ਇਸਲਾਮਾਬਾਦ ’ਚ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਲਾਪਤਾ

ਨਵੀਂ ਦਿੱਲੀ(ਸਮਾਜਵੀਕਲੀ) :   ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦੋ ਜੂਨੀਅਰ ਅਧਿਕਾਰੀ ਸੋਮਵਾਰ ਸਵੇਰ ਤੋਂ ਲਾਪਤਾ ਹਨ। ਸੂਤਰਾਂ ਨੇ ਕਿਹਾ ਕਿ ਦੋਵੇਂ ਅਧਿਕਾਰੀ ਅੱਜ ਸਵੇਰੇ ਸਰਕਾਰੀ ਡਿਊਟੀ ਲਈ ਹਾਈ ਕਮਿਸ਼ਨ ਤੋਂ ਇਕ ਵਾਹਨ ’ਤੇ ਨਿਕਲੇ ਸਨ, ਪਰ ਦੋਵੇਂ ਆਪਣੀ ਨਿਰਧਾਰਿਤ ਮੰਜ਼ਿਲ ’ਤੇ ਨਹੀਂ ਪੁੱਜੇ।

ਸੂਤਰਾਂ ਨੇ ਕਿਹਾ ਕਿ ਅਧਿਕਾਰੀ ਪਿਛਲੇ ਤਿੰਨ ਘੰਟਿਆਂ ਤੋਂ ਲਾਪਤਾ ਹਨ। ਅਧਿਕਾਰਤ ਤੌਰ ’ਤੇ ਭਾਵੇਂ ਅਜੇ ਕੁਝ ਵੀ ਕਹਿਣ ਤੋਂ ਟਾਲਾ ਵੱਟਿਆ ਜਾ ਰਿਹੈ, ਪਰ ਭਾਰਤੀ ਅੰਬੈਸੀ ਨੇ ਪਾਕਿਸਤਾਨੀ ਅਥਾਰਿਟੀਜ਼ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਂਜ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਜੇ ਪਿਛਲੇ ਦਿਨੀਂ ਭਾਰਤ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਜਾਸੂਸੀ ਦੇ ਦੋਸ਼ਾਂ ਤਹਿਤ ਮੁਲਕ ਛੱਡਣ ਲਈ ਆਖ ਦਿੱਤਾ ਸੀ।

Previous articleਮੌਨਸੂਨ ਉੱਤਰ ਭਾਰਤ ’ਚ 25-26 ਜੂਨ ਤਕ ਦੇੇਵੇਗੀ ਦਸਤਕ
Next articleਮ੍ਰਿਤਕਾਂ ਦਾ ਸਸਕਾਰ: ਐੱਨਜੀਓ ਦੀ ਪੇਸ਼ਕਸ਼ ’ਤੇ ਅਦਾਲਤ ਨੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ