ਆਓ ਗਿਆਨ ਵਧਾਈਏ !!!

ਮਾਸਟਰ ਸੰਜੀਵ ਧਰਮਾਣੀ .
(ਸਮਾਜ ਵੀਕਲੀ)

1.ਓਣਮ ਇੱਕ ਫੁੱਲਾਂ ਦਾ ਤਿਉਹਾਰ ਹੈ। ਇਸ ਦਾ ਸੰਬੰਧ ਭਾਰਤ ਦੇ ਦੱਖਣੀ ਰਾਜ ਕੇਰਲਾ ਨਾਲ ਹੈ।

2. ਹਿਰਨ ਦੇ ਬੱਚੇ ਨੂੰ ਹਰਨੋਟਾ ਕਿਹਾ ਜਾਂਦਾ ਹੈ।
3. ਕੇਲੇ ਵਿਚ ਵਿਟਾਮਿਨ ‘ਸੀ’ ਅਤੇ ਸ਼ਹਿਦ ਵਿੱਚ ਵਿਟਾਮਿਨ ‘ਈ’ ਹੁੰਦਾ ਹੈ।
4. ਰਾਸ਼ਟਰੀ ਗੀਤ ( ਬੰਦੇ ਮਾਤਰਮ ) ਨੂੰ ਗਾਉਣ ਲਈ 65 ਸਕਿੰਟ ਦਾ ਸਮਾਂ ਲੱਗਦਾ ਹੈ।
5. ਗੰਗਾ ਨਦੀ ਅਖੀਰ ਵਿੱਚ ਬੰਗਾਲ ਦੀ ਖਾੜੀ ਵਿੱਚ ਜਾ ਮਿਲਦੀ ਹੈ।
6.  ਸ਼ਹੀਦ ਭਗਤ ਸਿੰਘ ਜੀ ਨੇ ਅਧਿਆਪਕ ਦੇ ਅਹੁਦੇ ‘ਤੇ ਵੀ ਸੇਵਾ ਨਿਭਾਈ ਸੀ।
7. ਸੰਸਾਰ ਦੀ ਸਭ ਤੋਂ ਵੱਧ ਵਰਖਾ ਚਿਰਾਪੂੰਜੀ ਦੇ ਸਥਾਨ ‘ਤੇ ਹੁੰਦੀ ਹੈ। ਇਹ ਸਥਾਨ ਭਾਰਤ ਦੇ ਪੂਰਬੀ ਰਾਜ ਮੇਘਾਲਿਆ ਵਿੱਚ ਹੈ।
8. ਮਨੁੱਖ ਦੁਆਰਾ ਬਣਾਈ ਗਈ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੁਬਈ ਦੇਸ਼ ਦੀ ” ਬੁਰਜ – ਖਲੀਫਾ ” ਇਮਾਰਤ ਹੈ। ਇਸ ਦੀ ਉੱਚਾਈ 829.8 ਮੀਟਰ ਹੈ।
9. ਪੁਲਾੜ ਵਿੱਚ ਪੈਨ ਨਾਲ ਲਿਖਣਾ ਅਤੇ ਰੋਣਾ ਅਸੰਭਵ ਹੁੰਦਾ ਹੈ।
10. ਆਮ ਤੌਰ ‘ਤੇ ਪਾਣੀ 100 ਡਿਗਰੀ ਸੈਲਸੀਅਸ ਤਾਪਮਾਨ ‘ਤੇ ਉੱਬਲਦਾ ਹੈ , ਪਰ ਧਰਤੀ ਤੋਂ 9 ਕਿਲੋਮੀਟਰ ਉੱਪਰ ਜਾਣ ‘ਤੇ ਪਾਣੀ 74 ਡਿਗਰੀ ਸੈਲਸੀਅਸ ਤਾਪਮਾਨ ‘ਤੇ ਹੀ ਉਬਲਣ ਲੱਗ ਪੈਂਦਾ ਹੈ।
11. ” ਪੌਣ ਚੱਕੀਆਂ ਦਾ ਦੇਸ਼ ”  ਨੀਦਰਲੈਂਡ ਨੂੰ ਕਿਹਾ ਜਾਂਦਾ ਹੈ।
12. ਅਸੀਂ ਆਪਣੀ ਨੰਗੀ ਅੱਖ ਨਾਲ 3000 ਦੇ ਕਰੀਬ ਤਾਰੇ ਹੀ ਵੇਖ ਸਕਦੇ ਹਾਂ।
13. ਇਮਲੀ ਨੂੰ ” ਤਮਰ – ਏ – ਹਿੰਦ ” ਵੀ ਕਿਹਾ ਜਾਂਦਾ ਹੈ , ਜਿਸ ਦਾ ਭਾਵ ਹੈ : ” ਹਿੰਦੁਸਤਾਨ ਦੀ ਖਜੂਰ “।
14. ਅਜਿਹੀਆਂ 54 ਨਦੀਆਂ ਹਨ , ਜੋ ਭਾਰਤ ਅਤੇ ਬੰਗਲਾਦੇਸ਼ ਦੋਵੇਂ ਦੇਸ਼ਾਂ ਵਿੱਚ ਸਾਂਝੇ ਤੌਰ ‘ਤੇ ਵਗਦੀਆਂ ਹਨ।
15. ਅਮਰੀਕਾ ਦਾ ਆਜ਼ਾਦੀ ਦਿਵਸ 4 ਜੁਲਾਈ ਨੂੰ ਮਨਾਇਆ ਜਾਂਦਾ ਹੈ।
16.   ਭਾਰਤ ਦੇ ਕੁੱਲ 8 ਕੇਂਦਰ ਸ਼ਾਸਤ ਪ੍ਰਦੇਸ਼ ਹਨ।
17. ਵਿਸ਼ਵ ਪ੍ਰਸਿੱਧ ਸਥਾਨ  ” ਵਿਰਾਸਤ – ਏ – ਖ਼ਾਲਸਾ ” ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਹੈ। ” ਵਿਰਾਸਤ – ਏ – ਖਾਲਸਾ ” ਦਾ ਨਾਂ ਲਿਮਕਾ ਬੁੱਕ ਆੱਫ ਰਿਕਾਰਡ ,  ਇੰਡੀਅਨ ਬੁੱਕ ਆੱਫ ਰਿਕਾਰਡ , ਏਸ਼ੀਆ ਬੁੱਕ ਆੱਫ ਰਿਕਾਰਡ ਅਤੇ ਵਰਲਡ ਬੁੱਕ ਆੱਫ ਰਿਕਾਰਡ ਵਿਚ ਦਰਜ ਹੋ ਚੁੱਕਿਆ ਹੈ।
18. ਭਾਰਤ ਵਿੱਚ ਪਹਿਲੀ ਰੇਲ ਗੱਡੀ ਬੰਬਈ ਤੋਂ ਥਾਣਾ ਵਿਚਕਾਰ 16 ਅਪਰੈਲ 1853 ਵਿੱਚ ਚਲਾਈ ਗਈ ਸੀ। ਇਸ ਰੇਲ ਗੱਡੀ ਨੇ 35 ਕਿਲੋਮੀਟਰ ਦੀ ਦੂਰੀ 57 ਮਿੰਟ ਵਿੱਚ ਤੈਅ ਕੀਤੀ ਸੀ।
20.   ਦੱਖਣੀ ਭਾਰਤ ਦੇ ਸਮੋਸਿਆਂ ਵਿਚ ਪਿਆਜ਼ , ਮਟਰ  ਅਤੇ ਗਾਜਰ ਪਾਈ ਜਾਂਦੀ ਹੈ।
21. ਭਾਰਤ ਦੇ ਰਾਜ ਉੜੀਸਾ ਦੀ ਰਾਜਧਾਨੀ ਦਾ ਨਾਂ ਭੁਵਨੇਸ਼ਵਰ ਹੈ , ਪਰ ਕਟਕ ਨੂੰ ਉੜੀਸਾ ਦੀ  ” ਸੱਭਿਆਚਾਰਕ – ਰਾਜਧਾਨੀ ” ਕਿਹਾ ਜਾਂਦਾ ਹੈ।
22. ਨੱਕ ਅਤੇ ਕੰਨ ਮਨੁੱਖੀ ਸਰੀਰ ਦੇ ਅਜਿਹੇ ਦੋ ਅੰਗ ਹਨ , ਜੋ ਸਾਰੀ ਜ਼ਿੰਦਗੀ ਵੱਧਦੇ ਰਹਿੰਦੇ ਹਨ।
23. ਦੁਨੀਆਂ ਭਰ ਦੇ ਲੋਕਾਂ ਨੂੰ ਸਾਹ ਲੈਣ ਲਈ 20%  ਪ੍ਰਤੀਸ਼ਤ ਆਕਸੀਜਨ ਅਮੇਜਨ ਦੇ ਜੰਗਲਾਂ ਤੋਂ ਪ੍ਰਾ
ਪਤ ਹੁੰਦੀ ਹੈ।
24. ਪੁਰਤਗਾਲੀ ਭਾਸ਼ਾ ਭਾਰਤ ਦੇ ਰਾਜ ਗੋਆ ਵਿੱਚ ਬੋਲੀ ਜਾਂਦੀ ਹੈ।
25. ਰਾਸ਼ਟਰੀ ਰੇਲ ਅਜਾਇਬ ਘਰ ਦਿੱਲੀ ਵਿਖੇ ਹੈ।
ਮਾਸਟਰ ਸੰਜੀਵ ਧਰਮਾਣੀ .
 ਸ੍ਰੀ ਅਨੰਦਪੁਰ ਸਾਹਿਬ .
9478561356. 
Previous articleकड़ाल कलां में भाट मिलाप दिवस को सर्मिप्त समारोह
Next articleConversions and Anti Christian Violence in India