ਆਂਧਰਾ ਪ੍ਰਦੇਸ਼ : ਟੀਡੀਪੀ ਪ੍ਰਮੁੱਖ ਚੰਦਰਬਾਬੂ ਤੇ ਉਨ੍ਹਾਂ ਦੇ ਬੇਟੇ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਧਾਰਾ 144 ਲਾਗੂ

ਆਂਧਰਾ ਪ੍ਰਦੇਸ਼ ਪੁਲਿਸ ਨੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਮੁੱਖ ਐੱਨ ਚੰਦਰਬਾਬੂ ਨਾਇਡੂ ਤੇ ਉਨ੍ਹਾਂ ਦੇ ਬੇਟੇ ਨਾਰਾ ਲੋਕੇਸ਼ ਸਮੇਤ ਪਾਰਟੀ ਦੇ ਕਈ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਆਗੂ ਨਾਰਾ ਲੋਕੇਸ਼ ਨੇ ਪੁਲਿਸ ਨਾਲ ਬਹਿਸ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਗਿਆ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਕ ਭੁੱਖ ਹੜਤਾਲ ਕਰਨ ਵਾਲੇ ਸਨ। ਉੱਥੇ ਹੀ ਸਵੇਰੇ ਚੰਦਰਬਾਬੂ ਨਾਇਡੂ ਦੇ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਟੀਡੀਪੀ ਆਗੂਆਂ ਤੇ ਕਾਰਕੁਨਾਂ ਨੂੰ ਪੁਲਿਸ ਨੇ ਰੋਕਿਆ ਤੇ ਹਿਰਾਸਤ ‘ਚ ਲੈ ਲਿਆ।
ਦਰਅਸਲ ਪਾਰਟੀ ਨੇ ਅੱਜ (ਬੁੱਧਵਾਰ) ਚੱਲੋ ‘ਆਤਮਪੁਰ ਰੈਲੀ’ ਦਾ ਸੱਦਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਟੀਡੀਪੀ ਆਗੂਆਂ ਕੋਲ ਚੱਲੋ ਆਤਮਪੁਰ ਰੈਲੀ ਲਈ ਮਨਜ਼ੂਰੀ ਨਹੀਂ ਹੈ। ਇਸ ਲਈ ਪੁਲਿਸ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਨਰਸਰਾਵੋਪੇਟਾ, ਸਟੇਨਪੱਲੇ, ਪਲਨਾਡੂ ਤੇ ਗੁਰਜਲਾ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਟੀਡੀਪੀ ਨੇ ਵਾਈਐੱਸਆਰਸੀਪੀ ਕਾਂਗਰਸ ਪਾਰਟੀ ਵੱਲੋਂ ਆਪਣੇ ਕਾਰਕੁਨਾਂ ‘ਤੇ ‘ਵਧਦੇ ਹਮਲੇ’ ਦੇ ਵਿਰੋਧ ‘ਚ ਇਸ ਰੈਲੀ ਦਾ ਸੱਦਾ ਦਿੱਤਾ।

ਪੁਲਿਸ ਜਨਰਲ ਡਾਇਰੈਕਟਰ ਗੌਤਮ ਸਵਾਂਗ ਨੇ ਦੱਸਿਆ ਕਿ ਇੱਥੇ ਕੁਝ ਇਲਾਕਿਆਂ ‘ਚ ਧਾਰਾ 144 ਤੇ ਧਾਰਾ 30 ਲਾਗੂ ਕਰ ਦਿੱਤੀ ਗਈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅੱਜ ਸੂਬੇ ਦੇ ਕਿਸੇ ਵੀ ਇਲਾਕੇ ‘ਚ ਕੋਈ ਬੈਠਕ, ਰੈਲੀ, ਜਲੂਸ ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ।

Previous articleਕਸ਼ਮੀਰ ਦੇ ਸੋਪੋਰ ‘ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਮੋਸਟ ਵਾਂਟਿਡ ਅੱਤਵਾਦੀ ਆਸਿਫ਼ ਨੂੰ ਕੀਤਾ ਢੇਰ
Next articleਸਾਰਾ ਅਲੀ ਖ਼ਾਨ ਤੇ ਵਰੁਣ ਧਵਨ ਦੀ ਫਿਲਮ ਦੇ ਸੈੱਟ ‘ਤੇ ਲੱਗੀ ਅੱਗ, ਮਚੀ ਭਾਜੜ