ਆਪਣੇ ਲੋਕਾਂ ਦੇ ਹੱਕਾਂ ਦੀ ਬਹਾਲੀ ਤੱਕ ਨਹੀਂ ਮਰਦਾ: ਫਾਰੂਕ

ਜੰਮੂ (ਸਮਾਜ ਵੀਕਲੀ) :ਇੱਕ ਸਾਲ ਮਗਰੋਂ ਜੰਮੂ ’ਚ ਪਹਿਲੀ ਵਾਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਲੋਕਾਂ ਦੇ ਸੰਵਿਧਾਨਕ ਹੱਕ ਬਹਾਲ ਨਹੀਂ ਹੁੰਦੇ ਉਹ ਮਰਨ ਵਾਲੇ ਨਹੀਂ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੇ ਨਾਲ ਹੀ ਭਾਰਤੀ ਜਨਤਾ ਪਾਰਟੀ ’ਤੇ ਦੇਸ਼ ਨੂੰ ਗੁੰਮਰਾਹ ਕਰਨ ਅਤੇ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇੱਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਉਦੋਂ ਤੱਕ ਨਹੀਂ ਮਰਦਾ ਜਦੋਂ ਤੱਕ ਮੇਰੇ ਲੋਕਾਂ ਦੇ ਹੱਕ ਵਾਪਸ ਨਹੀਂ ਕੀਤੀ ਜਾਂਦੇ। ਮੈਂ ਇੱਥੇ ਆਪਣੇ ਲੋਕਾਂ ਲਈ ਕੁਝ ਕਰਨ ਲਈ ਹਾਂ ਅਤੇ ਜਿਸ ਦਿਨ ਮੈਂ ਆਪਣਾ ਕੰਮ ਪੂਰਾ ਕਰ ਲਿਆ, ਮੈਂ ਇਸ ਜਹਾਨ ਤੋਂ ਰੁਖ਼ਸਤ ਹੋ ਜਾਵਾਂਗਾ।’

Previous articleਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਵੇਗਾ: ਅਮਿਤ ਸ਼ਾਹ
Next articleਕੇਂਦਰ ਨੇ ਜੰਮੂ ਕਸ਼ਮੀਰ ’ਚ ਪ੍ਰੈੱਸ਼ਰ ਕੁੱਕਰ ਵਰਗੇ ਹਾਲਾਤ ਬਣਾਏ: ਮਹਿਬੂਬਾ