ਇਸਲਾਮਾਬਾਦ ‘ਚ ਮਾਸਕ ਨਾ ਪਾਉਣ ‘ਤੇ ਲੱਗੇਗਾ ਜੁਰਮਾਨਾ

ਇਸਲਾਮਾਬਾਦ (ਸਮਾਜਵੀਕਲੀ): ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਜਨਤਕ ਸਥਾਨਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬਿਨਾਂ ਮਾਸਕ ਦੇ ਫੜੇ ਜਾਣ ‘ਤੇ ਤਿੰਨ ਹਜ਼ਾਰ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।

ਇਸਲਾਮਾਬਾਦ ਦੇ ਡੀਸੀ ਮੁਹੰਮਦ ਹਮਜ਼ਾ ਨੇ ਦੱਸਿਆ ਕਿ ਪਿਛਲੇ ਮਹੀਨੇ ਸਰਕਾਰ ਵੱਲੋਂ ਲਾਕਡਾਊਨ ਵਿਚ ਢਿੱਲ ਦਿੱਤੇ ਜਾਣ ਪਿੱਛੋਂ ਕਾਰਖਾਨਿਆਂ, ਸ਼ਾਪਿੰਗ ਮਾਲ ਤੇ ਦੂਜੇ ਸਟੋਰਾਂ ਵਿਚ ਕਰਮਚਾਰੀਆਂ ਲਈ ਮਾਸਕ ਪਹਿਲੇ ਹੀ ਲਾਜ਼ਮੀ ਕੀਤਾ ਜਾ ਚੁੱਕਾ ਹੈ। ਬੀਤੇ ਸ਼ਨਿਚਰਵਾਰ ਨੂੰ ਸਿਹਤ ਮਾਮਲਿਆਂ ‘ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਲਾਹਕਾਰ ਜ਼ਫਰ ਮਿਰਜ਼ਾ ਨੇ ਕਿਹਾ ਸੀ ਕਿ ਸਰਕਾਰ ਆਮ ਲੋਕਾਂ ਲਈ ਮਸਜਿਦਾਂ, ਬਾਜ਼ਾਰਾਂ, ਸ਼ਾਪਿੰਗ ਮਾਲ ਅਤੇ ਜਨਤਕ ਟ੍ਾਂਸਪੋਰਟ ਵਿਚ ਮਾਸਕ ਪਾਉਣਾ ਲਾਜ਼ਮੀ ਕਰ ਚੁੱਕੀ ਹੈ। ਇਸ ਕਦਮ ਨਾਲ ਮਹਾਮਾਰੀ ਦੀ ਰੋਕਥਾਮ ਵਿਚ ਮਦਦ ਮਿਲੇਗੀ।

Previous articleਪਿੰਡ ਨੰਗਲਾ ਦੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਨਾਲ ਮੌਤ
Next article‘Ruckus on Goa’s first Vande Bharat flight unacceptable’