ਆਸਟਰੇਲੀਆ ’ਚ ਲੁੱਟ ਦੇ ਇਰਾਦੇ ਨਾਲ ਪੰਜਾਬੀ ਨੌਜਵਾਨ ਦੀ ਕੁੱਟਮਾਰ

ਬ੍ਰਿਸਬਨ (ਸਮਾਜ ਵੀਕਲੀ) : ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ’ਚ ਪੰਜਾਬੀ ਨੌਜਵਾਨ ਤੇਜਿੰਦਰ ਸਿੰਘ ਦੀ ਚਾਰ ਨੌਜਵਾਨਾਂ ਵੱਲੋਂ ਲੁੱਟ-ਖਸੁੱਟ ਦੇ ਇਰਾਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਜ਼ਖ਼ਮੀ ਹਾਲਤ ’ਚ ਪੀੜਤ  ਨੇ ਦੱਸਿਆ ਕਿ ਉਹ ਸਵੇਰੇ ਪੌਣੇ ਛੇ ਵਜੇ ਕੰਮ ਲਈ ਨਿਕਲਿਆ ਹੀ ਸੀ ਕਿ  ਹਮਲਾਵਰਾਂ ਨੇ ਚਾਕੂ ਦਿਖਾ ਕੇ ਉਸ ਕੋਲੋਂ ਨਗ਼ਦੀ ਅਤੇ ਹੋਰ ਕੀਮਤੀ ਸਾਮਾਨ ਦੀ ਮੰਗ ਕਰ ਕੇ ਕੁੱਟਮਾਰ ਕੀਤੀ। ਹਮਲਾਵਰਾਂ ’ਚ ਇਕ ਲੜਕੀ ਵੀ ਸ਼ਾਮਲ ਸੀ। ਉਹ ਤੇਜਿੰਦਰ ਦੀ ਅੱਖ ਤੇ ਜਬਾੜੇ ਉਤੇ ਗੰਭੀਰ ਸੱਟਾਂ ਮਾਰ ਕੇ ਫ਼ਰਾਰ ਹੋ ਗਏ।  ਪੁਲੀਸ ਹਮਲਾਵਾਰਾਂ ਦੀ ਤਲਾਸ਼ ਕਰ ਰਹੀ ਹੈ।

Previous articleਬਾਇਡਨ ਦੀ ਹਮਾਇਤ ਲਈ ਬੌਲੀਵੁੱਡ ਗੀਤ ਦਾ ਰੀਮਿਕਸ ਰਿਲੀਜ਼ ਕੀਤਾ
Next articleਅਮਰੀਕਾ ਵਿੱਚ ਮਨਾਈ ਜਾ ਰਹੀ ਹੈ 9/11 ਹਮਲੇ ਦੀ ਵਰ੍ਹੇਗੰਢ