ਆਰਬੀਆਈ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਜਾਰੀ ਰੱਖਣ ਦੇ ਸੰਕੇਤ: ਸਾਡੇ ਤਰਕਸ਼ ਵਿੱਚ ਤੀਰ ਹਾਲੇ ਨਹੀਂ ਮੁੱਕੇ: ਗਵਰਨਰ

ਮੁੰਬਈ (ਸਮਾਜ ਵੀਕਲੀ) : ਵਿਆਜ ਦਰਾਂ ਵਿਚ ਹੋਰ ਕਟੌਤੀ ਦਾ ਸੰਕੇਤ ਦਿੰਦਿਆਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਆਰਥਿਕਤਾ ਨੂੰ ਬਚਾਉਣ ਲਈ ਚੁੱਕੇ ਕਦਮ ਛੇਤੀ ਵਾਪਸ ਨਹੀਂ ਲਏ ਜਾਣਗੇ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ, “ਭਾਵੇਂ ਦਰ ਵਿੱਚ ਕਟੌਤੀ ਹੋਵੇ ਜਾਂ ਕੋਈ ਨੀਤੀਗਤ ਕਦਮ, ਸਾਡੇ ਤਰਕਸ਼ ਦੇ ਤੀਰ ਅਜੇ ਖ਼ਤਮ ਨਹੀਂ ਹੋਏ।” ਕੇਂਦਰੀ ਬੈਂਕ ਨੇ ਇਸ ਤੋਂ ਪਹਿਲਾਂ ਪਿਛਲੀਆਂ ਦੋ ਮੀਟਿੰਗਾਂ ਵਿੱਚ ਨੀਤੀਗਤ ਦਰ ਵਿੱਚ 1.15 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ। ਇਸ ਵੇਲੇ ਰੈਪੋ ਰੇਟ 4 ਪ੍ਰਤੀਸ਼ਤ, ਰਿਵਰਸ ਰੈਪੋ ਰੇਟ 3.35 ਪ੍ਰਤੀਸ਼ਤ ਅਤੇ ਸੀਮਾਂਤ ਸਥਾਈ ਸਹੂਲਤ (ਐਮਸੀਐਫ) ਦੀ ਦਰ 4.25 ਪ੍ਰਤੀਸ਼ਤ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਕਾਰਨ ਆਰਥਿਕਤਾ ਨੂੰ ਮਜ਼ਬੂਤੀ ਦੇ ਰਾਹ ’ਤੇ ਪਾਉਣ ਲਈ ਸਾਵਧਾਨੀ ਨਾਲ ਅੱਗੇ ਵਧਣਾ ਪਏਗਾ।

Previous articleਕਾਂਗਰਸ ਆਪਣਿਆਂ ’ਤੇ ਨਹੀਂ, ਸਗੋਂ ਭਾਜਪਾ ਊਪਰ ਸਰਜੀਕਲ ਸਟ੍ਰਾਈਕ ਕਰੇ: ਸਿੱਬਲ
Next articleਅਨੁਸ਼ਕਾ ਤੇ ਵਿਰਾਟ ਦੇ ਘਰ ਅਗਲੇ ਸਾਲ ਜਨਵਰੀ ਵਿੱਚ ਵੱਜਣਗੀਆਂ ਕਿਲਕਾਰੀਆਂ