ਇਜ਼ਰਾਈਲ ਤੇ ਯੂਏਈ ਵਿਚਾਲੇ ਪਹਿਲੀ ਇਤਿਹਾਸਕ ਕਾਰੋਬਾਰੀ ਉਡਾਣ ਰਵਾਨਾ

ਅਵੀਵ (ਸਮਾਜ ਵੀਕਲੀ) : ਇਜ਼ਰਾਈਲ ਤੇ ਯੂਏਈ ਵਿਚਾਲੇ ਪਹਿਲੀ ਇਤਿਹਾਸਿਕ ਕਾਰੋਬਾਰੀ ਉਡਾਣ ਅੱਜ ਇੱਥੋਂ ਦੇ ਬੇਨ ਗੁਰੀਅਨ ਹਵਾਈ ਅੱਡੇ ਤੋਂ ਅਬੂ ਧਾਬੀ ਲਈ ਰਵਾਨਾ ਹੋਈ। ਅਮਰੀਕਾ ਦੀ ਸਾਲਸੀ ਕਾਰਨ ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਸੁਧਰਨ ਤੋਂ ਕੁਝ ਦਿਨਾਂ ਬਾਅਦ ਇਸ ਜਹਾਜ਼ ਨੇ ਉਡਾਣ ਭਰੀ ਹੈ।

ਇਹ ਉਡਾਣ ਕੌਮੀ ਸੁਰੱਖਿਆ ਸਲਾਹਕਾਰ ਮੀਰ ਬੇਨ ਸ਼ੱਬਾਤ ਦੀ ਅਗਵਾਈ ਹੇਠਲੇ ਉੱਚ ਪੱਧਰੀ ਇਜ਼ਰਾਇਲੀ ਵਫ਼ਦ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਤੇ ਜਵਾਈ ਜੈਰੇਡ ਕੁਸ਼ਨਰ ਤੇ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਸਲਾਹਕਾਰ ਰੌਬਰਟ ਓ’ਬ੍ਰਾਇਨ ਦੀ ਅਗਵਾਈ ਹੇਠਲੇ ਵਫ਼ਦ ਨੂੰ ਲੈ ਕੇ ਜਾ ਰਹੀ ਹੈ।

ਇਜ਼ਰਾਈਲ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ 13 ਅਗਸਤ ਨੂੰ ਐਲਾਨ ਕੀਤਾ ਸੀ ਕਿ ਉਹ ਅਮਰੀਕਾ ਦੀ ਸਾਲਸੀ ਨਾਲ ਹੋਏ ਸਮਝੌਤੇ ਤਹਿਤ ਮੁਕੰਮਲ ਕੂਟਨੀਤਕ ਸਬੰਧ ਸਥਾਪਿਤ ਕਰ ਰਹੇ ਹਨ। ਇਸ ਸੌਦੇ ਤਹਿਤ ਇਜ਼ਰਾਈਲ ਨੂੰ ਪੱਛਮੀ ਦੇ ਕੁਝ ਹਿੱਸਿਆਂ ਨੂੰ ਆਪਣੇ ਅਧਿਕਾਰ ਖੇਤਰ ’ਚ ਮਿਲਾਉਣ ਦੀ ਆਪਣੀ ਯੋਜਨਾ ’ਤੇ ਰੋਕ ਲਗਾਉਣੀ ਹੈ। ਇਸ ਕਦਮ ਨੂੰ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ।

ਬੇਨ ਗੁਰੀਅਨ ਹਵਾਈ ਅੱਡੇ ’ਤੇ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਕੁਸ਼ਨਰ ਨੇ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਇਹ ਹੋਰ ਵਧੇਰੇ ਇਤਿਹਾਸਕ ਸਫ਼ਰ ਦੀ ਸ਼ੁਰੂਆਤ ਕਰੇਗਾ।

Previous articleਟਰੰਪ ’ਤੇ ਸਿਆਸੀ ਲਾਹੇ ਲਈ ਨਸਲੀ ਤਣਾਅ ਭੜਕਾਉਣ ਦਾ ਦੋਸ਼
Next articleIndia, China engage in 3rd military dialogue after fresh skirmishes at Pangong Tso