ਇਮਰਾਨ ਬੋਲੇ, ਦਰੱਖਤ ਰਾਤ ਨੂੰ ਛੱਡਦੇ ਹਨ ਆਕਸੀਜਨ,ਸੋਸ਼ਲ ਮੀਡੀਆ ‘ਤੇ ਰੱਜ ਕੇ ਹੋਏ ਟ੍ਰੋਲ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਘੱਟ ਗਿਆਨ ਦਾ ਇਕ ਨਵਾਂ ਨਮੂਨਾ ਪੇਸ਼ ਕੀਤਾ ਹੈ। ਉਨ੍ਹਾਂ ਨੇ ਇਕ ਸਮਾਰੋਹ ਵਿਚ ਆਪਣੇ ਭਾਸ਼ਣ ਵਿਚ ਕਿਹਾ ਕਿ ਦਰੱਖਤ ਰਾਤ ਨੂੰ ਆਕਸੀਜਨ ਛੱਡਦੇ ਹਨ। ਉਨ੍ਹਾਂ ਦੀ ਇਸ ਗੱਲ ਦਾ ਸੋਸ਼ਲ ਮੀਡੀਆ ‘ਤੇ ਜੰਮ ਕੇ ਮਜ਼ਾਕ ਉਡਾਇਆ ਗਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ ਵਿਚ ਇਮਰਾਨ ਖ਼ਾਨ ਨੂੰ ਇਕ ਰੈਲੀ ਵਿਚ ਮੰਚ ਤੋਂ ਕਹਿੰਦੇ ਸੁਣਿਆ ਗਿਆ, ’70 ਫ਼ੀਸਦੀ ਜੋ ਗ੍ਰੀਨ ਕਵਰ ਸੀ, 10 ਸਾਲਾਂ ਅੰਦਰ ਉਹ ਘੱਟ ਹੋਇਆ। ਉਸ ਦੇ ਨਤੀਜੇ ਤਾਂ ਆਉਣੇ ਸਨ ਕਿਉਂਕਿ ਦਰੱਖਤ ਹਵਾ ਨੂੰ ਸਾਫ਼ ਕਰਦੇ ਹਨ। ਰਾਤ ਨੂੰ ਆਕਸੀਜਨ ਦਿੰਦੇ ਹਨ। ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦੇ ਹਨ।’

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਸੇ ਭਾਸ਼ਣ ‘ਤੇ ਸੋਸ਼ਲ ਮੀਡੀਆ ਵਿਚ ਇਕ ਯੂਜ਼ਰ ਨੇ ਲਿਖਿਆ, ‘ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਦਾ ਤਾਜ਼ਾ ਗਿਆਨ ਹੈ ਕਿ ਦਰੱਖਤ ਰਾਤ ਨੂੰ ਆਕਸੀਜਨ ਛੱਡਦੇ ਹਨ, ਕਾਰਬਨ ਡਾਈਆਕਸਾਈਡ ਨਹੀਂ। ਮੈਂ ਤੁਹਾਡੇ ਵਰਗੇ ਆਕਸਫੋਰਡ ਗ੍ਰੈਜੂਏਟ ਦਾ ਬਹੁਤ ਸਨਮਾਨ ਕਰਦਾ ਹਾਂ ਪ੍ਰੰਤੂ ਤੁਸੀਂ ਮੇਰੇ ਪੁੱਤਰ ਦੀ ਸੱਤਵੀਂ ਦੀ ਬਾਇਓਲੋਜੀ ਦਾ ਪਾਠ ਪੜ੍ਹ ਲਵੋ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਸ਼ੁਕਰ ਹੈ ਖ਼ੁਦਾ ਦਾ ਇਹ ਜਨਾਬ ਮੇਰੇ ਹਿਸਟਰੀ ਜਾਂ ਜੋਗਰਫੀ ਦੇ ਟੀਚਰ ਨਹੀਂ ਸਨ।’

ਇਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਉਨ੍ਹਾਂ ਦੇ ਵਿਚਾਰ ਨਾਲ ਜਰਮਨੀ ਨਾਲ ਲੱਗਦੇ ਜਾਪਾਨ ਬਾਰਡਰ ‘ਤੇ ਜੋ ਦਰੱਖਤ ਲਗਾਏ ਗਏ ਹਨ ਉਹ ਸ਼ਾਇਦ ਰਾਤ ਨੂੰ ਆਕਸੀਜਨ ਦਿੰਦੇ ਹਨ। ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ ਕਿ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੇ ਇਸ ਬੰਦੇ ਨੇ ਵਾਕਈ ਉਥੋਂ ਪ੍ਰੀਖਿਆ ਪਾਸ ਵੀ ਕੀਤੀ ਹੈ ਜਾਂ ਨਹੀਂ। ਸੋਸ਼ਲ ਮੀਡੀਆ ‘ਤੇ ਇਕ ਭਾਰਤੀ ਯੂਜ਼ਰ ਨੇ ਵਿਅੰਗ ਕਰਦੇ ਹੋਏ ਕਿਹਾ, ‘ਹੋ ਸਕਦਾ ਹੈ ਪਾਕਿਸਤਾਨ ਵਿਚ ਅਜਿਹਾ ਹੀ ਹੁੰਦਾ ਹੋਵੇ ਪ੍ਰੰਤੂ ਭਾਰਤ ਅਤੇ ਬਾਕੀ ਦੁਨੀਆ ਵਿਚ ਆਮ ਕਰ ਕੇ ਦਰੱਖਤ-ਪੌਦੇ ਰਾਤ ਨੂੰ ਆਕਸੀਜਨ ਨਹੀਂ ਛੱਡਦੇ ਹਨ।’

Previous articleNew Army Chief soon, Vice Chief Naravane is front runner
Next articleNAC-like body to implement govt agenda likely in Maharashtra