ਆਂਸਾ ਭੱਠਿਆਂ ‘ਤੇ ਇੱਟਾਂ ਹੀ ਨਹੀਂ ਬਚਪਨ ਨੂੰ ਵੀ ਸੇਕਿਆ ਏ ….

ਪਿਰਤੀ ਸ਼ੇਰੋਂ

(ਸਮਾਜ ਵੀਕਲੀ)

ਟੁੱਟੀਆਂ ਚੱਪਲਾਂ ‘ਤੇ ਸਰਟ ਪੁਰਾਣੀ,
ਘਰ ਦੇ ਹਲਾਤਾਂ ਨੇ ਐਸੀ  ਉਲਝਾ ਦਿੱਤੀ ਸੀ ਤਾਣੀ,
ਸਾਡੀ ਜਿੰਦਗੀ ਪੀੜਾਂ ਦੀ ਬਣ ਗਈ ਏ ਕਹਾਣੀ,
ਜਿੰਮੇਵਾਰੀ ਆ ਤੋਂ ਪਰੇ ਹੋ ਕੇ ਸੁੱਖ ਦਾ ਸਾਹ ਲੈਕੇ ਹੀ ਨਹੀਂ ਦੇਖਿਆ,
ਆਂਸਾ ਭੱਠਿਆਂ ‘ਤੇ ਇੱਟਾਂ ਹੀ ਨਹੀਂ ਬਚਪਨ ਨੂੰ ਵੀ ਸੇਕਿਆ ਏ

ਇਨਾਂ ਸਰਕਾਰਾ ਨੇ ਸਮਝਿਆ ਨਾ ਸਾਡੇ ਜਜ਼ਬਾਤਾਂ ਨੂੰ,
ਭੁੱਖਾ ਤੇਹਾਂ ਕੱਟ ਕਰੀਏ ਗੁਜ਼ਾਰੇ ਰਾਤਾ ਨੂੰ,
ਬੇਬੇ ਪਈ ਏ ਮੰਜੇ ਤੇ ਬੀਮਾਰ, ਬਾਪੂ ਦਿੰਦਾ ਰਿਹਾ ਦਲੇਰੀ ਉਠ ਦੇ ਰਹੇ ਪ੍ਭਾਤਾਂ   ਨੂੰ,
ਕਿਸੇ ਨੇ ਨਾ ਸਾਡੇ ਘਰ ਦੇ ਮਾੜੇ ਹਲਾਤਾਂ ਨੂੰ,
ਰਿਸ਼ਤੇਦਾਰ ਕਰੀਬੀ ਦੇਖ ਸਾਡੀ ਗਰੀਬੀ ਦੂਰੋ ਮੱਥਾ ਟੇਕਿਆ ਏ,
ਆਂਸਾ ਭੱਠਿਆਂ ‘ਤੇ ਇੱਟਾਂ ਹੀ ਨਹੀਂ ਬਚਪਨ ਨੂੰ ਵੀ ਸੇਕਿਆ ਏ 

 ਸ਼ੇਰੋਂ ਵਾਲੇ ਪਿਰਤੀ ਨੇ ਇੱਕ ਇੱਕ ਕਰਕੇ ਸੁਪਨੇ ਮਾਰੇ ਨੇ,
ਜਿਵੇ ਰਾਤਾਂ ਨੂੰ ਅਸਮਾਨ ਵਿੱਚੋਂ ਟੁੱਟਦੇ ਤਾਰੇ ਨੇ,
ਰੱਬ ਲਿਖ ਦਿੱਤੀਆਂ ਨੇ ਮਾੜੀਆਂ, ਵਖਤ ਦੀ ਮਾਰ ਨੇ ਦੋ ਭੈਣਾਂ ਛੋਟੀਆਂ ਉਵੀ ਨਾਲ ਕਰਦੀ ਨੇ ਦਿਹਾੜੀਆਂ,
ਹੱਸਦੇ ਵੱਸਦੇ ਘਰ ਚੋ ਦੁੱਖਾਂ ਨੇ ਖੁਸ਼ੀਆ ਨੂੰ  ਸਮੇਟਿਆਂ ਏ,
ਆਂਸਾ ਭੱਠਿਆਂ ‘ਤੇ ਇੱਟਾਂ ਹੀ ਨਹੀਂ ਬਚਪਨ ਨੂੰ ਵੀ ਸੇਕਿਆ ਏ 

– ਪਿਰਤੀ ਸ਼ੇਰੋਂ , ਪਿੰਡ ਤੇ ਡਾਕ ਸ਼ੇਰੋਂ ਜਿਲਾ ਸੰਗਰੂਰ +91 98144 07342

Previous articlePM inaugurates submarine OFC connectivity to Andaman & Nicobar Islands
Next articleCapt Sathe’s body brought to Mumbai, last rites on Tuesday