‘ਆਦਤ ਸੇ ਮਜਬੂਰ’ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ (ਸਮਾਜਵੀਕਲੀ) : ਮੀਡੀਆ ਰਿਪੋਰਟ ਅਨੁਸਾਰ, ‘ਆਦਤ ਸੇ ਮਜਬੂਰ’ ਅਦਾਕਾਰ ਮਨਮੀਤ ਗਰੇਵਾਲ ਨੇ ਸ਼ੁੱਕਰਵਾਰ ਰਾਤ ਨੂੰ ਆਪਣੀ ਨਵੀਂ ਮੁੰਬਈ ਸਥਿਤ ਰਿਹਾਇਸ਼ ‘ਤੇ ਕਥਿਤ ਤੌਰ’ ਤੇ ਖ਼ੁਦਕੁਸ਼ੀ ਕਰ ਲਈ।

32 ਸਾਲਾ ਅਦਾਕਾਰ ਕਰਜ਼ੇ ਵਿੱਚ ਦੱਬਿਆ ਹੋਇਆ ਸੀ ਅਤੇ ਤਾਲਾਬੰਦੀ ਕਾਰਨ ਕੰਮ ਨਾ ਮਿਲਣ ਤੋਂ ਪ੍ਰੇਸ਼ਾਨ ਸੀ। ‘ਕੁਲਦੀਪਕ’ ਦੇ ਸਟਾਰ ਨੂੰ ਉਸ ਦੀ ਪਤਨੀ ਨੇ ਆਪਣੇ ਬੈਡਰੂਮ ਵਿਚ ਲਟਕਿਆ ਦੇਖਿਆ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਤਨੀ ਨੇ ਮਦਦ ਲਈ ਰੌਲਾ ਪਾਇਆ ਕੋਈ ਨਾ ਬਹੁੜਿਆ। ਗੁਆਂਢੀਆਂ ਦਾ ਮੰਨਣਾ ਹੈ ਕਿ ਮਨਮੀਤ ਨੂੰ ਕਰੋਨਵਾਇਰਸ ਸੀ।

ਮਨਮੀਤ ਦੇ ਦੋਸਤ ਮਨਜੀਤ ਸਿੰਘ ਨੇ ਕਿਹਾ, “ਉਹ ਸ਼ਾਮ ਆਮ ਵਰਗੀ ਸੀ। ਉਹ ਆਪਣੇ ਕਮਰੇ ਵਿੱਚ ਗਿਆ ਅਤੇ ਉਸ ਨੂੰ ਅੰਦਰੋਂ ਬੰਦ ਕਰ ਦਿੱਤਾ। ਉਸ ਵਕਤ ਉਸ ਦੀ ਪਤਨੀ ਰਸੋਈ ਵਿਚ ਖਾਣਾ ਬਣਾ ਰਹੀ ਸੀ, ਜਦੋਂ ਉਸ ਨੇ ਕੁਰਸੀ ਡਿੱਗਣ ਦਾ ਖੜਾਕ ਸੁਣਿਆ ਤਾਂ ਉਹ ਬੈੱਡਰੂਮ ਵੱਲ ਗਈ ਅਤੇ ਉਸ ਨੇ ਲਟਕਦੇ ਪਤੀ ਨੂੰ ਫੜ ਲਿਆ ਤੇ ਮਦਦ ਲਈ ਰੌਲਾ ਪਾਇਆ ਪਰ ਕੋਈ ਨਾ ਆਇਆ।

ਆਖਰਕਾਰ ਸਕਿਓਰਿਟੀ ਗਾਰਡ ਪਹੁੰਚਿਆ ਅਤੇ ਦੁਪੱਟਾ ਕੱਟ ਕੇ ਲਾਸ਼ ਨੂੰ ਹੇਠਾਂ ਉਤਾਰ ਲਿਆ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

“ਅਭਿਨੇਤਾ ਏਨੀ ਮੁਸੀਬਤ ਵਿੱਚ ਸੀ ਕਿ ਉਨ੍ਹਾਂ ਨੇ ਸੋਨੇ ਦੇ ਗਹਿਣਿਆਂ ਨੂੰ ਗਿਰਵੀ ਰੱਖ ਦਿੱਤਾ ਸੀ ਉਸ ਕੋਲ 8,500 ਰੁਪਏ ਕਿਰਾਇਆ ਦੇਣ ਵਾਸਤੇ ਵੀ ਨਹੀਂ ਸਨ।

ਮਨਮੀਤ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ ਪੰਜਾਬ ਰਹਿੰਦੇ ਮਾਪੇ ਹਨ। ਉਸ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ।

Previous articleਜੋਗਿੰਦਰਨਗਰ ਦੇ ਊਹਲ ਪਾਵਰ ਹਾਊਸ ’ਚ ਜ਼ੋਰਦਾਰ ਧਮਾਕਾ: 30 ਕਰਮਚਾਰੀ ਬਚਾਏ, ਕਰੋੜਾਂ ਦਾ ਨੁਕਸਾਨ
Next articleਛੋਟੇ ਭਰਾ ਦੇ ਵਿਛੋੜੇ ਕਾਰਨ ਵੈਰਾਗਮਈ ਹਾਲਤ ‘ਚ ‘ਪ੍ਰਕਾਸ਼ ਸਿੰਘ ਬਾਦਲ’!