ਆਰਬੀਆਈ ਵੱਲੋਂ ਕਾਰਪੋਰੇਟ ਹਾਊਸਾਂ ਨੂੰ ਬੈਂਕ ਖੋਲ੍ਹਣ ਦੀ ਦਿੱਤੀ ਖੁੱਲ੍ਹ ‘ਤਬਾਹਕੁੰਨ’: ਰਾਜਨ

ਨਵੀਂ ਦਿੱਲੀ (ਸਮਾਜ ਵੀਕਲੀ) : ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਤੇ ਸਾਬਕਾ ਡਿਪਟੀ ਗਵਰਨਰ ਵਿਰਾਲ ਅਚਾਰੀਆ ਨੇ ਕਾਰਪੋਰੇਟ ਹਾਊਸਾਂ ਨੂੰ ਬੈਂਕ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਆਰਬੀਆਈ ਵਰਕਿੰਗ ਗਰੁੱਪ ਦੇ ਫੈਸਲੇ ਨੂੰ ‘ਤਬਾਹਕੁੰਨ’ ਦੱਸਿਆ ਹੈ। ਆਰਬੀਆਈ ਦੇ ਦੋਵਾਂ ਸਾਬਕਾ ਅਧਿਕਾਰੀਆਂ ਨੇ ਇਕ ਸਾਂਝੇ ਮਜ਼ਮੂਨ ਵਿੱਚ ਲਿਖਿਆ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਅਤੇ ਪੁਰਾਣੀਆਂ ਰਵਾਇਤਾਂ ’ਤੇ ਕਾਇਮ ਰਹਿੰਦਿਆਂ ਬੈਂਕਿੰਗ ਸੈਕਟਰ ਵਿੱਚ ਕਾਰੋਬਾਰੀ ਘਰਾਣਿਆਂ ਦੀ ਸ਼ਮੂਲੀਅਤ ਦੀ ਇਸ ਤਜਵੀਜ਼ ਨੂੰ ‘ਠੰਢੇ ਬਸਤੇ ਵਿੱਚ ਪਾਉਣਾ ਹੀ ਸਭ ਤੋਂ ਬਿਹਤਰ ਵਿਕਲਪ ਹੋਵੇਗਾ।’ ਰਾਜਨ ਨੇ ਇਹ ਮਜ਼ਮੂਨ ਅੱਜ ਆਪਣੀ ਲਿੰਕਡਇਨ ਪ੍ਰੋਫਾਈਲ ’ਤੇ ਪੋਸਟ ਕੀਤਾ ਹੈ।

Previous articleNight curfew in Ahmedabad extended till Dec 11
Next articleਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ