ਇਲਾਕੇ ਦੇ ਪਿੰਡਾਂ ’ਚ ਖਾਣਯੋਗ ਸਮਾਨ ਦੇ ਸੈਂਕੜੇ ਪੈਕਟ ਵੰਡੇ

ਫਿਲੌਰ/ਅੱਪਰਾ-(ਸਮਾਜਵੀਕਲੀ,ਦੀਪਾ)– ਬਾਬੂ ਰਾਮ ਸਰਾਫ਼ ਐਂਡ ਸੰਨਜ਼ ਜਵੈਲਰਜ਼, ਅੱਪਰਾ ਦੇ ਮਾਲਕ ਪ੍ਰਮੋਦ ਕੁਮਾਰ ਘਈ (ਬਿੱਟੂ ਸਰਾਫ਼) ਤੇ ਵਰਿੰਦਰ ਕੁਮਾਰ ਘਈ (ਬਿੱਲਾ ਸਰਾਫ਼) ਵਲੋਂ ਇਲਾਕੇ ਦੇ ਲਗਭਗ 30 ਪਿੰਡਾਂ ’ਚ ਜਰੂਰਤਮੰਦ ਪਰਿਵਾਰਾਂ ਨੂੰ ਸੈਂਂਕੜੇ ਪੈਕਟ ਖਾਣਯੋਗ ਸਮਾਨ ਦੇ ਵੰਡੇ ਗਏ, ਜਿਸ ’ਚ ਆਟਾ, ਦਾਲਾਂ, ਚੌਲ, ਤੇਲ, ਨਮਕ, ਮਿਰਚ, ਮਸਾਲਾ, ਹਲਦੀ, ਆਲੂ, ਪਿਆਜ਼ ਤੇ ਹੋਰ ਸਮਾਨ ਸ਼ਾਮਲ ਸਨ। ਇਸ ਨੇਕ ਕਾਰਜ ’ਚ ਦਰਬਾਰ ਸਰਬ ਸਖੀ ਸੁਲਤਾਨ ਲੱਖ ਦਾਤਾ ਪੀਰ ਕਮੇਟੀ ਹਜ਼ਰਤ ਗੌਂਸਪਾਕ ਗੌਸਲੇ ਆਜ਼ਮ (ਰਜ਼ਿ.), ਵਿਸ਼ਾਲ ਗੋਇਲ, ਸਰਪੰਚ ਗਿਆਨ ਸਿੰਘ, ਗੁਰਪਾਲ ਸਿੰਘ ਮੈਂਬਰ ਪੰਚਾਇਤ, ਨੋਨੀ ਖੋਸਲਾ, ਹੈਪੀ ਜੌਹਲ ਖਾਲਸਾ, ਵਿੱਕੀ ਰਾਜਪੂਤ, ਕਾਲਾ ਟਿੱਕੀਆਂ ਵਾਲਾ, ਛਿੰਦਾ ਕੈਨੇਡਾ ਤੇ ਸਮੂਹ ਗ੍ਰਾਮ ਪੰਚਾਇਤ ਨੇ ਰਾਸ਼ਨ ਵੰਡਣ ’ਚ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਰਾਸ਼ਨ ਦੇ ਪੈਕਟ ਪੈਕ ਕਰਦੇ ਹੋਏ ਸੇਵਾਦਾਰ।

Previous articleਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਜਲੰਧਰ ਨੇ ਫਿਲੌਰ ਦਾ ਲਿਆ ਜਾਇਜ਼ਾ
Next articleਅੱਧਾ ਕਿਲੋ ਦੇ ਕਰੀਬ ਸ਼ਿਮਲਾ ਮਿਰਚ ਪੈਦਾ ਕਰ ਕਿਸਾਨ ਨੇ ਕੀਤਾ ਕੀਰਤੀਮਾਨ ਸਥਾਪਿਤ