ਆਰਫ਼ਾ ਖਾਨਮ ਸ਼ੇਰਵਾਨੀ ਤੇ ਰੋਹਿਨੀ ਮੋਹਨ ਨੂੰ ਚਮੇਲੀ ਦੇਵੀ ਜੈਨ ਐਵਾਰਡ

‘ਦਿ ਵਾਇਰ’ ਦੀ ਆਰਫ਼ਾ ਖਾਨਮ ਸ਼ੇਰਵਾਨੀ ਤੇ ਬੰਗਲੂਰੂ ਦੀ ਫਰੀਲਾਂਸ ਪੱਤਰਕਾਰ ਰੋਹਿਨੀ ਮੋਹਨ ਨੂੰ ਬਿਹਤਰੀਨ ਪੱਤਰਕਾਰ ਦਾ ਇਸ ਸਾਲ ਦਾ ਚਮੇਲੀ ਦੇਵੀ ਜੈਨ ਐਵਾਰਡ ਦਿੱਤਾ ਗਿਆ ਹੈ। ਚੇਨੱਈ ਦੀ ਆਜ਼ਾਦ ਡੇਟਾ ਪੱਤਰਕਾਰ ਰੁਕਮਣੀ ਐੱਸ ਦੇ ਨਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਬਿਆਨ ’ਚ ਕਿਹਾ ਹੈ ਕਿ ਇਸ ਸਾਲਾਨਾ ਐਵਾਰਡ ਲਈ ਦੇਸ਼ ਭਰ ਦੇ ਮੀਡੀਆ ਅਦਾਰਿਆਂ ਵੱਲੋਂ 40 ਦੇ ਕਰੀਬ ਅਰਜ਼ੀਆਂ ਹਾਸਲ ਹੋਈਆਂ ਸਨ। ਜਿਊਰੀ ਵਿੱਚ ਰਾਜਨੀਤਕ ਵਿਗਿਆਨੀ ਜ਼ੋਇਆ ਹਸਨ ਅਤੇ ਪੱਤਰਕਾਰ ਸ੍ਰੀਨਿਵਾਸਨ ਜੈਨ ਤੇ ਮਨੋਜ ਮਿੱਟਾ ਸ਼ਾਮਲ ਸਨ। ਸ਼ੇਰਵਾਨੀ ਨੂੰ ਕਸ਼ਮੀਰ ਤੇ ਉੱਤਰ ਪ੍ਰਦੇਸ਼ ਦੇ ਹਾਲਾਤ ਬਾਰੇ ਰਿਪੋਰਟਿੰਗ ਲਈ ਤੇ ਮੋਹਨ ਨੂੰ ਅਸਾਮ ’ਚ ਐੱਨਆਰਸੀ ਸਬੰਧੀ ਰਿਪੋਰਟਿੰਗ ਲਈ ਐਵਾਰਡ ਦਿੱਤਾ ਗਿਆ ਹੈ।

Previous articleਸੜਕ ਹਾਦਸਿਆਂ ਵਿੱਚ ਤਿੰਨ ਮੌਤਾਂਂ
Next articleਮਹਾਮਾਰੀ ਨੇ ਜ਼ਿੰਦਗੀ ਨੂੰ ਲਗਾਈਆਂ ਬਰੇਕਾਂ