ਇਆਲੀ ਦੀ ਚੋਣ ਮੁਹਿੰਮ ‘ਚ ਅਕਾਲੀ ਦਲ ਦੇ ਸਾਰੇ ਵਿੰਗਾਂ ਦੇ ਆਗੂ ਡੱਟੇ

ਕੈਪਸ਼ਨ — ਮੁੱਲਾਂਪੁਰ ਵਿਖੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਛੋਟੇ ਭਰਾ ਹਰਕਿੰਦਰ ਸਿੰਘ ਇਆਲੀ ਨਾਲ ਖੜੇ ਵੱਖ-ਵੱਖ ਭਾਈਚਾਰੇ ਦੇ ਆਗੂ।
ਮੁੱਲਾਂਪੁਰ ਦਾਖਾ,(ਹਰਜਿੰਦਰ ਛਾਬੜਾ) — ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਉੱਪ ਚੋਣ ਲਈ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਸਮੁੱਚੀ ਅਕਾਲੀ ਲੀਡਰਸ਼ਿੱਪ ਵੱਲੋਂ ਪੂਰੇ ਜੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਇਸ ਦੌਰਾਨ ਅਕਾਲੀ ਦਲ ਦੇ ਵੱਖ-ਵੱਖ ਵਿੰਗਾਂ ਨਾਲ ਸਬੰਧਤ ਆਗੂਆਂ ਵੱਲੋਂ ਹਲਕਾ ਦਾਖਾ ਵਿਚ ਸ. ਇਆਲੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਨਾਂ ਵੱਲੋਂ ਮਨਪ੍ਰੀਤ ਸਿੰਘ ਇਆਲੀ ਦੇ ਛੋਟੇ ਭਰਾ ਹਰਕਿੰਦਰ ਸਿੰਘ ਇਆਲੀ ਨਾਲ ਮੀਟਿੰਗ ਕਰਕੇ ਚੋਣ ਪ੍ਰਚਾਰ ਸਬੰਧੀ ਵਿਚਾਰਾਂ ਕੀਤੀਆਂ।
          ਇਸ ਮੌਕੇ ਆਗੂਆਂ ਨੇ ਦੱਸਿਆ ਕਿ ਹਲਕਾ ਦਾਖਾ ਦੇ ਹਰ ਇੱਕ ਭਾਈਚਾਰੇ ਵੱਲੋਂ ਸ. ਮਨਪ੍ਰੀਤ ਸਿੰਘ ਇਆਲੀ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਹਲਕੇ ਦੇ ਲੋਕ ਉਨਾਂ ਵੱਲੋਂ ਕਰਵਾਏ ਕੰਮਾਂ ਤੋਂ ਪੂਰੀ ਤਰਾਂ ਖੁਸ਼ ਹਨ ਅਤੇ ਉਹ ਭਾਰੀ ਵੋਟਾਂ ਨਾਲ ਮਨਪ੍ਰੀਤ ਸਿੰਘ ਇਆਲੀ ਨੂੰ ਜਿਤਾਉਣਗੇ। ਇਸ ਮੌਕੇ ਚੇਅਰਮੈਨ ਕ੍ਰਿਸ਼ਚਨ ਵੈਲਫੇਅਰ ਬੋਰਡ ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਅਮਨਦੀਪ ਗਿੱਲ ਸੁਪਾਰੀਵਿੰਡ ਜੱਥੇਬੰਦਕ ਸਕੱਤਰ ਅਕਾਲੀ ਦਲ, ਚਰਨ ਸਿੰਘ ਪ੍ਰਧਾਨ ਸਵਰਨਕਾਰ ਐਸੋਸੀਏਸ਼ਨ, ਡਾ. ਜਤਿੰਦਰ ਕੁਮਾਰ, ਰਾਜ ਕੁਮਾਰ ਗਿੱਲ ਲੁਧਿਆਣਾ, ਪ੍ਰਧਾਨ ਰਾਜ ਸੰਧੂ, ਪਾਸਟਰ ਸੁਸ਼ੀਲ ਮਸ਼ੀਹ,ਪਾਸਟਰ ਅਲੀਸ਼ਾ ਮਸੀਹ ਆਦਿ ਆਗੂ ਹਾਜ਼ਰ ਸਨ।
Previous articleਸਿੱਖ ਰਹਿਤ ਮਰਿਯਾਦਾ ਅਨੁਸਾਰ ਨਿਸ਼ਾਨ ਸਾਹਿਬਾਨ ਦੇ ਪੁਸ਼ਾਕਿਆਂ ਦਾ ਰੰਗ ਬਸੰਤੀ ਜਾਂ ਸੁਰਮਈ ਵਰਤਣ ਦੀ ਅਪੀਲ
Next articleRanchi Test: Kohli’s struggle with DRS continues