ਆਨਲਾਇਨ ਢਾਡੀ ਮੁਕਾਬਲੇ ਚੋਂ ਗਗਨੌਲੀ ਦੇ ਢਾਡੀਆਂ ਨੇ ਮਾਰਿਆ ਮਾਰਕਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) – ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਭਾਈ ਤਾਰੂ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਟੇਟ ਵਲੋਂ ਵਿਦਿਆਰਥੀ  ਦਾ ਤਿੰਨ ਗਰੁੱਪਾਂ ਵਿਚ ਕਵੀਸ਼ਰੀ ਢਾਡੀ ਮੁਕਾਬਲਾ ਕਰਵਾਇਆ ਗਿਆ।

ਇਸ ਮੁਕਾਬਲੇ ਦੇ ਤੀਜੇ ਗਰੁੱਪ 15-20 ਸਾਲ ਵਿਚ ਪਿੰਡ ਗਗਨੌਲੀ ਦੇ ਢਾਡੀ ਸਿਮਰਤਪਾਲ ਸਿੰਘ ਅਤੇ ਢਾਡੀ ਕੀਰਤਪਾਲ ਸਿੰਘ ਨੇ ਪੰਜਾਬ ਅਤੇ ਹਰਿਆਣਾ ਸਟੇਟ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂ ਹੀ ਇਸ ਮੁਕਾਬਲੇ ਦਾ ਆਨਲਾਈਨ ਨਤੀਜਾ ਆਇਆ ਤਾਂ ਪਿੰਡ ਦੀ ਪੰਚਾਇਤ ਵਲੋਂ ਸਰਪੰਚ ਬੀਬੀ ਰਣਜੀਤ ਕੌਰ, ਕਾਂਤਾ ਰਾਣੀ ਪੰਚ, ਸਤਵਿੰਦਰ ਸਿੰਘ, ਰਣਵੀਰ ਸਿੰਘ, ਅਮਨਜੀਤ ਸਿੰਘ, ਸੁਖਵੀਰ ਸਿੰਘ ਹੋਰਾਂ ਨੇ ਦੋਵਾਂ ਢਾਡੀਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ।

ਉਨ•ਾਂ ਕਿਹਾ ਕਿ ਕਰੋਨਾ ਮਾਹਾਂਮਾਰੀ ਤੋਂ ਬਾਅਦ ਜਲਦੀ ਹੀ ਉਕਤ ਢਾਡੀਆਂ ਦਾ ਇਕ ਸਮਾਗਮ ਰਚਾ ਕੇ ਵੱਡੇ ਪੱਧਰ ਤੇ ਸਨਮਾਨ ਕੀਤਾ ਜਾਵੇਗਾ। ਢਾਡੀਆਂ ਦੇ ਪਿਤਾ ਸ. ਮਲਕੀਤ ਸਿੰਘ ਨੇ ਪੰਚਾਇਤ ਅਤੇ ਹੋਰ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਦੋਵਾਂ ਢਾਡੀਆਂ ਦੀ ਇਸ ਪ੍ਰਾਪਤੀ ਤੇ ਅਧਿਆਪਕ ਡਾ. ਜਸਵੰਤ ਰਾਏ ਦੀ ਅਗਵਾਈ ਦੇਣ ਦਾ ਵਿਸ਼ੇਸ਼ ਯੋਗਦਾਨ ਦੱਸਿਆ।

Previous articleProtesters in Bangkok repeat calls for constitution amendment
Next articleNetanyahu expects ‘additional countries’ to follow UAE