ਆਲ ਇੰਡੀਆ ਅੱਤਿਆਚਾਰ ਵਿਰੋਧੀ ਫਰੰਟ ਪੰਜਾਬ ਦੇ ਗੁਰਲਾਲ ਸੈਲਾ ਪ੍ਰਧਾਨ ਚੁਣੇ ਗਏ

ਅੱਜ “ਆਲ ਇੰਡੀਆ ਅੱਤਿਆਚਾਰ ਵਿਰੋਧੀ ਫਰੰਟ” ਦੀ ਇੱਕ ਹੰਗਾਮੀ ਮੀਟਿੰਗ ਫਰੰਟ ਦੇ ਚੇਅਰਮੈਨ ਸ੍ਰੀ ਭਗਵਾਨ ਸਿੰਘ ਚੌਹਾਨ ਜੀ ਦੀ ਰਹਿਨੁਮਾਈ ਹੇਠ ਟੈਗੋਰ ਨਗਰ ਹੁਸ਼ਿਆਰਪੁਰ ਵਿਖੇ ਹੋਈ , ਜਿਸ ਵਿੱਚ ਫਰੰਟ ਦੇ ਸਰਗਰਮ ਵਰਕਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸਰਵਸੰਮਤੀ ਨਾਲ ਸ਼੍ਰੀ ਗੁਰਲਾਲ ਸੈਲਾ ਨੂੰ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ। ਇਸ ਫੈਸਲੇ ਦਾ ਸਾਰੇ ਵਰਕਰਾਂ ਨੇ ਤਾਲੀਆਂ ਮਾਰ ਕੇ ਸਵਾਗਤ ਕੀਤਾ।
ਇਸ ਮੌਕੇ ਆਪਣੀ ਤਕਰੀਰ ਕਰਦਿਆਂ ਸ਼੍ਰੀ ਭਗਵਾਨ ਸਿੰਘ ਚੌਹਾਨ ਨੇ ਕਿਹਾ ਕਿ ਇਹ ਫਰੰਟ ਜਿਸ ਦੀ ਸਥਾਪਨਾ 2014 ਵਿੱਚ ਹੋਈ ਸੀ ਅਤੇ ਪਹਿਲਾਂ ਵਾਂਗ ਹੀ ਇਹ ਗੈਰਾਜਨੀਤੀਕ ਰਹੇਗਾ । ਉਨ੍ਹਾਂ ਇਹ ਵੀ ਕਿਹਾ ਕਿ ਹਰ ਬੰਦਾ ਅਤੇ ਹਰ ਪਰਿਵਾਰ ਰਾਜਨੀਤੀ ਦੇ ਅਸਰ ਹੇਠ ਹੀ ਆਪਣੀ ਜਿੰਦਗੀ ਜਿਊਣ ਲਈ ਮਜਬੂਰ ਹੈ ਇਸ ਲਈ ਜੇ ਲੋੜ ਪਈ ਤਾਂ ਇਹ ਫਰੰਟ ਸਮਾਜ ਦੇ ਲਈ ਅੱਛਾ ਕੰਮ ਕਰਨ ਵਾਲੇ ਉਮੀਦਵਾਰਾਂ ਦੀ ਮਦਦ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।
ਇਸ ਮੌਕੇ ਪੰਜਾਬ ਇਕਾਈ ਦੇ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੀ ਗੁਰਲਾਲ ਸੈਲਾ ਨੇ ਕਿਹਾ ਕਿ ਉਹ ਫਰੰਟ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਸਮਾਜ ਤੇ ਹੋ ਰਹੇ ਹਰ ਪ੍ਰਕਾਰ ਦੇ ਅੱਤਿਆਚਾਰਾਂ ਦਾ ਵਰਕਰਾਂ ਦੇ ਸਹਿਯੋਗ ਨਾਲ ਡੱਟ ਕੇ ਮੁਕਾਬਲਾ ਕਰਨ ਲਈ ਵਚਨਬੱਧ ਹੋਣਗੇ।
ਇਸ ਮੀਟਿੰਗ ਵਿੱਚ ਸਰਵਸ਼੍ਰੀ ਲੱਕੀ ਚੰਦਨ, ਹਰਵਿੰਦਰ ਸਿੰਘ ਰਹੀਮਪੁਰ, ਕਰਨੈਲ ਸਿੰਘ ਮੁਹੱਲਾ ਰਾਮਗੜ੍ਹ, ਗੁਰਦੀਪ ਸਿੰਘ ਬਜਵਾੜਾ, ਦੀਪ ਸਿੰਘ ਤੁਲਸੀ ਨਗਰ, ਗੁਰਮੇਲ ਸਿੰਘ ਗੋਕਲ ਨਗਰ, ਸੰਨੀ ਚੱਕ ਗੁਜਰਾਂ, ਬਲਵੀਰ ਸਿੰਘ ਕੱਚੇ ਕੁਆਰਟਰ, ਰਾਣਾ ਮਨੋਹਰ ਸਿੰਘ , ਸੁਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸਰਗਰਮ ਮੈਂਬਰ ਹਾਜਰ ਸਨ।

Previous articleIndian pilot not released under any pressure: Pakistan
Next articleਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕੇ.ਪੀ. ਤੇ ਲਾਲੀ ਨੇ ਵੰਡੇ ਪੰਚਾਇਤਾਂ ਨੂੰ ਚੈੱਕ