ਆਈਪੀਐਲ ਤੇ ਵਿਸ਼ਵ ਕੱਪ ਦੇ ਹਾਲਾਤ ਵੱਖਰੇ: ਚਾਹਲ

ਮੈਨਚੈਸਟਰ: ਭਾਰਤੀ ਲੈੱਗ ਸਪਿੰਨਰ ਯੁਜ਼ਵੇਂਦਰ ਚਾਹਲ ਦਾ ਮੰਨਣਾ ਹੈ ਕਿ ਟੀ-20 ਲੀਗ ਵਿੱਚ ਜ਼ਬਰਦਸਤ ਬੱਲੇਬਾਜ਼ੀ ਕਰਨ ਵਾਲੇ ਆਂਦਰੇ ਰਸਲ ਸਣੇ ਕੈਰੇਬਿਆਈ ਬੱਲੇਬਾਜ਼ਾਂ ਲਈ ਭਾਰਤ ਖ਼ਿਲਾਫ਼ ਵਿਸ਼ਵ ਕੱਪ ਦੇ ਮੈਚ ਵਿੱਚ ‘ਹਾਲਾਤ’ ਵੱਖਰੀ ਤਰ੍ਹਾਂ ਦੇ ਹੋਣਗੇ। ਵੈਸਟ ਇੰਡੀਜ਼ ਸੈਮੀ ਫਾਈਨਲ ਫਾਈਨਲ ਦੌੜ ’ਚੋਂ ਲਗਪਗ ਬਾਹਰ ਹੈ ਅਤੇ ਰੱਸਲ ਸੱਟ ਕਾਰਨ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਿਆ ਹੈ। ਵਿਸ਼ਵ ਕੱਪ ਵਿੱਚ ਚਾਰ ਮੈਚਾਂ ਦੌਰਾਨ ਸੱਤ ਵਿਕਟਾਂ ਲੈ ਚੁੱਕੇ ਚਾਹਲ ਨੇ ਕਿਹਾ, ‘‘ਆਪਣੇ ਦੇਸ਼ ਲਈ ਖੇਡਣਾ ਆਈਪੀਐਲ ਖੇਡਣ ਤੋਂ ਵੱਖਰਾ ਹੈ। ਇਸ ਵਿੱਚ ਮੈਚ ਜਿੱਤਣ ਦਾ ਦਬਾਅ ਉਨ੍ਹਾਂ ’ਤੇ ਵੀ ਉਨ੍ਹਾ ਹੀ ਹੋਵੇਗਾ, ਜਿਨ੍ਹਾਂ ਸਾਡੇ ’ਤੇ ਹੈ। ਉਹ ਜਿੱਤਣ ਲਈ ਬੇਚੈਨ ਹਨ ਅਤੇ ਅਸੀਂ ਵਾਪਸੀ ਦੀ ਕੋਸ਼ਿਸ਼ ਵਿੱਚ ਹਾਂ। ਹਾਲਾਤ ਇਕਦਮ ਵੱਖਰੇ ਹਨ।’’

Previous articleਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਵਿੰਡੀਜ਼ ਨੂੰ ਝਟਕਾ, ਰੱਸਲ ਵਿਸ਼ਵ ਕੱਪ ’ਚੋਂ ਬਾਹਰ
Next articleਪੈਨਸ਼ਨ ਵਿਚ ਵਾਧੇ ਲਈ ਗੱਲਬਾਤ ਸ਼ੁਰੂ: ਕਿਰਤ ਮੰਤਰੀ