ਆਪਣੇ ਰਹਿਬਰਾਂ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰਾਂਗੇ

ਦਿਲਬਾਗ ਸੱਲ੍ਹਣ

ਜਲੰਧਰ( ਸਮਾਜਵੀਕਲੀ —ਸੁਨੈਨਾ ਭਾਰਤੀ)- ਸਮਾਜ ਸੇਵਕ ਦਿਲਬਾਗ ਸੱਲ੍ਹਣ ਨੇ ਦੋਸੀ਼ਆ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ । ਪਿਛਲੇ ਸਮੇਂ ਤੋਂ ਵੱਖ — ਵੱਖ ਥਾਵਾਂ ਤੇ ਕੁਝ ਮੌਕਾਪ੍ਰਸਤੀ ਅਤੇ ਸਿਆਸੀ ਆਗੂਆ ਦੀ ਸ਼ਹਿ ਤੇ ਸਤਿਗੁਰੂ ਰਵਿਦਾਸ ਮਹਾਰਾਜ ਤੇ ਡਾ. ਬੀ ਆਰ ਅੰਬੇਡਕਰ ਜੀ ਦੇ ਸਰੂਪਾਂ ਨਾਲ ਛੇੜ ਛਾੜ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਜੋ ਕਿ ਲੋਕਤੰਤਰ ਰਾਜ ਵਿਚ ਅਜਿਹੀਆਂ ਮਾੜੀਆਂ ਘਟਨਾਵਾਂ ਦਾ ਵਾਪਰਨਾਂ ਮਾੜੀ ਗੱਲ ਹੈ।

ਇਸ ਗੱਲ ਦਾ ਪ੍ਰਗਟਾਵਾ ਕਰਦਿਆ ਉੱਘੇ ਸਮਾਜ ਸੇਵਕ ਦਿਲਬਾਗ ਸੱਲ੍ਹਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਕੁੰਭਕਰਨ ਦੀ ਨੀਦ ਸੁੱਤੀ ਪਈ ਹੈ। ਲੌੜ ਹੈ ਕਿ ਇਨ੍ਹਾਂ ਸਰਕਾਰ ਨੂੰ ਇਕੱਠੇ ਹੋ ਕੇ ਜਗਾਉਣ ਦੀ, ਜਿਹੜੀ ਇਹ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਨਹੀ ਤਾਂ ਮਜਬੂਰਨ ਅਜਿਹੇ ਗਲਤ ਅਨਸਰਾਂ ਨੂੰ ਆਪਣੇ ਸਮਾਜ ਵਲੋਂ ਆਪ ਹੀ ਚੰਗੀ ਤਰ੍ਹਾ ਨੱਥ ਪਾਉਣੀ ਪਏਗੀ। ਕੁਝ ਦਿਨ ਪਹਿਲਾਂ ਤੰਬਾਕੂ ਦੀ ਡੱਬੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਛਾਪ ਕੇ ਬੇਅਦਬੀ ਕੀਤੀ ਗਈ ਸੀ ਅਤੇ ਹੁਣ ਬੀਤੇ ਦਿਨੀ ਹਰਿਦੁਆਰ ਵਿਖੇ ਸਤਿਗੁਰੂ ਰਵਿਦਾਸ ਜੀ ਅਤੇ ਸੰਤ ਮੀਰਾਂ ਬਾਈ ਜੀ ਦੇ ਸਰੂਪਾਂ ਨਾਲ ਛੇੜ— ਛਾੜ ਕੀਤੀ ਗਈ । ਸਰਕਾਰ ਨੂੰ ਜਲਦ ਤੋਂ ਜਲਦ ਤੰਬਾਕੂ ਵਾਲੀ ਫੈਕਟਰੀ ਤੇ ਕਾਰਵਾਈ ਕਰਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿੱਚ ਫੈਕਟਰੀ ਮਾਲਿਕ ਤੇ ਐਫ. ਆਈ.ਆਰ. ਦਰਜ ਕਰਕੇ ਫੈਕਟਰੀ ਬੰਦ ਕਰਵਾਉਣੀ ਚਾਹੀਦੀ ਹੈ। ਗੁਰੂ ਰਵਿਦਾਸ ਸਭਾਵਾਂ, ਡਾਂ ਬੀ ਆਰ ਅੰਬੇਡਕਰ ਸਭਾਵਾਂ ਅਤੇ ਸਤਿਗੁਰੂ ਵਾਲਮੀਕ ਸਭਾਵਾਂ ਅਤੇ ਹੋਰ ਧਾਰਮਿਕ ਸਮਾਜਿਕ ਜੱਥੇਬੰਦੀਆਂ ਵਲੋਂ ਚੇਤਾਵਨੀ ਦਿੱਤੀ ਜਾਦੀ ਹੈ, ਕਿ ਜੇ ਕੇਂਦਰ ਸਰਕਾਰ ਅਜਿਹੇ ਗਲਤ ਅਨਸਰਾਂ ਤੇ ਜਲਦ ਤੋ ਜਲਦ ਕਾਰਵਾਈ ਨਹੀ ਕਰਦੀ ਤਾਂ ਬਹੁਜਨ ਸਮਾਜ ਆਪਣੇ ਰਹਿਬਰਾਂ ਦੇ ਕੀਤੇ ਹੋਏ ਅਪਮਾਨ ਦਾ ਬਦਲਾ ਲੈਣ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਏਗਾ। ਇਸ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਜਲਦ ਤੋਂ ਜਲਦ ਮੁਜਰਮਾਂ ਤੇ ਕਾਨੂੰਨੀ ਕਾਰਵਾਈ ਕਰ ਕੇ ਗ੍ਰਿਫਤਾਰ ਕੀਤਾ ਜਾਵੇ।

Previous articleਮਿਸ਼ਨਰੀ ਗਾਇਕ ਸਰਬਜੀਤ ਛੱਲਾ ਦੀ ਬੇਵਕਤੀ ਮੌਤ ਨਾਲ ਸੋਗ ਦੀ ਲਹਿਰ
Next article240 जरूरतमंद परिवारों को गेहूं दाल तक्सीम की गई