ਇਟਲੀ ਵਿਚ ਸਿੱਖ ਭਾਈਚਾਰੇ ਵਲੋਂ ਕੀਤੇ ਜਾ ਰਹੇ ਸੇਵਾ ਕਾਰਜ ਸਲਾਂਘਾਯੋਗ-ਪ੍ਰ:ਰਸਪਾਲ ਸਿੰਘ ਸਮਰਾ,ਬੋਬੀ ਅੱਟਵਾਲ

ਇਟਲੀ ਨਕੋਦਰ (ਹਰਜਿੰਦਰ ਛਾਬੜਾ)ਪਤਰਕਾਰ 9592282333

(ਸਮਾਜਵੀਕਲੀ) :   ਇਟਲੀ ਵਿਚ ਕਰੋਨਾ ਵਾਇਰਸ ਦੀ ਮਹਾਂਮਾਰੀ ਦੋਰਾਨ ਸਿੱਖ ਭਾਈ ਭਾਈਚਾਰੇ ਅਤੇ ਹੋਰ ਧਾਰਮਿਕ ਸੰਸਥਾਵਾ ਵਲੋਂ ਇਟਾਲੀਅਨ ਸਰਕਾਰ ਅਤੇ ਲੋਕਾਂ ਦੀ ਤਨ ਮਨ ਧੰਨ ਨਾਲ ਸੇਵਾ ਕਰਕੇ ਸਾਰੇ ਹੀ ਸੰਸਾਰ ਦਾ ਮਨ ਮੋਹ ਲਿਆ ਹੈ ਜੋ ਅੱਜ ਸਾਰੇ ਜਗਤ ਵਿਚ ਸਿੱਖ ਕੋਮ ਦੀ ਚੜਦੀ ਕਲਾ ਹੋ ਰਹੀ ਜੋ ਇੱਕ ਸਲਾਂਘਾਯੋਗ ਸੇਵਾ ਕਾਰਜ ਹੈ।
ਉਕਤ ਸਬਦ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਦੇ ਪ੍ਰਧਾਨ ਭਾਈ ਰਸਪਾਲ ਸਿੰਘ ਸਮਰਾ ਅਤੇ ਸਹੀਦ ਭਗਤ ਸਿੰਘ ਸਭਾ ਰੋਮ(ਇਟਲੀ) ਦੇ ਸਰਪ੍ਰਸਤ ਕੁਲਵਿੰਦਰ ਸਿੰਘ ਬੋਬੀ ਅੱਟਵਾਲ ਨੇ ਇਟਲੀ ਭਰ ਤੋ ਸਿੱਖਾਂ ਵਲੋਂ ਇਟਲੀ ਸਰਕਾਰ ਦੀ ਮਾਲੀ ਮਦੱਦ ਕਰਨ ਤੇ ਸੇਵਾ ਕਾਰਜ ਦੀ ਪ੍ਰੋੜਤਾ ਕਰਦੇ ਹੋਏ ਕਹੇ।ਉਨਾਂ ਕਿਹਾ ਕਿ ਸਾਰੇ ਹੀ ਸੰਸਾਰ ਭਰ ਵਿਚ ਇਸ ਮਹਾਂਮਾਰੀ ਨੇ ਆਪਣਾ ਕਹਿਰ ਪਾਇਆ ਹੋਇਆ ਹੈ ਜਿਸ ਦੋਰਾਨ ਸਿੱਖ ਕੋਮ ਗੁਰੂ ਕੇ ਲੰਗਰ ਅਤੇ ਮਾਲੀ ਸਹਾਇਤਾ ਰਾਹੀ ਸੇਵਾ ਕਰ ਰਹੀ ਜਿਸ ਦੀ ਸਾਰੇ ਹੀ ਵਰਲਡ ਵਿਚ ਸਲਾਂਘਾਂ ਕੀਤੀ ਜਾ ਰਹੀ ਹੈ।
ਉਨਾ ਕਿਹਾ ਸਿੱਖ ਕੋਮ ਜਦ ਵੀ ਕਿਸੇ ਦੇਸ ਵਿਦੇਸ ਵਿਚ ਮੁੱਸਕਿਲ ਆਉਦੀ ਹੈ ਤਾਂ ਸਿੱਖ ਕੋਮ ਦੇ ਝਾਜਾਰੂ ਅੱਗੇ ਹੋ ਕੇ ਸੇਵਾ ਕਾਰਜ ਕਰਨ ਲਗ ਜਾਂਦੇ ਹਨ ਇਹ ਸਭ ਕੁੱਝ ਪ੍ਰਮਾਤਮਾਂ ਦੀ ਹੀ ਦੇਣ ਹੈ ਜੋ ਆਪ ਹਾਜਰ ਨਾਜਰ ਹੋ ਕੇ ਕਾਰਜ ਕਰਵਾਉਦਾਂ ਹੈ।
Previous articleCovid-19 : ਅਮਰੀਕਾ ਪੁਲਿਸ ਨੇ ਸਿੱਖ ਭਾਈਚਾਰੇ ਦੇ ਲੋਕਾਂ ਉਪਰ ਕੀਤੀ ਫੁੱਲਾਂ ਦੀ ਵਰਖਾ
Next articleਬੁਨਿਆਦ