ਇਤਿਹਾਸਕ ਫ਼ੈਸਲਾ: ਇੰਗਲੈਂਡ-ਪਾਕਿ ਕ੍ਰਿਕਟ ਲੜੀ ਵਿੱਚ ਨੋਬਾਲ ਦਾ ਫੈਸਲਾ ਟੀਵੀ ਅੰਪਾਇਰ ਕਰੇਗਾ

ਦੁਬਈ, (ਸਮਾਜ ਵੀਕਲੀ) : ਕ੍ਰਿਕਟ ਇਤਿਹਾਸ ਵਿਚ ਪਹਿਲੀ ਵਾਰ ਇੰਗਲੈਂਡ ਅਤੇ ਪਾਕਿਸਤਾਨ ਟੈਸਟ ਵਿਚਾਲੇ ਲੜੀ ਦੌਰਾਨ ਫਰੰਟਫੁੱਟ ਨੋਬਾਲ ਦਾ ਫ਼ੈਸਲਾ ਫੀਲਡ ਅੰਪਾਇਰ ਨਹੀਂ ਬਲਕਿ ਟੀਵੀ ਅੰਪਾਇਰ ਕਰੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਅੱਜ ਕਿਹਾ ਕਿ ਫਰੰਟਫੁੱਟ ਨੋਬਲ ਤਕਨਾਲੋਜੀ ਦੀ ਸਮੀਖਿਆ ਕਰਨ ਤੋਂ ਬਾਅਦ ਭਵਿੱਖ ਵਿੱਚ ਇਸ ਦੀ ਵਰਤੋਂ ਜਾਰੀ ਰੱਖਣ ਦਾ ਫੈਸਲਾ ਲਿਆ ਜਾਵੇਗਾ। ਆਈਸੀਸੀ ਨੇ ਟਵੀਟ ਕੀਤਾ, “ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਲੜੀ ਵਿਚ ਫਰੰਟਫੁੱਟ ਨੋਬਲ ਤਕਨਾਲੋਜੀ ਦੀ ਵਰਤੋਂ ਕੀਤੀ ਜਾਏਗੀ। ਦੋਵਾਂ ਟੀਮਾਂ ਨੇ ਇਸ ਲਈ ਸਹਿਮਤੀ ਪ੍ਰਗਟਾਈ ਹੈ। ਜੇ ਇਹ ਤਕਨੀਕ ਸਫਰ ਰਹਿੰਦੀ ਹੈ ਤਾਂ ਭਵਿੱਖ ਵਿੱਚ ਇਸ ਦੀ ਵਰਤੋਂ ਕੀਤੀ ਜਾਵੇਗੀ।”

Previous articleਕਸ਼ਮੀਰ ਮੁੱਦਾ ਆਲਮੀ ਪੱਧਰ ’ਤੇ ਊਠਾਊਂਦਾ ਰਹਾਂਗਾ: ਇਮਰਾਨ
Next articleਆਈਪੀਐੱਲ ’ਚੋਂ ਬਾਹਰ ਹੋ ਸਕਦੀ ਹੈ ਵੀਵੋਆਈਪੀਐੱਲ ’ਚੋਂ ਬਾਹਰ ਹੋ ਸਕਦੀ ਹੈ ਵੀਵੋ