ਆਮਦਨ ਕਰ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਵਿੱਚ ਹਵਾਲਾ ਕਾਰੋਬਾਰੀਆਂ ’ਤੇ ਛਾਪੇ

ਨਵੀਂ ਦਿੱਲੀ (ਸਮਾਜ ਵੀਕਲੀ): ਆਮਦਨ ਕਰ ਵਿਭਾਗ ਨੇ ਕਈ ਹਵਾਲਾ ਅਪਰੇਟਰਾਂ ਅਤੇ ਨਕਲੀ ਬਿੱਲ ਬਣਾਉਣ ਵਾਲੇ ਬਹੁਤ ਸਾਰੇ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਤੇ 5.26 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਬਰਾਮਦ ਕੀਤੀ। ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਨੇ ਕਿਹਾ ਕਿ ਸੋਮਵਾਰ ਨੂੰ ਦਿੱਲੀ-ਐੱਨਸੀਆਰ, ਹਰਿਆਣਾ, ਪੰਜਾਬ, ਉਤਰਾਖੰਡ ਅਤੇ ਗੋਆ ਵਿੱਚ 42 ਥਾਵਾਂ ’ਤੇ ਛਾਪੇ ਮਾਰੇ ਗਏ।

ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ “ਐਂਟਰੀ ਅਪਰੇਸ਼ਨ” ਚਲਾਉਣ ਵਾਲੇ ਲੋਕਾਂ (ਹਵਾਲਾ ਵਰਗੇ ਅਪਰੇਸ਼ਨ ਅਤੇ ਝੂਠੇ ਬਿੱਲਾਂ ਰਾਹੀਂ ਪੈਸਾ ਕਮਾਉਣ ਵਾਲਿਆਂ ਵਿਰੁੱਧ ਕੀਤੀ ਗਈ ਸੀ।”ਸੀਬੀਡੀਟੀ ਨੇ ਬਿਆਨ ਵਿੱਚ ਕਿਹਾ ਕਿ ਛਾਪੇ ਦੌਰਾਨ 2.37 ਕਰੋੜ ਰੁਪਏ ਅਤੇ 2.89 ਕਰੋੜ ਰੁਪਏ ਦੇ ਗਹਿਣੇ ਬਰਾਮਦ ਹੋਏ ਹਨ। 17 ਬੈਂਕ ਲਾਕਰਾਂ ਦੀ ਪਤਾ ਲੱਗਿਆ ਹੈ ਜਿਨ੍ਹਾਂ ਦੀ ਹਾਲੇ ਤਲਾਸ਼ੀ ਨਹੀਂ ਲਗਈ ਗਈ।

Previous articleਭਾਰਤ ਤੇ ਅਮਰੀਕਾ ਵਿਚਾਲੇ ਤੀਜੀ ‘ਟੂ ਪੱਲਸ ਟੂ’ ਗੱਲਬਾਤ ਸ਼ੁਰੂ
Next articleਪੇਸ਼ਾਵਰ ਦੇ ਮਦਰੱਸੇ ’ਚ ਧਮਾਕਾ: 7 ਬੱਚਿਆਂ ਦੀ ਮੌਤ, 70 ਜ਼ਖ਼ਮੀ