ਇਹ ਮਿੱਟੀ ਮਾਂ ਹੈ ਸਾਡੀ

(ਸਮਾਜ ਵੀਕਲੀ)

ਇਹ ਮਿੱਟੀ ਮਾਂ ਹੈ ਸਾਡੀ,
 ਇਸ ਨੂੰ ਅਸੀਂ ਬਚਾਵਾਂਗੇ।
ਫ਼ਸਲਾਂ ਸਾਡੀਆਂ ਦੀ ਨਿਰਮਾਤਾ,
 ਕਿੰਝ ਆਪਣੇ ਤੋਂ ਦੂਰ ਕਰ ਪਾਵਾਂਗੇ।
ਇਹ ਮਿੱਟੀ ਮਾਂ ਹੈ ਸਾਡੀ,
 ਇਸ ਨੂੰ ਅਸੀਂ ਬਚਾਵਾਂਗੇ।
ਇਸ ਮਾਂ ਨੂੰ ਬਚਾਉਣ ਦੇ ਲਈ,
ਹਿੰਦੂ ਸਿੱਖ ਮੁਸਲਿਮ ਈਸਾਈ ਸਭ ਏਕਾ ਬਣਾਵਾਂਗੇ।
ਇਹ ਮਿੱਟੀ ਮਾਂ ਹੈ ਸਾਡੀ,
ਇਸ ਨੂੰ ਅਸੀਂ ਬਚਾਵਾਂਗੇ।
ਆਜ਼ਾਦੀ ਦੀ ਜੰਗ ਹੈ ਦੂਜੀ,
ਮਾਂ ਦੇ ਲਈ ਲੜ ਜਾਵਾਂਗੇ।
ਇਹ ਮਿੱਟੀ ਮਾਂ ਹੈ ਸਾਡੀ,
ਇਸ ਨੂੰ ਅਸੀਂ ਬਚਾਵਾਂਗੇ।
ਸ਼ਹੀਦਾਂ ਦੇ ਬਲੀਦਾਨਾਂ ਨੂੰ,
ਵਿਅਰਥ ਨਾ ਅਸੀਂ ਗਵਾਵਾਂਗੇ।
ਇਹ ਮਿੱਟੀ ਮਾਂ ਹੈ ਸਾਡੀ,
ਇਸ ਨੂੰ ਅਸੀਂ ਬਚਾਵਾਂਗੇ।
 ਕਿਸਾਨ-ਮਜ਼ਦੂਰ ਕਹਿੰਦੇ ਨੇ ਸਾਰੇ,
 ਮੈਦਾਨ ਫ਼ਤਹਿ ਘਰ ਆਵਾਂਗੇ।
 ਇਹ ਮਿੱਟੀ ਮਾਂ ਹੈ ਸਾਡੀ,
 ਇਸ ਨੂੰ ਅਸੀਂ ਬਚਾਵਾਂਗੇ।
ਬੋਲੀ ਸਰਕਾਰ ਦੇ ਕੰਨਾ ‘ਚ,
ਆਵਾਜ਼ਾਂ ਅਸੀਂ ਪਹੁੰਚਾਵਾਂਗੇ।
ਇਹ ਮਿੱਟੀ ਮਾਂ ਹੈ ਸਾਡੀ,
 ਇਸ ਨੂੰ ਅਸੀਂ ਬਚਾਵਾਂਗੇ।
 ਨਮਨਪ੍ਰੀਤ ਕੌਰ
 ਬੀ.ਏ. ਭਾਗ ਦੂਜਾ
 ਸਰਕਾਰੀ ਕਾਲਜ ਮਲੇਰਕੋਟਲਾ
 ਪਿੰਡ ਕਿਸ਼ਨਪੁਰਾ।
Previous articleਜੇਬ ਦੇ ਫ਼ਕੀਰ….
Next article ਸਭ ਤੋਂ ਸੂਖਮ ਹੁੰਦਾ ਪਤੀ ਪਤਨੀ ਦਾ ਰਿਸ਼ਤਾ