ਮ ਸਿੰਘ ਦੇ ਗਏ ਸਦੀਵੀ ਵਿਛੋੜਾ, ਹੋਇਆ ਅੰਤਿਮ ਸਸਕਾਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਇੰਜੀ. ਐਸ ਡੀ ਰੇਸ਼ਮ ਸਿੰਘ ਸੰਖੇਪ ਬਿਮਾਰੀ ਉਪਰੰਤ ਅਚਾਨਕ ਸਦੀਵੀ ਵਿਛੋੜਾ ਦੇ ਗਏ। ਜਿੰਨ•ਾਂ ਦਾ ਅੰਤਿਮ ਸਸਕਾਰ ਅੱਜ ਹੁਸ਼ਿਆਰਪੁਰ ਵਿਖੇ ਬਾਅਦ ਦੁਪਿਹਰ ਉਨ•ਾਂ ਦੇ ਸਾਕ ਸਬੰਧੀਆਂ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਵਿਛੜੀ ਰੂਹ ਨਮਿੱਤ ਅਰਦਾਸ ਬੇਨਤੀ ਕਰਕੇ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਬਿਜਲੀ ਵਿਭਾਗ ਦੇ ਅਫ਼ਸਰ ਅਤੇ ਮੁਲਾਜ਼ਮ ਸਹਿਬਾਨ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਐਸ ਡੀ ਰੇਸ਼ਮ ਸਿੰਘ ਨੇ ਲੰਮਾ ਸਮਾਂ ਸ਼ਾਮਚੁਰਾਸੀ, ਹਰਿਆਣਾ, ਜਨੌੜੀ ਅਤੇ ਹੁਸ਼ਿਆਰਪੁਰ ਤੋਂ ਇਲਾਵਾ ਹੋਰ ਕਈ ਬਿਜਲੀ ਘਰਾਂ ਵਿਚ ਬਤੌਰ ਏ ਮੁੱਖ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਤੋਂ ਇਲਾਵਾ ਉਨ•ਾਂ ਸਮਾਜ ਸੇਵੀ ਕਾਰਜਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਆਪਣਾ ਭਰਪੂਰ ਯੋਗਦਾਨ ਸਮੇਂ ਸਮੇਂ ਪਾਇਆ। ਜਿਸ ਦੀ ਬਦੌਲਤ ਇੰਟਰਨੈਸ਼ਨਲ ਪੰਜਾਬੀ ਕਲਚਰ ਸੁਸਾਇਟੀ ਸ਼ਾਮਚੁਰਾਸੀ, ਦਰਬਾਰ ਬਾਬਾ ਸ਼ਾਮੀ ਸ਼ਾਹ ਪ੍ਰਬੰਧਕ ਕਮੇਟੀ ਸ਼ਾਮਚੁਰਾਸੀ ਵਲੋਂ ਉਨ•ਾਂ ਨੂੰ ਅਨੇਕਾਂ ਵਾਰ ਸਨਮਾਨਿਤ ਕੀਤਾ ਗਿਆ।

ਇੰਟਰਨੈਸ਼ਨਲ ਪੰਜਾਬੀ ਕਲਚਰ ਸੁਸਾਇਟੀ ਦੇ ਅਹੁਦੇਦਾਰਾਂ, ਨਗਰ ਕੌਂਸਲ ਸ਼ਾਮਚੁਰਾਸੀ ਅਤੇ ਸ਼ਾਮੀ ਸ਼ਾਹ ਮੇਲਾ ਕਮੇਟੀ ਦੇ ਅਹੁਦੇਦਾਰਾਂ ਵਲੋਂ ਐਸ ਡੀ ਓ ਇੰਜ. ਰੇਸ਼ਮ ਸਿੰਘ ਦੜੌਚ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Previous article‘ਅੱਖਰਕਾਰੀ ਮੁਹਿੰਮ’- ਸਿੱਖਿਆ ਵਿਭਾਗ ਦਾ ਸ਼ਲਾਘਾਯੋਗ ਕਦਮ  
Next articleਟਰੈਕ ‘ਅੰਮ੍ਰਿਤ ਵੇਲਾ’ ਰਾਹੀਂ ਗਾਇਕ ਕਲੇਰ ਕੰਠ ਨੇ ਦਿੱਤਾ ਸੁਨੇਹਾ