ਇਟਲੀ: ਫਲੈਟ ਦੀ ਕੰਧ ’ਚੋਂ 15 ਮਿਲੀਅਨ ਯੂਰੋ ਬਰਾਮਦ, ਤਿੰਨ ਕਾਬੂ

ਮਿਲਾਨ (ਇਟਲੀ) (ਸਮਾਜਵੀਕਲੀ): ਇਟਲੀ ਪੁਲੀਸ ਨੇ ਮਿਲਾਨ ਵਿਚ ਇੱਕ ਫਲੈਟ ਦੀ ਕੰਧ ’ਚੋਂ ਨਸ਼ਾ ਤਸਕਰਾਂ ਵਲੋਂ ਲੁਕਾਏ 15 ਮਿਲੀਅਨ ਯੂਰੋ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਫ੍ਰਾਂਸਿਸਕੋ ਮੈਸੀਮਿਲਿਆਨੋ (47), ਉਸ ਦੇ ਪਿਤਾ ਜੁਸੇਪੇ (69) ਅਤੇ ਕਾਰਮੇਲੋ ਪੇਨਸੀ (45) ਨੇ ਮੰਨਿਆ ਕਿ ਉਨ੍ਹਾਂ ਨੇ ਕੰਧ ਵਿਚ ਇਕ ਮੋਰੀ ਬਣਾਈ ਸੀ, ਜਿਸ ਵਿੱਚ ਉਨ੍ਹਾਂ ਯੂਰੋ ਨਾਲ ਭਰੇ 28 ਬਕਸੇ ਰੱਖੇ ਸਨ।

Previous articleI think it’s great for the game: Anderson on Tests against WI
Next articleGilchrist lauds efforts of Indian nurse in Australia amid COVID-19