ਆਸੀਆਨ, ਚੀਨ ਸਣੇ 15 ਦੇਸ਼ਾਂ ਵਿਚਾਲੇ ਵਿਸ਼ਵ ਦਾ ਸਭ ਤੋਂ ਵੱਡਾ ਵਪਾਰਕ ਸਮਝੌਤਾ

ਹਨੋਈ (ਵੀਅਤਨਾਮ) (ਸਮਾਜ ਵੀਕਲੀ): ਚੀਨ ਅਤੇ 14 ਹੋਰ ਦੇਸ਼ਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਵਪਾਰਕ ਸਮੂਹ ਬਣਾਉਣ ਲਈ ਸਹਿਮਤੀ ਜਤਾਈ ਹੈ, ਜਿਸ ਵਿੱਚ ਇੱਕ ਤਿਹਾਈ ਆਰਥਿਕ ਗਤੀਵਿਧੀ ਸ਼ਾਮਲ ਹੋਣਗੀਆਂ। ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਉਮੀਦ ਹੈ ਕਿ ਇਸ ਸਮਝੌਤੇ ਨਾਲ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਈ ਆਰਥਿਕ ਮੰਦਹਾਲੀ ਨੂੰ ਜਲਦੀ ਠੀਕ ਕਰਨ ਵਿੱਚ ਸਹਾਇਤਾ ਮਿਲੇਗੀ।

ਸਮੁੱਚੀ ਖੇਤਰੀ ਆਰਥਿਕ ਭਾਈਵਾਲੀ (ਆਰਸੀਈਪੀ) ’ਤੇ 10 ਦੇਸ਼ਾਂ ਵਾਲੇ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰ ਸੰਘ(ਆਸੀਅਨ) ਦੇ ਸਾਲਾਨਾ ਸੰਮੇਲਨ ਦੇ ਦੌਰਾਨ ਅੱਜ ਡਿਜੀਟਲੀ ਦਸਤਖਤ ਕਰ ਦਿੱਤੇ ਗਏ। ਸਮਝੌਤੇ ਵਿੱਚ ਆਸੀਆਨ 10 ਦੇਸ਼ਾਂ ਤੋਂ ਇਲਾਵਾ ਚੀਨ, ਜਾਪਾਨ, ਦੱਖਣੀ ਕੋਰੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਸਮਝੌਤੇ ਵਿੱਚ ਦੁਬਾਰਾ ਸ਼ਾਮਲ ਹੋਣ ਲਈ ਭਾਰਤ ਲਈ ਦਰ ਖੋਲ੍ਹ ਦਿੱਤੇ ਗਏ ਹਨ। ਸਮਝੌਤੇ ਤਹਿਤ ਆਪਣੀ ਮਾਰਕੀਟ ਖੋਲ੍ਹਣ ਦੀ ਲੋੜ ਕਾਰਨ ਘਰੇਲੂ ਪੱਧਰ ‘ਤੇ ਵਿਰੋਧ ਕਾਰਨ ਭਾਰਤ ਇਸ ਵਿਚੋਂ ਬਾਹਰ ਆ ਗਿਆ ਸੀ।

Previous articleਪਾਕਿਸਤਾਨ: ਜਬਰ-ਜਨਾਹ ਕੇਸਾਂ ਦੇ ਛੇਤੀ ਨਿਬੇੜੇ ਲਈ ਬਣਨਗੀਆਂ ਵਿਸ਼ੇਸ਼ ਅਦਾਲਤਾਂ
Next articleਟਰੰਪ, ਬਾਇਡਨ ਤੇ ਹੈਰਿਸ ਵੱਲੋਂ ਦੀਵਾਲੀ ਤੇ ਨਵੇਂ ਸਾਲ ਦੀਆਂ ਵਧਾਈਆਂ